Dates fixed from 17 to 20 October for submission of applications for temporary license of firecrackers in the district
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਜਿਲ੍ਹੇ ‘ਚ ਪਟਾਕਿਆਂ ਦੇ ਅਸਥਾਈ ਲਾਇਸੰਸ ਲਈ ਦਰਖਾਸਤਾਂ ਜਮ੍ਹਾ ਕਰਵਾਉਣ ਲਈ ਮਿਤੀ 17 ਤੋਂ 20 ਅਕਤੂਬਰ ਤੱਕ ਦਾ ਸਮਾਂ ਨਿਸ਼ਚਿਤ
ਰੂਪਨਗਰ, 16 ਅਕਤੂਬਰ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਹਿਮਾਂਸ਼ੂ ਜੈਨ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਰੂਪਨਗਰ ਜਿਲ੍ਹੇ ਅਧੀਨ ਪਟਾਕਿਆਂ ਦੇ ਅਸਥਾਈ ਲਾਇਸੰਸ ਜਾਰੀ ਕਰਨ ਲਈ ਦਰਖਾਸਤਾਂ ਜਮਾਂ ਕਰਵਾਉਣ ਲਈ ਆਪਣੇ ਨਜਦੀਕੀ ਸੇਵਾ ਕੇਂਦਰਾਂ ਵਿਚ ਜਾ ਕੇ ਅਪ੍ਲਾਈ ਕਰਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਛਾਣ ਦਾ ਸਬੂਤ ਤੇ ਸਵੈ ਘੋਸ਼ਣਾ ਪੱਤਰ ਦੇਣਾ ਲਾਜ਼ਮੀ ਹੈ। ਲਾਇਸੰਸ ਸਬੰਧੀ ਲਾਟਰੀ ਸਿਸਟਮ ਰਾਹੀਂ ਡਰਾਅ ਕੱਢਿਆ ਜਾਵੇਗਾ ਤੇ ਡਰਾਅ ਨਿਕਲਣ ਵਾਲੇ ਵਿਅਕਤੀ ਨੂੰ ਹੀ ਪਟਾਕੇ ਵੇਚਣ ਦਾ ਆਰਜ਼ੀ ਲਾਇਸੰਸ ਜਾਰੀ ਕੀਤਾ ਜਾਵੇਗਾ ਅਤੇ ਸਬੰਧਤ ਵਿਅਕਤੀ ਪ੍ਰਸ਼ਾਸਨ ਵਲੋਂ ਨਿਰਧਾਰਤ ਜਗ੍ਹਾ ‘ਤੇ ਹੀ ਪਟਾਕਿਆਂ ਦੀ ਵਿਕਰੀ ਕਰ ਸਕੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੇਵਾ ਕੇਂਦਰਾਂ ਵਿਚ ਲਾਇਸੰਸ ਲਈ ਦਰਖਾਸਤਾਂ ਜਮ੍ਹਾ ਕਰਵਾਉਣ ਦੀ ਮਿਤੀ 17 ਅਕਤੂਬਰ ਤੋਂ 20 ਅਕਤੂਬਰ ਤੱਕ ਰੱਖੀ ਗਈ ਹੈ ਅਤੇ 25 ਅਕਤੂਬਰ ਨੂੰ ਪਟਾਕਿਆਂ ਦੇ ਲਾਇਸੰਸ ਡਰਾਅ ਰਾਹੀਂ ਕੱਢੇ ਜਾਣਗੇ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਅੰਦਰ ਪਟਾਖ਼ਿਆਂ ਨੂੰ ਵੇਚਣ ਲਈ ਕੁਝ ਥਾਵਾਂ ਨਿਰਧਾਰਿਤ ਕੀਤੀਆਂ ਹਨ ਜਿਸ ਵਿਚ ਸਬ-ਡਵੀਜ਼ਨ ਰੂਪਨਗਰ ਵਿਖੇ ਰਾਮ ਲੀਲਾ ਗਰਾਊਂਡ ਨੇੜੇ ਲਹਿਰੀ ਸ਼ਾਹ ਮੰਦਰ ਅਤੇ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਇਹ ਪਟਾਕੇ ਵੇਚੇ ਜਾ ਸਕਦੇ ਹਨ।
ਇਸੇ ਤਰ੍ਹਾਂ ਸ਼੍ਰੀ ਚਮਕੌਰ ਸਾਹਿਬ ਵਿਖੇ ਬਾਬਾ ਅਜੀਤ ਸਿੰਘ, ਜੁਝਾਰ ਸਿੰਘ ਖੇਡ ਸਟੇਡੀਅਮ ਸ਼੍ਰੀ ਚਮਕੌਰ ਸਾਹਿਬ ਵਿਖੇ ਅਤੇ ਸਿਟੀ ਸੈਂਟਰ ਸ਼੍ਰੀ ਚਮਕੌਰ ਸਾਹਿਬ ਵਿਖੇ ਪਟਾਖ਼ੇ ਵੇਚੇ ਜਾ ਸਕਣਗੇ।
ਮੋਰਿੰਡਾ ਸਬ-ਡਵੀਜ਼ਨ ਵਿਖੇ ਰਾਮਲੀਲਾ ਗਰਾਊਂਡ ਨੇੜੇ ਬੱਸ ਸਟੈਂਡ ਮੋਰਿੰਡਾ ਵਿਖੇ ਇਹ ਪਟਾਕੇ ਵੇਚੇ ਜਾ ਸਕਦੇ ਹਨ।
ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬੱਸ ਸਟੈਂਡ ਨੂਰਪੁਰ ਬੇਦੀ (ਨੇੜੇ ਡਾਕਖਾਨ/ਰੂਪਨਗਰ ਰੋਡ) ਵਿਖੇ, ਪਾਰਕਿੰਗ ਪਲੇਸ ਚਰਨ ਗੰਗਾ ਸਟੇਡੀਅਮ ਸ਼੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਬਾਹਰਲੇ ਪਾਸੇ ਨੇੜੇ ਸ਼ੀਤਲਾ ਮਾਤਾ ਮੰਦਰ ਕੀਰਤਪੁਰ ਸਾਹਿਬ ਵਿਖੇ ਇਹ ਪਟਾਕੇ ਖ਼ਰੀਦੇ ਜਾ ਸਕਦੇ ਹਨ।
ਸਬ ਡਵੀਜ਼ਨ ਨੰਗਲ ਵਿਖੇ ਮਾਰਕੀਟ ਸੈਕਟਰ-2 ਨਿਆ ਨੰਗਲ, ਨੇੜੇ ਬੀ.ਐਸ.ਐਨ.ਐਲ ਐਕਸਚੇਂਜ ਨੰਗਲ, ਨੇੜੇ ਮਾਰਕੀਟ ਸਾਹਮਣੇ ਗੁਰਦੁਆਰਾ ਸਿੰਘ ਸਭਾ ਨੰਗਲ ਅਤੇ ਨੇੜੇ ਪਾਣੀ ਵਾਲੀ ਟੈਂਕੀ ਡੀ. ਐਸ. ਬਲਾਕ ਨੰਗਲ ਵਿਖੇ ਪਟਾਖ਼ੇ ਵੇਚੇ ਜਾ ਸਕਣਗੇ।
ਇਸ ਸਬੰਧੀ ਸੇਵਾ ਕੇਂਦਰ ਮੈਨੇਜਰ ਕਮਲਜੀਤ ਸਿੰਘ ਨੇ ਦਸਿਆ ਕਿ ਦਰਖਾਸਕਰਤਾ ਵਲੋਂ ਸੇਵਾ ਕੇਂਦਰ ਵਿਚ ਇਕ ਐਪਲੀਕੇਸ਼ਨ ਫਾਰਮ, ਸਵੈ ਘੋਸ਼ਣਾ ਜੋ ਕਿ ਹਰ ਇਕ ਸੇਵਾ ਕੇਂਦਰ ਵਿਚ ਉਪਲਬਧ ਹੈ ਜਿਸ ਨਾਲ ਦਰਖਾਸਕਰਤਾ ਦਾ ਆਧਾਰ ਕਾਰਡ, ਹੈਲਪਰਾਂ ਦਾ ਆਧਾਰ ਕਾਰਡ ਲਗਿਆ ਜਾਵੇਗਾ।