Complete ban on bathing in the Sutlej River and various other canals within the limits of Rupnagar district

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਪੈਂਦੇ ਸਤਲੁਜ ਦਰਿਆ ਅਤੇ ਹੋਰ ਵੱਖ-ਵੱਖ ਨਹਿਰਾਂ ਵਿੱਚ ਨਹਾਉਣ ਉਤੇ ਪੂਰਨ ਪਾਬੰਦੀ
ਰੂਪਨਗਰ, 03 ਅਪ੍ਰੈਲ: ਜ਼ਿਲ੍ਹਾ ਮੈਜਿਸਟਰੇਟ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਨੇ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ, 2023 ਦੀ ਧਾਰਾ 163 ਅਧੀਨ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਪੈਂਦੇ ਸਤਲੁਜ ਦਰਿਆ ਅਤੇ ਹੋਰ ਵੱਖ-ਵੱਖ ਨਹਿਰਾਂ ਵਿੱਚ ਨਹਾਉਣ ਉਤੇ ਪੂਰਨ ਪਾਬੰਦੀ ਲਗਾਈ ਹੈ।
ਉਨ੍ਹਾਂ ਦੱਸਿਆ ਕਿ ਵਿਸਾਖੀ ਦਾ ਤਿਉਹਾਰ/ਮੇਲਾ ਪੰਜਾਬ ਰਾਜ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਮੇਲੇ/ਤਿਉਹਾਰ ਦੌਰਾਨ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਸ਼੍ਰੀ ਅਨੰਦਪੁਰ ਸਾਹਿਬ ਅਤੇ ਜ਼ਿਲ੍ਹਾ ਰੂਪਨਗਰ ਦੇ ਹੋਰ ਵੱਖ-ਵੱਖ ਧਾਰਮਿਕ ਸਥਾਨਾਂ ਤੋਂ ਮੱਥਾ ਟੇਕਣ ਲਈ ਆਉਂਦੀਆਂ ਹਨ। ਇਸ ਮੇਲੇ ਦੌਰਾਨ ਸੰਗਤਾਂ ਭਾਰੀ ਗਿਣਤੀ ਵਿੱਚ ਸਤਲੁਜ ਦਰਿਆ ਅਤੇ ਹੋਰ ਵੱਖ-ਵੱਖ ਨਹਿਰਾਂ ਵਿੱਚ ਨਹਾਉਂਦੇ ਹਨ। ਜਿਸ ਕਾਰਨ ਮੰਦਭਾਗੀ ਘਟਨਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਲਈ ਜ਼ਿਲ੍ਹਾ ਰੂਪਨਗਰ ਦੀ ਹਦੂਦ ਅੰਦਰ ਪੈਂਦੇ ਸਤਲੁਜ ਦਰਿਆ ਅਤੇ ਹੋਰ ਵੱਖ-ਵੱਖ ਨਹਿਰਾਂ ਵਿੱਚ ਨਹਾਉਣ ‘ਤੇ ਪੂਰਨ ਪਾਬੰਦੀ ਲਗਾਉਣੀ ਜਰੂਰੀ ਸਮਝੀ ਜਾਂਦੀ ਹੈ।
ਇਹ ਹੁਕਮ 12 ਅਪ੍ਰੈਲ 2025 ਤੋਂ 15 ਅਪ੍ਰੈਲ 2025 ਤੱਕ ਜ਼ਿਲ੍ਹਾ ਰੂਪਨਗਰ ਵਿੱਚ ਲਾਗੂ ਰਹਿਣਗੇ।