Close

‘CM’s Yogashala’ is moving towards success in Rupnagar

Publish Date : 26/04/2025
'CM's Yogashala' is moving towards success in Rupnagar

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਰੂਪਨਗਰ ‘ਚ ਸਫਲਤਾ ਵੱਲ ਵੱਧ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’

ਯੋਗਸ਼ਾਲਾ ‘ਚ ਹਿੱਸਾ ਲੈਣ ਦੇ ਇੱਛੁਕ ਨਾਗਰਿਕ ਟੋਲ ਫ੍ਰੀ ਨੰਬਰ **7669400500** ‘ਤੇ ਕਰ ਸਕਦੇ ਹਨ ਸੰਪਰਕ

ਰੂਪਨਗਰ, 26 ਅਪ੍ਰੈਲ: ਪੰਜਾਬ ਸਰਕਾਰ ਵੱਲੋਂ ਅਪ੍ਰੈਲ 2023 ਵਿੱਚ ਸ਼ੁਰੂ ਕੀਤੀ ਗਈ ‘ਸੀਐਮ ਯੋਗਸ਼ਾਲਾ’ ਮੁਹਿੰਮ ਰੂਪਨਗਰ ਵਿੱਚ ਲਗਾਤਾਰ ਸਫਲਤਾ ਵੱਲ ਵਧ ਰਹੀ ਹੈ। ਇਸ ਲੋਕ ਭਲਾਈ ਪਹਿਲਕਦਮੀ ਵਿੱਚ ਹਰ ਰੋਜ਼ ਸ਼ਹਿਰ ਦੇ ਲਗਭਗ 1500 ਤੋਂ ਵੱਧ ਲੋਕ ਲਾਭ ਲੈ ਰਹੇ ਹਨ।

ਜ਼ਿਲ੍ਹਾ ਕੋਆਰਡੀਨੇਟਰ ਸ਼੍ਰੀ ਸੁਰਿੰਦਰ ਝਾਅ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰੂਪਨਗਰ ਦੇ ਲਗਭਗ ਸਾਰੇ ਖੇਤਰਾਂ ਵਿੱਚ ਇਹ ਯੋਗਸ਼ਾਲਾਵਾਂ ਸਫਲਤਾਪੂਰਵਕ ਚਲਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਪੇਂਡੂ ਖੇਤਰਾਂ ਵਿੱਚ ਵੀ ਲੋਕਾਂ ਦਾ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਯੋਗਸ਼ਾਲਾਵਾਂ ਨੂੰ ਚੰਗਾ ਸਮਰਥਨ ਮਿਲ ਰਿਹਾ ਹੈ।

ਸ਼੍ਰੀ ਝਾਅ ਨੇ ਕਿਹਾ ਕਿ ‘ਸੀਐਮ ਦੀ ਯੋਗਸ਼ਾਲਾ’ ਵਿੱਚ ਹਿੱਸਾ ਲੈਣ ਵਾਲੇ ਨਾਗਰਿਕਾਂ ਨੂੰ ਸਿਹਤ ਦੇ ਖੇਤਰ ਵਿੱਚ ਵਿਸ਼ੇਸ਼ ਲਾਭ ਪ੍ਰਾਪਤ ਹੋਏ ਹਨ। ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਸਰਵਾਈਕਲ, ਪਿੱਠ ਦਰਦ, ਨਸਾਂ ਦੀਆਂ ਸਮੱਸਿਆਵਾਂ, ਗੋਡਿਆਂ ਦੇ ਦਰਦ ਅਤੇ ਪੇਟ ਨਾਲ ਸਬੰਧਤ ਕਈ ਬਿਮਾਰੀਆਂ ਵਿੱਚ ਵੱਡੀ ਰਾਹਤ ਮਿਲੀ ਹੈ।

ਉਨ੍ਹਾਂ ਦੱਸਿਆ ਕਿ ਸਮੇਂ-ਸਮੇਂ ਸਿਰ ਰੂਪਨਗਰ ਵਿੱਚ ਵਿਸ਼ੇਸ਼ ਯੋਗਾ ਕੈਂਪ ਅਤੇ ਸਿਹਤ ਕੈਂਪ ਵੀ ਲਗਾਏ ਜਾਂਦੇ ਹਨ, ਜਿਸ ਵਿੱਚ ਸਿਖਲਾਈ ਪ੍ਰਾਪਤ ਯੋਗਾ ਅਧਿਆਪਕਾਂ ਦੁਆਰਾ ਸਰੀਰਕ ਅਤੇ ਮਾਨਸਿਕ ਤੌਰ ‘ਤੇ ਤੰਦਰੁਸਤ ਰਹਿਣ ਲਈ ਮਾਰਗਦਰਸ਼ਨ ਦਿੱਤਾ ਜਾਂਦਾ ਹੈ।

ਜ਼ਿਲ੍ਹਾ ਕੋਆਰਡੀਨੇਟਰ ਨੇ ਦੱਸਿਆ ਕਿ ‘ਸੀਐਮ ਦੀ ਯੋਗਸ਼ਾਲਾ’ ਹੁਣ ਹਰ ਪਿੰਡ ਵਿੱਚ ਪਹੁੰਚ ਕਰ ਰਹੀ ਹੈ ਅਤੇ ਇਹ ਆਮ ਲੋਕਾਂ ਤੋਂ ਭਾਰੀ ਸਮਰਥਨ ਪ੍ਰਾਪਤ ਕਰ ਰਹੀ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਇੱਕ ਸਿਹਤਮੰਦ ਅਤੇ ਜਾਗਰੂਕ ਸਮਾਜ ਦੀ ਸਿਰਜਣਾ ਕਰਨਾ ਹੈ। ਲੋਕਾਂ ਦਾ ਸਕਾਰਾਤਮਕ ਹੁੰਗਾਰਾ ਦਰਸਾਉਂਦਾ ਹੈ ਕਿ ਹੁਣ ਸਮਾਜ ਕੁਦਰਤੀ ਅਤੇ ਸੰਪੂਰਨ ਸਿਹਤ ਪ੍ਰਣਾਲੀਆਂ ਵੱਲ ਵਧ ਰਿਹਾ ਹੈ।

ਉਨ੍ਹਾਂ ਕਿਹਾ ਕਿ ਯੋਗਸ਼ਾਲਾ ਵਿੱਚ ਹਿੱਸਾ ਲੈਣ ਦੇ ਇੱਛੁਕ ਨਾਗਰਿਕ ਟੋਲ ਫ੍ਰੀ ਨੰਬਰ **7669400500** ‘ਤੇ ਸੰਪਰਕ ਕਰ ਸਕਦੇ ਹਨ ਅਤੇ ਆਪਣੇ ਖੇਤਰ ਵਿੱਚ ਯੋਗਾ ਦੇ ਲਾਭ ਪ੍ਰਾਪਤ ਕਰ ਸਕਦੇ ਹਨ।