Close

Deputy Commissioner held a review meeting of the District Level Maternal and Child Death Committee

Publish Date : 15/01/2024
Deputy Commissioner held a review meeting of the District Level Maternal and Child Death Committee

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪੱਧਰੀ ਮੈਟਰਨਲ ਤੇ ਚਾਈਲਡ ਡੈੱਥ ਕਮੇਟੀ ਦੀ ਰੀਵਿਊ ਮੀਟਿੰਗ ਕੀਤੀ

ਰੂਪਨਗਰ, 15 ਜਨਵਰੀ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਮੈਟਰਨਲ ਅਤੇ ਚਾਈਲਡ ਡੈੱਥ ਕਮੇਟੀ ਦੀ ਰੀਵਿਊ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਵੱਲੋਂ ਸਿਵਲ ਸਰਜਨ ਡਾ. ਮਨੂੰ ਵਿੱਜ ਨੂੰ ਹਦਾਇਤ ਕੀਤੀ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਹਦਾਇਤਾਂ ਕੀਤੀਆਂ ਜਾਣ ਕਿ ਬਿਮਾਰ ਬੱਚਿਆਂ ਨੂੰ ਦਾਖਲ ਕਰਨ ਤੋਂ ਪਹਿਲਾ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਕੋਲ ਬਿਮਾਰੀ ਦਾ ਇਲਾਜ ਕਰਨ ਲਈ ਲੋੜੀਂਦੇ ਪ੍ਰਬੰਧ ਹੋਣ।

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਹਦਾਇਤ ਕਰਦਿਆਂ ਕਿਹਾ ਕਿ ਆਮ ਤੌਰ ਉਤੇ ਦੇਖਿਆ ਜਾਂਦਾ ਹੈ ਨਿੱਜੀ ਹਤਪਤਲਾਂ ਵਿਚ ਜਿਥੇ ਗਰਭਪਤੀ ਔਰਤਾਂ ਦੇ ਜਣੇਪੇ ਕੀਤੇ ਜਾਂਦੇ ਹਨ ਉਥੇ ਕਈ ਥਾਵਾਂ ਉਤੇ ਲੋੜ ਅਨੁਸਾਰ ਲੋੜੀਂਦੇ ਪ੍ਰਬੰਧ ਨਹੀਂ ਹੁੰਦੇ ਅਤੇ ਕਈ ਮਾਮਲਿਆਂ ਬੱਚਿਆਂ ਦੇ ਮਾਹਿਰ ਡਾਕਟਰਾਂ ਦੀ ਲੋੜ ਹੁੰਦੀ ਹੈ ਇਨ੍ਹਾਂ ਮਾਮਲਿਆਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਨਿੱਜੀ ਹਸਪਤਾਲਾਂ ਦੀ ਯਕੀਨੀ ਚੈਕਿੰਗ ਕੀਤੇ ਜਾਵੇ।

ਇਸ ਮੀਟਿੰਗ ਦੌਰਾਨ 2 ਮੈਟਰਨਲ ਡੈੱਥ ਕੇਸ ਹਰਮਨਪ੍ਰੀਤ ਕੌਰ ਬਲਾਕ ਕੀਰਤਪੁਰ ਸਾਹਿਬ ਅਤੇ ਸੀਮਾ ਬਲਾਕ ਨੂਰਪੁਰ ਬੇਦੀ ਦਾ ਰੀਵਿਊ ਕੀਤਾ ਗਿਆ। ਇਸੇ ਤਰ੍ਹਾਂ 2 ਚਾਈਲਡ ਡੈੱਥ ਕੇਸ ਬੇਬੀ ਆਫ਼ ਰਾਜਵਿੰਦਰ ਅਤੇ ਬੇਬੀ ਆਫ਼ ਆਂਚਲ ਬਲਾਕ ਨੂਰਪੁਰ ਬੇਦੀ ਦਾ ਵੀ ਰੀਵਿਊ ਕੀਤਾ ਗਿਆ।

ਇਸ ਮੀਟਿੰਗ ਵਿੱਚ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਗਾਇਤਰੀ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਨਵਰੂਪ, ਡਾ. ਅਮਰਜੀਤ ਸਿੰਘ, ਐਸ.ਐਮ.ਓ. ਡਾ. ਵਿਧਾਨ, ਐਸ.ਐਮ.ਓ. ਡਾ. ਦਲਜੀਤ ਕੌਰ, ਡਾ. ਰਾਜੀਵ ਅਗਰਵਾਲ, ਡਾ. ਆਰਤੀ, ਡਾ. ਨੀਰਜ, ਡਾ. ਲਖਵੀਰ ਅਤੇ ਜ਼ਿਲ੍ਹਾ ਮੋਨੀਟਰਿੰਗ ਅਫ਼ਸਰ ਹਾਜ਼ਰ ਸਨ।