DC visits Deaddiction Centre

DC visit Deaddiction Centre Press Note Dt 3rd August 2018
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ,ਰੂਪਨਗਰ। ਰੂਪਨਗਰ 03 ਅਗਸਤ-2018
ਡਿਪਟੀ ਕਮਿਸ਼ਨਰ ਰੂਪਨਗਰ ਡਾ: ਸੁਮੀਤ ਜਾਰੰਗਲ ਨੇ ਸਿਵਲ ਹਸਪਤਾਲ ਵਿਚ ਚਲ ਰਹੇ ਡੀ-ਐਡਿਕਸ਼ਨ ਸੈਂਟਰ ਦਾ ਦੌਰਾ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਲਖਮੀਰ ਸਿੰਘ, ਸਿਵਲ ਸਰਜਨ ਡਾ: ਹਰਿੰਦਰ ਕੌਰ, ਐਸ.ਐਮ.ਓੁ. ਡਾ: ਅਨਿਲ ਮਨਚੰਦਾ, ਉਪ ਮੈਡੀਕਲ ਕਮਿਸ਼ਨਰ ਡਾ: ਰਾਜ ਰਾਣੀ, ਮਨੋ ਰੋਗ ਚਿਕਿਤਸਕ ਡਾ: ਨਿਤਿਨ ਸੇਠੀ, ਡਾ: ਅਰੋੜਾ ਵੀ ਉਨਾਂ ਨਾਲ ਸਨ।
ਇਸ ਮੌਕੇ ਉਨ੍ਹਾਂ ਡੀ ਐਡਿਕਸ਼ਨ ਸੈਂਟਰ ਦੀ ਬਰੀਕੀ ਨਾਲ ਜਾਂਚ ਕੀਤੀ ਅਤੇ ਡਾ: ਸੇਠੀ ਪਾਸੋਂ ਇਸ ਕੇਂਦਰ ਵਿਚ ਆਉਣ ਵਾਲੇ ਮਰੀਜਾਂ ਅਤੇ ਦਾਖਲ ਮਰੀਜਾਂ ਸਬੰਧੀ ਜਾਣਕਾਰੀ ਲਈ। ਇਸ ਮੌਕੇ ਡਾ: ਨਿਤਿਨ ਸੇਠੀ ਨੇ ਦਸਿਆ ਕਿ ਇਸ ਕੇਂਦਰ ਵਿਚ ਰੋਜਾਨਾ ਲਗਭੱਗ 35 ਮਰੀਜ ਆਉਂਦੇ ਹਨ ਜਿੰਨਾਂ ਵਿਚੋਂ 10 ਨਸ਼ਾ ਛੱਡਣ ਲਈ ਅਤੇ 25 ਮਰੀਜ ਮਾਨਸਿਕ ਬਿਮਾਰੀਆਂ ਨਾਲ ਪੀੜਤ ਆਉਂਦੇ ਹਨ। ਉਨਾਂ ਇਹ ਵੀ ਦਸਿਆ ਕਿ ਪਿਛਲੇ ਮਹੀਨੇ ਦੌਰਾਨ ਇਸ ਕੇਂਦਰ ਵਿਚ ਲਗਭੱਗ 40 ਮਰੀਜ ਦਾਖਲ ਹੋਏ ਅਤੇ ਠੀਕ ਹੋਣ ਉਪਰੰਤ ਉਨਾਂ ਦੀ ਛੁਂਟੀ ਕਰ ਦਿਤੀ ਗਈ।ਉਨ੍ਹਾ ਇਹ ਵੀ ਦਸਿਆ ਕਿ ਇਸ ਸਮੇਂ ਇਸ ਨਸ਼ਾ ਮੁਕਤੀ ਕੇਂਦਰ ਵਿਚ 10 ਮਰੀਜ ਦਾਖਲ ਹਨ।ਉ੍ਹਨਾਂ ਇਸ ਕੇਂਦਰ ਦੇ ਬਾਹਰ ਦੀਵਾਰ ਉਚੀ ਕਰਾਉਣ ਦੀ ਮੰਗ ਵੀ ਕੀਤੀ।
ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਇਸ ਕੇਂਦਰ ਵਿਚ ਦਾਖਲ ਸਾਰੇ ਮਰੀਜਾਂ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਪਾਸੋਂ ਉਨਾਂ ਦੇ ਹਾਲਾਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਲਈ। ਉਨਾਂ ਇਥੇ ਦਾਖਲ ਮਰੀਜਾਂ ਨੂੰ ਪ੍ਰੇਰਣਾ ਕੀਤੀ ਕਿ ਉਹ ਠੀਕ ਹੋਣ ਉਪਰੰਤ ਨਸ਼ੇ ਨਾ ਕਰਨ ਕਿਉਂਕਿ ਨਸ਼ਾ ਕਰਨ ਨਾਲ ਕੇਵਲ ਸਬੰਧਤ ਵਿਅਕਤੀ ਹੀ ਪ੍ਰਭਾਵਿਤ ਨਹੀਂ ਹੁੰਦਾ ਸਗੋਂ ਪੂਰਾ ਪਰਿਵਾਰ ਹੀ ਪ੍ਰਭਾਵਿਤ ਹੁੰਦਾ ਹੈ।ਉਨਾਂ ਮਰੀਜਾਂ ਦੇ ਨਾਲ ਆਏ ਉਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਪ੍ਰੇਰਣਾ ਕੀਤੀ ਕਿ ਉਹ ਵੀ ਆਪਣੇ ਘਰ ਦਾ ਮਹੌਲ ਠੀਕ ਰੱਖਣ।ਉਨਾਂ ਇਸ ਮੌਕੇ ਇਸ ਕੇਂਦਰ ਵਿਚ ਦਾਖਲ ਮਰੀਜਾਂ ਦੇ ਮਨੋਰੰਜਣ ਲਈ ਕੈਰਮ ਬੋਰਡ, ਚੈਸ ਅਤੇ ਹੋਰ ਸਮਾਨ ਮੁਹਈਆ ਕਰਾਉਣ ਲਈ ਵੀ ਆਖਿਆ।