Dairy Owners, Sweet Shop Owners and Milk Selling Unions Meeting

Dairy Owners, Sweet Shop Owners and Milk Selling Unions Meeting – Press Note Dt 31st August 2018
Office of District Public Relations Officer, Rupnagar.
ਰੂਪਨਗਰ 31 ਅਗਸਤ – ਜ਼ਿਲ੍ਹੇ ਦੇ ਵਸਨੀਕਾਂ ਨੂੰ ਖਾਣ ਪੀਣ ਦੀਆਂ ਮਿਆਰੀ ਵਸਤੂਆਂ ਹੀ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਜ਼ਿਲ੍ਹੇ ਵਾਸੀਆਂ ਦੀ ਸਿਹਤ ਨਾਲ ਕਿਸੇ ਕਿਸਮ ਦਾ ਖਿਲਵਾੜ ਨਾ ਹੋਵੇ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਡਾ: ਸੁਮੀਤ ਜਾਰੰਗਲ ਨੇ ਬੀਤੀ ਸ਼ਾਮ ਜ਼ਿਲ੍ਹੇ ਦੇ ਸਮੂਹ ਡੇਅਰੀ , ਹਲਵਾਈ ਅਤੇ ਦੁੱਧ ਉਤਪਾਦਕਾਂ ਦੀਆਂ ਯੂਨੀਅਨਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਕੀਤਾ । ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮਿਸ਼ਨ ਤੰਦਰੁਸਤ ਪੰਜਾਬ ਚਲਾਇਆ ਜਾ ਰਿਹਾ ਹੈ। ਜਿਸ ਤਹਿਤ ਸੂਬੇ ਦੇ ਨਾਗਰਿਕਾਂ ਨੂੰ ਸਾਫ ਸੁਥਰਾ ਪੌਣ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਇਸ ਮਿਸ਼ਨ ਤਹਿਤ ਹੀ ਸੂਬੇ ਵਿੱਚ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਚੈਕਿੰਗਾਂ ਕੀਤੀ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਖਾਣ ਪੀਣ ਦੇ ਸਮਾਨ ਵਿੱਚ ਮਿਲਾਵਟਖੋਰੀ ਨਾ ਕੀਤੀ ਜਾਵੇ ਇਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਖਾਣ ਪੀਣ ਦੀਆਂ ਵਸਤਾਂ ਨਾਲ ਕੋਈ ਸਮਝੋਤਾ ਨਾ ਕਰਦੇ ਹੋਏ ਕੇਵਲ ਥੋੜੇ ਫਾਇਦੇ ਲਈ ਝਾਂਸੇ ਵਿੱਚ ਨਾ ਆਇਆ ਜਾਵੇ। ਉਨ੍ਹਾਂ ਹਲਵਾਈ/ਡੇਅਰੀ ਅਤੇ ਦੁੱਧ ਉਤਪਾਦਕ ਯੂਨੀਅਨਾਂ ਦੇ ਨੁਮਇੰਦਿਆਂ ਨੂੰ ਹਦਾਇਤ ਕੀਤੀ ਕਿ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ ਦੀ ਹਦਾਇਤਾ ਦੇ ਮੱਦੇਨਜ਼ਰ ਆਪਣੀ ਰਜਿਸਟਰੇਸ਼ਨ ਕਰਾਉਣੀ ਯਕੀਨੀ ਬਣਾਉਣ । ਇਸ ਤਹਿਤ ਰਜਿਸਟਰੇਸ਼ਨ/ਲਾਇਸੈਂਸ ਨਾ ਲੇੈਣ ਦੀ ਸੂਰਤ ਵਿੱਚ ਜੁਰਮਾਨਾ ਅਤੇ ਸਜ਼ਾ ਦੋਵੇ ਹੋ ਸਕਦੇ ਹਨ।ਉਨ੍ਹਾਂ ਉਮੀਦ ਜਤਾਈ ਕਿ ਜ਼ਿਲ੍ਹੇ ਦੇ ਸਮੂਹ ਹਲਵਾਈ,ਦੋਧੀ,ਡੇਅਰੀ ਮਾਲਕ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਸਹਿਯੋਗ ਦੇਣਗੇ।
