Close

Deputy Commissioner informed the representatives of all the political parties about the instructions related to the election campaign

Publish Date : 17/03/2024
Deputy Commissioner informed the representatives of all the political parties about the instructions related to the election campaign

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਡਿਪਟੀ ਕਮਿਸ਼ਨਰ ਨੇ ਸਮੂਹ ਰਾਜਨੀਤਿਕ ਪਾਰਟੀ ਦੇ ਨੁਮਾਇੰਦਿਆਂ ਨੂੰ ਚੋਣ ਜਾਬਤੇ ਨਾਲ ਸਬੰਧਿਤ ਹਦਾਇਤਾਂ ਬਾਰੇ ਕਰਵਾਇਆ ਜਾਣੂ

ਰੂਪਨਗਰ, 17 ਮਾਰਚ: ਭਾਰਤ ਚੋਣ ਕਮਿਸ਼ਨ ਵੱਲੋਂ 16-03-2024 ਨੂੰ ਚੋਣਾਂ ਦੀ ਘੋਸ਼ਣਾ ਕਰ ਦਿੱਤੀ ਗਈ ਹੈ, ਜਿਸ ਦੇ ਨਾਲ ਹੀ ਪੰਜਾਬ ਰਾਜ ਵਿੱਚ ਆਦਰਸ਼ ਚੋਣ ਜਾਬਤਾ ਅਮਲ ਵਿੱਚ ਆ ਗਿਆ ਹੈ। ਇਸ ਸਬੰਧੀ ਮਾਨਯੋਗ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ, ਰੂਪਨਗਰ ਡਾ. ਪ੍ਰੀਤੀ ਯਾਦਵ, ਆਈ.ਏ.ਐਸ, ਦੀ ਪ੍ਰਧਾਨਗੀ ਲੋਕ ਸਭਾ ਹਲਕੇ 06-ਅਨੰਦਪੁਰ ਸਾਹਿਬ ਅਧੀਨ ਆਉਂਦੇ ਜਿਲ੍ਹਾ ਰੂਪਨਗਰ ਦੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ/ਸਕੱਤਰ/ਕਨਵੀਨਰਾਂ ਨਾਲ ਮੀਟਿੰਗ ਸਥਾਨਕ ਮਿੰਨੀ ਕਮੇਟੀ ਰੂਮ, ਡੀ.ਸੀ ਕੰਪਲੈਕਸ, ਰੂਪਨਗਰ ਵਿਖੇ ਕੀਤੀ ਗਈ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਚੋਣ ਜਾਬਤੇ ਨਾਲ ਸਬੰਧਤ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹੋਈਆਂ ਸਾਰੀਆਂ ਹਦਾਇਤਾਂ ਬਾਰੇ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ/ਸਕੱਤਰ/ਕਨਵੀਨਰਾਂ ਨੂੰ ਜਾਣੂ ਕਰਵਾਇਆ।

ਇਸ ਮੀਟਿੰਗ ਵਿੱਚ ਉਹਨਾਂ ਵੱਲੋਂ ਲੋਕ ਸਭਾ ਚੋਣਾਂ 2024 ਨੂੰ ਮੱਦੇਨਜ਼ਰ ਰੱਖਦੇ ਹੋਏ ਹੋਰ ਵੀ ਕਈ ਤਰ੍ਹਾਂ ਦੇ ਅਗੇਤਰੇ ਪ੍ਰਬੰਧਾ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੀਆਂ ਵੱਲੋਂ ਵੀ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਭਾਰਤ ਚੋਣ ਕਮਿਸ਼ਨ ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣਗੇ ਅਤੇ ਚੋਣਾਂ ਨੂੰ ਸ਼ਾਂਤਮਈ ਨੇਪਰੇ ਚੜ੍ਹਾਉਣ ਵਿੱਚ ਪੂਰਾ ਸਹਿਯੋਗ ਦੇਣਗੇ।

ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫਸਰ, ਪੂਜਾ ਸਿਆਲ ਗਰੇਵਾਲ, ਪੀ.ਸੀ.ਐਸ, ਚੋਣ ਤਹਿਸੀਲਦਾਰ ਪਲਵਿੰਦਰ ਸਿੰਘ ਬੈਂਸ, ਮਨਦੀਪ ਸਿੰਘ (ਕਲਰਕ) ਤੋਂ ਇਲਾਵਾ ਜ਼ਿਲ੍ਹਾ ਰੂਪਨਗਰ ਦੇ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ/ਸਕੱਤਰ/ਕਨਵੀਨ ਸੰਦੀਪ ਜੋਸ਼ੀ( ਆਮ ਆਦਮੀ ਪਾਰਟੀ), ਜਰਨੈਲ ਸਿੰਘ ਭੈਰੋਵਾਲ (ਭਾਰਤੀ ਜਨਤਾ ਪਾਰਟੀ), ਸੁਖਵੀਰ ਸਿੰਘ (ਭਾਰਤੀ ਜਨਤਾ ਪਾਰਟੀ) ਭੁਪਿੰਦਰ ਸਿੰਘ (ਇੰਡੀਅਨ ਨੈਸ਼ਨਲ ਕਾਂਗਰਸ), ਚਰਨਜੀਤ ਸਿੰਘ ਘੇਈ (ਬਹੁਜਨ ਸਮਾਜ ਪਾਰਟੀ) ਅਤੇ ਗੁਰਦੇਵ ਸਿੰਘ ਬਾਗੀ (ਸੀ.ਪੀ.ਆਈ) ਵੀ ਸ਼ਾਮਿਲ ਹੋਏ।