Close

Deputy Commissioner paid a surprise visit to Rahan Basera

Publish Date : 24/11/2022
Deputy Commissioner paid a surprise visit to Rahan Basera

ਡਿਪਟੀ ਕਮਿਸ਼ਨਰ ਵੱਲੋਂ ਰਹਿਣ ਬਸੇਰਾ ਦਾ ਅਚਨਚੇਤ ਦੌਰਾ ਕੀਤਾ

ਜ਼ਿਲ੍ਹਾ ਲੋਕ ਸੰਪਰਕ ਦਫ਼ਤਰ, ਰੂਪਨਗਰ

ਡਿਪਟੀ ਕਮਿਸ਼ਨਰ ਵੱਲੋਂ ਰਹਿਣ ਬਸੇਰਾ ਦਾ ਅਚਨਚੇਤ ਦੌਰਾ ਕੀਤਾ

ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਐਸ ਡੀ ਐੱਮ ਨੂੰ ਰਹਿਣ ਬਸੇਰਿਆਂ ਵਿਖੇ ਪੁੱਖਤਾ ਪ੍ਰਬੰਧ ਕਰਨ ਦੇ ਆਦੇਸ਼ ਦਿੱਤੇ

ਲੋੜ੍ਹ ਮੁਤਾਬਿਕ ਜ਼ਿਲ੍ਹੇ ਵਿੱਚ ਆਰਜ਼ੀ ਤੌਰ ‘ਤੇ ਹੋਰ ਰਹਿਣ ਬਸੇਰਿਆਂ ਦਾ ਪ੍ਰਬੰਧ ਕੀਤਾ ਜਾਵੇਗਾ: ਡਿਪਟੀ ਕਮਿਸ਼ਨਰ

ਰੂਪਨਗਰ, 23 ਨਵੰਬਰ: ਸਰਦੀ ਦੇ ਮੌਸਮ ਵਿਚ ਲੋੜਵੰਦਾਂ ਲਈ ਰਹਿਣ ਸਬੰਧੀ ਇੰਤਜ਼ਾਮਾਂ ਨੂੰ ਯਕੀਨੀ ਕਰਨ ਲਈ, ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਗਿਆਨੀ ਜ਼ੈਲ ਸਿੰਘ ਨਗਰ ਰੂਪਨਗਰ ਵਿਖੇ ਸਥਿਤ ਰਹਿਣ ਬਸੇਰਾ ਦਾ ਅਚਨਚੇਤ ਦੌਰਾ ਕੀਤਾ ਗਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਰਹਿਣ ਬਸੇਰਾ ਦੇ ਕਮਰਿਆਂ ਵਿੱਚ ਸਾਫ-ਸਫਾਈ ਤੇ ਬਾਥਰੂਮਾਂ ਦੀ ਸਾਫ-ਸਫਾਈ ਦਾ ਖੁੱਦ ਜਾਇਜ਼ਾ ਲਿਆ। ਜਿਸ ਨੂੰ ਲੈਕੇ ਡਿਪਟੀ ਕਮਿਸ਼ਨਰ ਵੱਲੋਂ ਪੂਰੀ ਤਰ੍ਹਾਂ ਤਸੱਲੀ ਪ੍ਰਗਟਾਈ ਗਈ। ਉਨ੍ਹਾਂ ਵੱਲੋਂ ਇੱਥੇ ਰੰਗ-ਰੋਗਨ ਕਰਵਾ ਕੇ ਹੋਰ ਵਧੀਆ ਦਿੱਖ ਦੇਣ ਦੀ ਹਦਾਇਤ ਵੀ ਪ੍ਰਬੰਧਕਾਂ ਨੂੰ ਦਿੱਤੀ ਗਈ।

ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਰਿੰਡਾ ਸ਼ਹਿਰ ਹਿੰਦੂ ਧਰਮਸ਼ਾਲਾ ਵਿੱਚ ਰਹਿਣ ਬਸੇਰਾ ਬਣਾਇਆ ਹੋਇਆ ਹੈ ਜਿਸ ਵਿੱਚ 11 ਬੈੱਡਾਂ ਹਨ ਅਤੇ ਸ਼੍ਰੀ ਚਮਕੌਰ ਸਾਹਿਬ ਵਿਖੇ ਸੱਲੋ ਮਾਜਰਾ ਰੋਡ ਨੇੜੇ ਪੁਰਾਣੀ ਤਹਿਸੀਲ ਮੌਜੂਦ ਹੈ ਜਿਸ ਵਿੱਚ 10 ਬੈੱਡਾਂ ਦਾ ਪ੍ਰਬੰਧ ਹੈ। 

ਉਨ੍ਹਾਂ ਅੱਗੇ ਦੱਸਿਆ ਕਿ ਗਿਆਨੀ ਜੈਲ ਸਿੰਘ ਨਗਰ ਰੂਪਨਗਰ ਵਿਖੇ, ਸਿੰਗਾਰ ਬਿਊਟੀ ਪਾਰਲਰ ਅੱਡਾ ਮਾਰਕੀਟ ਨੰਗਲ ਟਾਊਨਸ਼ਿਪ ਨੰਗਲ ਵਿਖੇ, ਦਾਵਤ ਕਮਿਊਨਿਟੀ ਸੈਂਟਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ, ਮੇਨ ਮਾਰਕੀਟ ਕੀਰਤਪੁਰ ਸਾਹਿਬ ਵਿਖੇ ਮੌਜੂਦ ਹੈ। ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਇਸ ਤੋਂ ਇਲਾਵਾ ਲੋੜ ਮੁਤਾਬਿਕ ਜ਼ਿਲ੍ਹੇ ਵਿੱਚ ਆਰਜ਼ੀ ਤੌਰ ‘ਤੇ ਹੋਰ ਰਹਿਣ ਬਸੇਰਿਆਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ।

ਇਸ ਮੌਕੇ ਐਸ.ਡੀ.ਐਮ ਰੂਪਨਗਰ ਸ. ਹਰਬੰਸ ਸਿੰਘ, ਸੈਂਨਟਰੀ ਇੰਸਪੈਕਟਰ ਸ਼੍ਰੀ ਪੰਕਜ ਕੁਮਾਰ, ਕੇਅਰ ਟੇਕਰ ਸ਼੍ਰੀ ਮਨੋਜ ਕੁਮਾਰ ਵੀ ਵਿਸ਼ੇਸ ਤੌਰ ‘ਤੇ ਹਾਜ਼ਰ ਸਨ।