Close

Committees of members were formed by the Deputy Commissioner for continuous running and review of public welfare works under Red Cross

Publish Date : 04/07/2024
Committees of members were formed by the Deputy Commissioner for continuous running and review of public welfare works under Red Cross

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਡਿਪਟੀ ਕਮਿਸ਼ਨਰ ਵੱਲੋਂ ਰੈੱਡ ਕਰਾਸ ਤਹਿਤ ਲੋਕ ਭਲਾਈ ਕਾਰਜਾਂ ਨੂੰ ਨਿੰਰਤਰ ਚਲਾਉਣ ਤੇ ਸਮੀਖਿਆ ਲਈ ਮੈਂਬਰਾਂ ਦੀਆਂ ਕਮੇਟੀਆਂ ਬਣਾਈਆਂ ਗਈਆਂ

ਜ਼ਿਲ੍ਹਾ ਰੈੱਡ ਕਰਾਸ ਦੀਆਂ ਸਲਾਨਾ ਗਤੀਵਿਧੀਆਂ ਦੀ ਇਕ ਬੁੱਕਲਟ ਰਲੀਜ ਕੀਤੀ ਗਈ।

ਜਿਲ੍ਹਾ ਰੈੱਡ ਕਰਾਸ ਰੂਪਨਗਰ ਵਲੋਂ ਚਲਾਏ ਜਾ ਰਹੇ ਵੱਖ ਵੱਖ ਪ੍ਰੋਗਰਾਮਾਂ ਉਤੇ ਵਿਸਥਰਪੂਰਵਕ ਚਰਚਾ ਹੋਈ

ਰੂਪਨਗਰ, 4 ਜੁਲਾਈ: ਜਿਲ੍ਹਾ ਰੈੱਡ ਕਰਾਸ ਰੂਪਨਗਰ ਦੀ ਕਾਰਜਕਾਰੀ ਕਮੇਟੀ ਅਤੇ ਜਨਰਲ ਬਾਡੀ ਦੀ ਮੀਟਿੰਗ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਰੂਪਨਗਰ ਡਾ. ਪ੍ਰੀਤੀ ਯਾਦਵ ਵਲੋਂ ਕੀਤੀ ਗਈ ਜਿਸ ਤਹਿਤ ਡਿਪਟੀ ਕਮਿਸ਼ਨਰ ਵਲੋਂ ਲੋਕ ਭਲਾਈ ਪ੍ਰੋਗਰਾਮਾਂ ਨੂੰ ਨਿੰਰਤਰ ਚਲਾਉਣ ਅਤੇ ਇਨ੍ਹਾਂ ਦੀ ਸਮੀਖਿਆ ਕਰਨ ਲਈ ਮੈਂਬਰਾਂ ਦੀਆਂ ਕਮੇਟੀ ਬਣਾਈਆਂ ਗਈਆਂ।

ਇਸ ਮੀਟਿੰਗ ਵਿੱਚ ਜਿਲ੍ਹਾ ਰੈੱਡ ਕਰਾਸ ਵਲੋਂ ਚਲਾਏ ਜਾ ਰਹੇ ਵੱਖ ਵੱਖ ਪ੍ਰੋਗਰਾਮ ਜਿਵੇਂ ਕਿ ਸਿਹਤ ਸੇਵਾਵਾਂ, ਸਿੱਖਿਆ, ਆਪਣੀ ਰਸੋਈ, ਸਕਿੱਲ ਸੈਂਟਰ, ਈਵਨਿੰਗ ਪਾਠਸ਼ਾਲਾ, ਕਰੈੱਚ ਸੈਂਟਰ, ਖੂਨਦਾਨ ਕੈਂਪ, ਦਿਵਿਆਂਗ ਵਿਅਕਤੀਆਂ ਲਈ ਨਕਲੀ ਅੰਗ/ਉਪਕਰਣ, ਰੂਪਨਗਰ ਇੰਸਟੀਚਿਊਟ ਆਫ ਆਟੋਮੋਟਿਵ ਡਰਾਇਵਿੰਗ ਸਕਿੱਲ ਸੈਂਟਰ ਅਤੇ ਨੇਕੀ ਦੀ ਦੀਵਾਰ ਆਦਿ ਬਾਰੇ ਵਿਸਥਾਰਤ ਪੂਰਵਕ ਚਰਚਾ ਕੀਤੀ ਗਈ।

ਇਸ ਮੌਕੇ ਮੈਂਬਰ ਸਹਿਬਾਨਾਂ ਵਲੋਂ ਸ਼ਾਹਿਰ ਦੇ ਵੱਖ-ਵੱਖ ਮੁੱਦਿਆਂ ਨੂੰ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਅਤੇ ਜਲਦ ਤੋਂ ਜਲਦ ਹੱਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਸ਼ਹਿਰ ਵਿਚ ਟ੍ਰੈਫਿਕ ਦੀ ਮੁੱਖ ਸਮੱਸਿਆਂ, ਆਮ ਲੋਕਾਂ ਲਈ ਕਲੋਨੀਆਂ ਵਿਚ ਫੂਟਪਾਥ ਉਤੇ ਵਾਹਨਾਂ ਦੀ ਪਾਰਕਿੰਗ ਦੀ ਸਮਸਿਆ ਨੂੰ ਧਿਆਨ ਵਿੱਚ ਲਿਆਂਦਾ।

ਇਸ ਉਪਰੰਤ ਸੁਸਾਇਟੀ ਮੈਂਬਰਾਂ ਵਲੋਂ ਪਿਛਲੇ ਸਾਲਾਂ ਦੌਰਾਨ ਵਧੀਆਂ ਕਾਰਗੁਜਾਰੀ ਵਜੋਂ ਡਾ. ਬੀ.ਪੀ.ਐੱਸ ਪਰਮਾਰ, ਐਡਵੋਕੇਟ ਡੀ.ਐੱਸ ਦਿਉਲ, ਸ੍ਰੀਮਤੀ ਕਿਰਨਪ੍ਰੀਤ ਗਿੱਲ ਅਤੇ ਸ੍ਰੀਮਤੀ ਸੁਰਿੰਦਰ ਦਰਦੀ ਨੂੰ ਸਨਮਾਨਿਤ ਕੀਤਾ ਗਿਆ।

ਜ਼ਿਲ੍ਹਾ ਰੈੱਡ ਕਰਾਸ ਦੀਆਂ ਸਲਾਨਾ ਗਤੀਵਿਧੀਆਂ ਦੀ ਇਕ ਬੁੱਕਲਟ ਰਲੀਜ ਕੀਤੀ ਗਈ ਅਤੇ ਸਰਕਾਰੀ ਹਸਪਤਾਲ ਵਿਖੇ ਜਲਦ ਨਵੀਆਂ ਡਾਇਲਿਸਿਸ ਮਸ਼ੀਨਾਂ ਮਿਲਣ ਅਤੇ ਅਧਿਨੀਕਰਨ ਕਰਨ ਬਾਰੇ ਵੀ ਦੱਸਿਆ ਗਿਆ।

ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ(ਜ) ਪੂਜਾ ਸਿਆਲ ਗਰੇਵਾਲ, ਸਹਾਇਕ ਕਮਿਸ਼ਨਰ(ਜ)-ਕਮ-ਆਨ ਸਕੱਤਰ ਰੈੱਡ ਕਰਾਸ ਸ੍ਰੀ ਅਰਵਿੰਦਰ ਪਾਲ ਸਿੰਘ ਸੋਮਲ, ਪੀ.ਸੀ.ਐਸ., ਰੈੱਡ ਕਰਾਸ ਸਕੱਤਰ ਗੁਰਸੋਹਨ ਸਿੰਘ, ਵਣ ਮੰਡਲ ਅਫਸਰ ਸ੍ਰੀ ਹਰਜਿੰਦਰ ਸਿੰਘ, ਆਰ.ਟੀ.ਏ ਰੂਪਨਗਰ ਸ੍ਰੀ ਗੁਰਵਿੰਦਰ ਸਿੰਘ ਜੋਹਲ, ਵੱਖ ਵੱਖ ਵਿਭਾਗਾਂ ਤੋਂ ਆਏ ਅਧਿਕਾਰੀ, ਕਰਮਚਾਰੀ ਅਤੇ ਰੈੱਡ ਕਰਾਸ ਦੇ ਸਾਰੇ ਮੈਂਬਰ ਸ਼ਾਮਲ ਸਨ।