ਇਸ ਮੀਟਿੰਗ ਦੌਰਾਨ ਐਸਿਟੈਂਟ ਕਮਿਸ਼ਨਰ ਫੂਡ ਸ਼੍ਰੀ ਸੁਖਰਾਓ ਸਿੰਘ ਨੇ ਫੂਡ ਬਿਜ਼ਨਸ ਉਪਰੇਟਰਾਂ ਵਾਸਤੇ ਜ਼ਰੂਰੀ ਹਦਾਇਤਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੂਡ ਸੇਫਟੀ ਐਕਟ 2006 ਦੇ ਅਧੀਨ ਦੁਕਾਨਦਾਰ ਰਜਸਿਟ੍ਰੇਸ਼ਨ/ਲਾਇਸੈਂਸ ਬਣਾਉਣਾ ਲਾਜ਼ਮੀ ਹੈ।ਅਜਿਹਾ ਨਾ ਕਰਨ ਦੀ ਸੂਰਤ ਵਿੱਚ 06 ਮਹੀਨੇ ਦੀ ਸਜ਼ਾ ਅਤੇ 05 ਲੱਖ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦੁਕਾਨਾਂ /ਵਰਕਸ਼ਾਪਾ ਅਤੇ ਆਪਣੇ ਆਲੇ ਦੁਆਲੇ ਨੂੰ ਫੂਡ ਸੇਫਟੀ ਐਕਟ 2006 ਅਤੇ ਰੂਲਜ਼ 2011 ਤਹਿਤ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਫ ਸੂਥਰਾ ਰੱਖੋਂ।ਉਨ੍ਹਾਂ ਕਿਹਾ ਕਿ ਦੁੱਧ ਨੂੰ 05 ਡਿਗਰੀ ਤੱਕ ਠੰਡਾ ਕਰਕੇ ਕੋਲਡ ਚੈਨ ਬਣਾ ਕੇ ਰੱਖੋ ਜਦਕਿ ਫਰੋਜ਼ਨ ਪ੍ਰੋਡਕਟਜ਼ ਨੂੰ -18 ਡਿਗਰੀ ਵਿੱਚ ਜਾਂ ਡੀਪ ਫਰੀਜ਼ਰ ਵਿੱਖ ਰੱਖੋ।ਉਨ੍ਹਾਂ ਕਿਹਾ ਕਿ ਵਰਤੇ ਜਾਣ ਵਾਲੇ ਰੈਫਰੀਜਰੈਟਰ ਤੇ ਹੋਰ ਸਾਜੋ ਸਮਾਨ ਦੀ ਸਫਾਈ ਦਾ ਧਿਆਨ ਵੀ ਰੱਖਿਆ ਜਾਵੇ।ਉਨ੍ਹਾਂ ਨਿੱਜੀ ਸਾਫ ਸਫਾਈ ਤੇ ਜੋਰ ਦਿੰਦਿਆ ਕਿਹਾ ਕਿ ਜੇਕਰ ਕੋਈ ਵਰਕਰ ਬਿਮਾਰ ਹੋ ਜਾਂਦਾ ਹੈ ਜਾਂ ਉਸਨੂੰ ਕੋਈ ਇੰਨਫੈਕਸ਼ਨ ਹੋ ਜਾਂਦੀ ਹੈ ਤਾਂ ਉਸ ਨੂੰ ਠੀਕ ਹੋਣ ਤੱਕ ਕੰਮ ਤੇ ਨਾ ਲਾਇਆ ਜਾਵੇ।ਉਨ੍ਹਾਂ ਭੋਜਨ ਨੂੰ ਚੰਗੀ ਤਰ੍ਹਾਂ 60 ਡਿਗਰੀ ਤੋਂ ਵੱਧ ਤਾਪਮਾਨ ਤੇ ਪਕਾਉਣ ਅਤੇ 05 ਡਿਗਰੀ ਤਾਪਮਾਨ ਤੇ ਸਟੋਰ ਕਰਨ ਲਈ ਆਖਿਆ।ਉਨ੍ਹਾਂ ਕਿਹਾ ਕਿ ਸਰਕਾਰ ਕੇਵਲ 05 ਤਰ੍ਹਾਂ ਦੇ ਰੰਗ ਪ੍ਰਵਾਨਤ ਹਨ ਜੋ ਕਿ ਆਈ.ਐਸ.ਆਈ ਮਾਰਕਾ ਦੇ ਹਨ ਹੀ ਪ੍ਰਮਾਣਿਤ ਮਾਤਰਾ ਵਿੱਚ ਵਰਤੇ ਜਾਣ।ਉਨ੍ਹਾਂ ਦੱਸਿਆ ਕਿ ਐਲਮੀਨੀਅਮ ਦੇ ਵਰਕ ਸਰਕਾਰ ਵੱਲੋਂ ਬੈਨ ਹਨ ਇਸ ਲਈ ਐਲਮੀਨੀਅਮ ਦੇ ਵਰਕ ਜੋ ਕਿ ਖਾਣ ਦੇ ਕਾਬਿਲ ਨਹੀਂ ਹਨ ਨਾਂ ਵਰਤੇ ਜਾਣ ,ਇਹ ਵਰਕ ਪਥਰੀ ਦਾ ਕਾਰਨ ਬਣਦੇ ਹਨ।ਉਨ੍ਹਾਂ ਕਿਹਾ ਕਿ ਚੱਮ-ਚੱਮ ਅਤੇ ਹੋਰ ਸਮਾਨ ਵਿੱਚ ਗੁਲਾਬੀ ਰੰਗ ਦੀ ਵਰਤੋਂ ਨਾ ਕੀਤੀ ਜਾਵੇ ਇਹ ਅਸੁਰਖਿਅਤ ਹੈ।ਉਨ੍ਹਾਂ ਦੱਸਿਆ ਕਿ ਅਖਬਾਰ ਦਾ ਰੰਗ ਵੀ ਖਤਰਨਾਕ ਹੈ ਇਸਲਈ ਖਾਣ ਪੀਣ ਦਾ ਸਮਾਨ ਅਖਬਾਰ ਵਿੱਚ ਨਾ ਲਪੇਟਿਆ ਜਾਵੇ।ਉਨ੍ਹਾਂ ਕਿਹਾ ਕਿ ਸਮੋਸੇ /ਪਕੋੜੇ / ਪੂੜੀ ਆਦਿ ਤਲਣ ਵਾਲਾ ਘੀ /ਤੇਲ / ਰਿਫਾਇਡ ਵਿੱਚ 04 ਵਾਰ ਤੋਂ ਵੱਧ ਤਲਾਈ ਨਾ ਕੀਤੀ ਜਾਵੇ । ਅਜਿਹਾ ਘੀ /ਤੇਲ / ਰਿਫਾਇਡ 04 ਵਾਰ ਤੋਂ ਬਾਅਦ ਵਰਤੋਂ ਯੋਗ ਨਹੀਂ ਰਹਿੰਦਾ।ਉਨ੍ਹਾਂ ਮੱਖੀਆਂ, ਮੱਛਰਾਂ, ਕੋਕਰੋਚ ਆਦਿ ਤੋਂ ਬਚਾਉਣ ਲਈ ਵਰਕਸ਼ਾਪ ਵਿੱਚ ਜਾਲੀਆਂ ਅਤੇ ਐਗਜੋਸਟ ਫੈਨ ਲਗਾਉਣ ਦੀ ਲੋੜ ਤੇ ਜ਼ੋਰ ਦਿੱਤਾ।
ਇਸ ਮੌਕੇ ਸ਼੍ਰੀ ਸੇਵਾ ਸਿੰਘ ਜ਼ਿਲ੍ਹਾ ਕਾਰਜਕਾਰੀ ਅਫਸਰ ਡੇਅਰੀ ਵਿਭਾਗ ਨੇ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਦੁੱਧ ਚੈੱਕ ਕਰਨ ਲਈ ਮੋਬਾਇਲ ਵੈਨ ਚਲਦੀ ਹੈ ਜਿਸ ਰਾਂਹੀ ਦੁੱਧ ਦੀ ਚੈਕਿੰਗ ਕਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਦੁੱਧ ਜਿਸਨੂੰ ਅੰਮ੍ਰਿਤ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਵਿੱਚ ਜ਼ਹਿਰ ਨਾ ਘੋਲਿਆ ਜਾਵੇ। ਇਸ ਮੀਟਿੰਗ ਦੌਰਾਨ ਇਸ ਸਬੰਧੀ ਵਿਸਥਾਰਤ ਹਦਇਤਾਂ ਵਾਲੀ ਡਾਰਟ ਕਿਤਾਬ ਵੀ ਵੰਡੀ ਗਈ।ਇਸ ਮੌਕੇ ਵੱਖ ਵੱਖ ਯੂਨੀਅਨਾਂ ਦੇ ਪ੍ਰਧਾਨਾਂ ਵੱਲੋਂ ਉਨ੍ਹਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਜਾਣਕਾਰੀ ਵੀ ਦਿੱਤੀ ਗਈ।
ਇਸ ਮੀਟਿੰਗ ਦੋਰਾਨ ਹੋਰਨਾ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ: ਲਖਮੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਅਮਰਦੀਪ ਸਿੰਘ ਗੁਜਰਾਲ , ਐਸ.ਡੀ.ਐਮ. ਰੂਪਨਗਰ ਸ਼੍ਰੀਮਤੀ ਹਰਜੋਤ ਕੌਰ, ਐਸ.ਡੀ.ਐਮ. ਸ਼੍ਰੀ ਚਮਕੌਰ ਸਾਹਿਬ ਸ਼੍ਰੀ ਮਨਕਮਲਜੀਤ ਸਿੰਘ ਚਾਹਲ, ਐਸ.ਡੀ.ਐਮ. ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀ ਹਰਬੰਸ ਸਿੰਘ , ਸਹਾਇਕ ਕਮਿਸ਼ਨਰ(ਜ) ਸ਼੍ਰੀ ਜਸਪ੍ਰੀਤ ਸਿੰਘ, ਸਹਾਇਕ ਕਮਿਸ਼ਨਰ(ਸ਼) ਸ਼੍ਰੀਮਤੀ ਪਰਮਜੀਤ ਕੌਰ , ਸਿਵਲ ਸਰਜਨ ਡਾ: ਹਰਿੰਦਰ ਕੌਰ, ਐਸਿਟੈਂਟ ਕਮਿਸ਼ਨਰ ਫੂਡ ਸ਼੍ਰੀ ਸੁਖਰਾਓ ਸਿੰਘ , ਕਾਰਜਕਾਰੀ ਅਫਸਰ ਡੇਅਰੀ ਵਿਭਾਗ ਸੇਵਾ ਸਿੰਘ ਅਤੇ ਹਲਵਾਈ/ਡੇਅਰੀ ਅਤੇ ਦੁੱਧ ਉਤਪਾਦਕ ਯੂਨੀਅਨਾਂ ਦੇ ਨੁਮਇੰਦਿਆਂ/ਮੈਂਬਰ ਹਾਜਰ ਸਨ।