Close

Deputy Commissioner inaugurated Advance Care Unit at Civil Hospital, Rupnagar

Publish Date : 20/08/2020
Advance Care Unit.

Office of District Public Relations Officer, Rupnagar

Rupnagar Dated 19 August 2020

ਸਿਵਲ ਹਸਪਤਾਲ ਰੂਪਨਗਰ ਵਿਖੇ ਐਡਵਾਂਸ ਕੇਅਰ ਯੂਨਿਟ ਦਾ ਡੀਸੀ ਵੱਲੋਂ ਉਦਘਾਟਨ

ਰੂਪਨਗਰ 19 ਅਗਸਤ – “ਮਿਸ਼ਨ ਫਤਿਹ” ਅਧੀਨ ਲੋਕਾਂ ਨੂੰ ਬਿਹਤਰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਮੰਤਵ ਤਹਿਤ ਸਿਵਲ ਹਸਪਤਾਲ ਰੂਪਨਗਰ ਵਿਖੇ ਸਥਾਪਿਤ ਕੀਤੇ ਗਏ ਐਡਵਾਂਸ ਕੇਅਰ ਯੂਨਿਟ ਦਾ ਲੋਕਅਰਪਣ ਅੱਜ ਡਿਪਟੀ ਕਮਿਸ਼ਨਰ ਰੂਪਨਗਰ ਮੈਡਮ ਸੋਨਾਲੀ ਗਿਰਿ ਆਈ.ਏ.ਐਸ. ਵੱਲੋਂ ਕੀਤਾ ਗਿਆ।

ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਰੂਪਨਗਰ ਡਾ. ਐਚ.ਐਨ.ਸ਼ਰਮਾ ਨੇ ਦੱਸਿਆ ਕਿ ਇਹ ਐਡਵਾਂਸ ਕੇਅਰ ਯੂਨਿਟ 10 ਇਲੈਕਟ੍ਰਾਨਿਕ ਬੈਡਾਂ, ਮਲਟੀ ਪੈਰਾ ਮੀਟਰ, ਸਰਿੰਜ ਪੰਪ ਅਤੇ 10 ਵੱਖਰੇ-ਵੱਖਰੇ ਕੈਬਿਨਾਂ ਨਾਲ ਲੈਸ ਹੈ। ਜਿਲ੍ਹਾ ਹਸਪਤਾਲ ਵਿੱਚ ਇਸ ਦੀ ਸਥਾਪਨਾ ਕਰਨਾ “ਮਿਸ਼ਨ ਤੰਦਰੁਸਤ ਪੰਜਾਬ” ਤਹਿਤ ਮਿਆਰੀ ਸਿਹਤ ਸਹੂਲਤਾਂ ਲੋਕਾਂ ਨੂੰ ਮੁਫਤ ਮੁਹੱਈਆ ਕਰਵਾਉਣ ਲਈ ਕੀਤੀ ਗਈ ਪਹਿਲਕਦਮੀ ਹੈ. ਇਹ ਯੂਨਿਟ ਟਰਾਮਾ ਕੇਸਾਂ ਅਤੇ ਹਾਰਟ ਅਟੈਕ ਦੇ ਮਰੀਜਾਂ ਦੀ ਦੇਖਭਾਲ ਲਈ ਬਹੁਤ ਮਦਦਗਾਰ ਸਾਬਿਤ ਹੋਵੇਗਾ.ਟ੍ਰਾਮਾ ਕੇਸਾਂ ਨੂੰ ਇੱਥੇ ਮੁਫਤ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਡਿਪਟੀ ਕਮਿਸ਼ਨਰ ਰੂਪਨਗਰ ਵੱਲੋਂ ਇਸ ਮੋਕੇ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਵੱਲੋਂ ਕੋਵਿਡ ਤੋਂ ਬਚਾਅ ਸੰਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਮਾਸਕ ਪਹਿਨ ਕੇ ਰੱਖਿਆ ਜਾਵੇ, ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਹੱਥਾਂ ਨੂੰ ਵਾਰ ਵਾਰ ਸਾਬਣ ਨਾਲ ਧੋਇਆ ਜਾਵੇ। ਉਹਨਾਂ ਨੇ ਕੋਰੋਨਾਂ ਦੇ ਟੈਸਟ ਸੰਬੰਧੀ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰਾਂ੍ਹ ਦੇ ਸ਼ੱਕੀ ਲੱਛਣ ਆਉਣ ਤੇ ਤੁਰੰਤ ਟੈਸਟ ਕਰਵਾਇਆ ਜਾਵੇ। ਜਿਲ੍ਹੇ ਅੰਦਰ 10 ਵੱਖ^ਵੱਖ ਸਰਕਾਰੀ ਸਿਹਤ ਸੰਸਥਾਵਾਂ ਸਿਵਲ ਹਸਪਤਾਲ ਰੂਪਨਗਰ, ਮੋਬਾਇਲ ਵੈਨ ਸਿਵਲ ਹਸਪਤਾਲ ਰੂਪਨਗਰ , ਸਬ ਡਵੀਜਨ ਹਸਪਤਾਲ ਰੂਪਨਗਰ, ਸਬ ਡਵੀਜਨ ਹਸਪਤਾਲ ਨੰਗਲ, ਸੀ.ਐਚ.ਸੀ. ਸਿੰਘਪੁਰ ਨੂਰਪੁਰਬੇਦੀ, ਸੀ.ਐਚ.ਸੀ. ਭਰਤਗੜ੍ਹ, ਸੀ.ਐਚ.ਸੀ. ਚਮਕੋਰ ਸਾਹਿਬ, ਸੀ.ਐਚ.ਸੀ. ਮੋਰਿੰਡਾ, ਪੀ.ਐਚ.ਸੀ. ਕੀਰਤਪੁਰ ਸਾਹਿਬ, ਬੀ.ਬੀ.ਐਮ.ਬੀ. ਨੰਗਲ ਵਿੱਚ ਮੁਫਤ ਟੈਸਟ ਦੀ ਸੁਵਿਧਾ ਤੋਂ ਇਲਾਵਾ ਪ੍ਰਾਈਵੇਟ ਸੰਸਥਾਵਾਂ ਪਰਮਾਰ ਹਸਪਤਾਲ , ਮਾਇਕਰੋ ਡਾਇਗਨੋਸਟਿਕ ਲੈਬ ਅਤੇ ਪੰਨੂ ਨਰਸਿੰਗ ਹੋਮ ਰੂਪਨਗਰ ਵਿਖੇ ਸਰਕਾਰ ਵੱਲੋ ਤੈਅਸ਼ੁਦਾ ਰੇਟਾਂ ਤੇ ਟੈਸਟ ਦੀ ਸੁਵਿਧਾ ਉਪਲੱਬਧ ਹੈ। ਇਸ ਸੰਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਸੰਬੰਧੀ ਨੋਡਲ ਅਫਸਰ ਡਾ. ਭੀਮ ਸੈਨ ਜਿਲ੍ਹਾ ਐਪੀਡੀਮਾਲੋਜਿਸਟ ਨਾਲ ਮੋਬਾਇਲ ਨੰਬਰ 94653-25492 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੋਕੇ ਸੀਨੀਅਰ ਮੈਡੀਕਲ ਅਫਸਰ ਡਾ. ਪਵਨ ਕੁਮਾਰ,ਡਾ. ਭੀਮ ਸੈਨ, ਡਾ. ਰਜੀਵ ਅਗਰਵਾਲ, ਡਾ. ਜਤਿੰਦਰ ਕੋਰ, ਡਾ.ਜਸ਼ਨਮੀਤ ਕੋਰ, ਯਸ਼ਪਾਲ ਫਾਰਮੇਸੀ ਅਫਸਰ, ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ, ਅਮਰਜੀਤ ਸਿੰਘ ਸੁਪਰਡੰਟ, ਅਜੈ ਕੁਮਾਰ ਅਤੇ ਮਹਿੰਦਰ ਸਿੰਘ ਹਾਜਰ ਸਨ ।