Checking of Medical Stores

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ , ਰੂਪਨਗਰ
-ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਕੀਤੀ ਦਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ
ਰੂਪਨਗਰ 18 ਜੂਨ – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਅੱਜ ਰੂਪਨਗਰ ਜ਼ਿਲ੍ਹੇ ਵਿੱਚ ਸਿਹਤ ਵਿਭਾਗ ਦੀ ਇੱਕ ਟੀਮ ਵੱਲੋਂ ਸਹਾਇਕ ਕਮਿਸ਼ਨਰ(ਜ) ਦੀ ਅਗਵਾਈ ਹੇਠ ਰੂਪਨਗਰ ਜ਼ਿਲ੍ਹੇ ਵਿੱਚ 10 ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਹਰਬੰਸ ਸਿੰਘ ਸਹਾਇਕ ਕਮਿਸ਼ਨਰ(ਜ) ਨੇ ਦੱਸਿਆ ਕਿ ਉਨ੍ਹਾਂ ਨਾਲ ਅੱਜ ਮਨਪ੍ਰੀਤ ਕੌਰ ਅਤੇ ਅਮਿਤ ਲਖਨਪਾਲ ਡਰੱਗ ਕੰੰਟਰੋਲ ਅਫਸਰ ਮੌਹਾਲੀ ਨਾਲ ਸਨ । ਅੱਜ ਦੀ ਚੈਕਿੰਗ ਦੌਰਾਨ ਰੂਪਨਗਰ ਸ਼ਹਿਰ ਦੇ 02 ਮੈਡੀਕਲ ਸਟੋਰ ਅਤੇ 04 ਮੈਡੀਕਲ ਸਟੋਰ ਸ਼੍ਰੀ ਚਮਕੌਰ ਸਾਹਿਬ ਵਿਖੇ ਚੈੱਕ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਬਲਰਾਮ ਲੁਥਰਾ ਡਰੱਗ ਕੰੰਟਰੋਲ ਅਫਸਰ ਰੂਪਨਗਰ ਅਤੇ ਤੇਜਿੰਦਰ ਸਿੰਘ ਡਰੱਗ ਕੰੰਟਰੋਲ ਅਫਸਰ ਐਸ.ਬੀ.ਐਸ ਨਗਰ ਅਧਾਰਿਤ ਦੂਸਰੀ ਟੀਮ ਵੱਲੋਂ ਨੰਗਲ ਸ਼ਹਿਰ ਦੇ 04 ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਜਾਂਚ ਦੌਰਾਨ 04 ਮੈਡੀਕਲ ਸਟੋਰਾ ਦਾ ਰਿਕਾਰਡ ਅਪ ਟੂ ਡੇਟ ਨਹੀਂ ਸੀ ਜ਼ੋ ਕਿ ਡਰੱਗ ਅਤੇ ਕੋਸਮੈਟਿਕ ਉਲੰਘਣਾ ਅਧੀਲ ਆਉਂਦੀ ਹੈ ਅਤੇ ਇਸ ਬਾਰੇ ਜ਼ੋਨਲ ਲਾਇਸੈਂਸਿੰਗ ਅਥਾਰਟੀ ਨੂੰ ਅਗਲੇਰੀ ਕਾਰਵਾਈ ਹਿੱਤ ਲਿਖ ਦਿੱਤਾ ਗਿਆ ਹੈ।
ਸਹਾਇਕ ਕਮਿਸ਼ਨਰ(ਜ) ਨੇ ਕਿਹਾ ਕਿ ਇਹ ਚੈਕਿੰਗ ਤੰਦਰੁਸਤ ