Close

Deputy Commissioner celebrated Lohri with needy children

Publish Date : 12/01/2023
Deputy Commissioner celebrated Lohri with needy children

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਡਿਪਟੀ ਕਮਿਸ਼ਨਰ ਨੇ ਲੋੜਵੰਦ ਬੱਚਿਆਂ ਦੇ ਨਾਲ ਮਨਾਈ ਲੋਹੜੀ

ਜ਼ਿਲ੍ਹਾ ਪ੍ਰਸ਼ਾਸਨ ਤੇ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਬੱਚਿਆਂ ਨੂੰ ਵੰਡੇ ਗਏ ਟ੍ਰੈਕ ਸੂਟ

ਸਿੱਖਿਆ ਹਾਸਲ ਕਰਨਾ ਹਰ ਬੱਚੇ ਦਾ ਮੌਲਿਕ ਅਧਿਕਾਰ: ਡਾ. ਪ੍ਰੀਤੀ ਯਾਦਵ

ਪੜ੍ਹਾਈ ਵਿਚ ਪਿਛੜ ਚੁੱਕੇ ਬੱਚਿਆਂ ਲਈ ਲਗਾਈ ਜਾਂਦੀ ਹੈ ਵਿਸ਼ੇਸ਼ ਕਲਾਸ

ਰੂਪਨਗਰ, 12 ਜਨਵਰੀ: ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਪਹਿਲਕਦਮੀ ਕਰਦੇ ਹੋਏ ਸ਼ਹਿਰ ਵਿੱਚ ਸਥਿਤ ਝੁੱਗੀ ਝੌਂਪੜੀਆਂ ਵਿਚ ਜੀਵਨ ਬਸਰ ਕਰ ਰਹੇ ਲੋੜਵੰਦ ਬੱਚਿਆਂ ਦੇ ਨਾਲ ਲੋਹੜੀ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ।

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਸਤਲੁਜ ਦਰਿਆ ਦੇ ਨਜ਼ਦੀਕ ਵੱਸੀਆਂ ਹੋਈਆਂ ਝੁੱਗੀਆਂ ਝੌਂਪੜੀਆਂ ਜਿਸ ਵਿੱਚ ਜਿਲੇ ਦਾ ਪਹਿਲਾ ਸ਼ਾਮ ਨੂੰ ਚੱਲਣ ਵਾਲਾ ਸਕੂਲ ਸ਼ੁਰੂ ਕੀਤਾ ਗਿਆ ਜਿਸ ਵਿਚ ਪੜ੍ਹਾਈ ਵਿਚ ਪਿਛੜ ਚੁੱਕੇ ਜਾਂ ਪੜ੍ਹਾਈ ਛੱਡ ਚੁੱਕੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਤਾਂ ਜੋ ਇਹ ਬੱਚੇ ਵੀ ਸਮਾਜ ਵਿਚ ਆਪਣਾ ਅਹਿਮ ਯੋਗਦਾਨ ਪਾਉਣ ਦੇ ਕਾਬਿਲ ਬਣ ਸਕਣ।

ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਜਾਇਜ਼ਾ ਵੀ ਲਿਆ ਗਿਆ ਕਿ ਸ਼ਾਮ ਦੀ ਇਸ ਵਿਸ਼ੇਸ਼ ਕਲਾਸ ਨਾਲ ਬੱਚਿਆਂ ਨੂੰ ਕਿੰਨਾ ਫਾਇਦਾ ਹੋਇਆ ਹੈ ਅਤੇ ਬੱਚਿਆਂ ਨੂੰ ਪੜ੍ਹਾਈ ਪ੍ਰਤੀ ਹੋਰ ਪ੍ਰੇਰਿਤ ਕਰਨ ਲਈ ਲੋਹੜੀ ਦੇ ਦਿਹਾੜੇ ਮੌਕੇ ਟਰੈਕ ਸੂਟ ਅਤੇ ਖਾਣ-ਪੀਣ ਦੀਆਂ ਚੀਜ਼ਾਂ ਵੰਡੀਆਂ ਗਈਆਂ।

ਬੱਚਿਆਂ ਨਾਲ ਤਿਉਹਾਰ ਮਨਾਉਂਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿੱਖਿਆ ਹਰ ਵਰਗ ਦੇ ਬੱਚਿਆਂ ਦਾ ਮੌਲਿਕ ਅਧਿਕਾਰ ਹੈ ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿਰੰਤਰ ਯਤਨ ਕੀਤੇ ਜਾ ਰਹੇ ਹਨ ਕਿ ਲੋੜਵੰਦ ਪਰਿਵਾਰਾਂ ਦੇ ਜੋ ਬੱਚੇ ਕਿਸੇ ਕਾਰਨ ਪੜ੍ਹਾਈ ਵਿਚ ਪਿੱਛੇ ਰਹਿ ਗਏ ਉਨ੍ਹਾਂ ਨੂੰ ਵਿਸ਼ੇਸ਼ ਕਲਾਸ ਰਾਹੀ ਸਿੱਖਿਆ ਦੇ ਕੇ ਅੱਗੇ ਵਧਣ ਦਾ ਸੁਨਹਿਰੀ ਮੌਕਾ ਦਿੱਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਵਲੋਂ ਬੱਚਿਆਂ ਨਾਲ ਗੱਲਬਾਤ ਕੀਤੀ ਤਾਂ ਬੜੀ ਖੁਸ਼ੀ ਹੋਈ ਕਿ ਬੱਚਿਆਂ ਵਲੋਂ ਲੋਹੜੀ ਦੇ ਇਸ ਖੁਸ਼ੀ ਦੇ ਮੌਕੇ ਅੰਗਰੇਜ਼ੀ ਵਿਚ ਖੂਬਸੂਰਤ ਰੰਗਾਂ ਦੀ ਵਰਤੋਂ ਕਰਕੇ ਕਾਰਡ ਬਣਾਏ ਗਏ ਅਤੇ ਇਨ੍ਹਾਂ ਬੱਚਿਆਂ ਵਿਚ ਇੱਕ ਮਹੀਨੇ ਵਿਚ ਹੀ ਕਾਫੀ ਸੁਧਾਰ ਹੋਇਆ ਹੈ ਜਿਸ ਨਾਲ ਇਨ੍ਹਾਂ ਦੇ ਮਾਂ-ਬਾਪ ਵੀ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਪਹਿਲ ਤੋਂ ਸੰਤੁਸ਼ਟ ਹਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵਿਸ਼ੇਸ਼ ਕਲਾਸ ਵਿਚ ਵੱਡੀ ਗਿਣਤੀ ਵਿਚ ਲਗਾਤਾਰ ਬੱਚੇ ਆ ਰਹੇ ਹਨ ਜਿਸ ਲਈ ਸਿੱਖਿਆ ਦਾ ਇਹ ਮਾਧਿਅਮ ਹਾਸ਼ੀਏ ਉੱਤੇ ਜੀਵਨ ਬਸਰ ਕਰ ਰਹੇ ਪਰਿਵਾਰਾਂ ਦੇ ਬੱਚਿਆਂ ਲਈ ਸਫਲ ਸਿੱਧ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐਂਟੀ ਬੈਗਿੰਗ ਮੁਹਿੰਮ ਵੀ ਚਲਾਈ ਜਾ ਰਹੀ ਹੈ ਅਤੇ ਭੀਖ ਮੰਗਣ ਵਾਲੇ ਬੱਚਿਆਂ ਨੂੰ ਸਕੂਲ ਵਿਚ ਦਾਖਲ ਕਰਵਾਇਆ ਜਾ ਰਿਹਾ ਹੈ।

 

ਉਨ੍ਹਾਂ ਇਲਾਕਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਚਲਾਏ ਜੇ ਰਹੇ ਵੱਖ-ਵੱਖ ਪ੍ਰੋਗਰਾਮ ਜੋ ਸਿੱਧੇ ਤੋਰ ਉਤੇ ਲੋੜਵੰਦ ਲੋਕਾਂ ਅਤੇ ਬੱਚਿਆਂ ਨਾਲ ਸੰਬੰਧਿਤ ਹਨ ਇਨ੍ਹਾਂ ਵਿਚ ਸਾਨੂੰ ਸੱਭ ਨੂੰ ਸਾਂਝੇ ਤੌਰ ਉਤੇ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਸਮਾਜ ਦਾ ਕੋਈ ਵੀ ਵਰਗ ਬੁਨਿਆਦੀ ਜ਼ਰੂਰਤਾਂ ਤੋਂ ਵਾਂਝਾ ਨਾ ਰਹਿ ਜਾਵੇ।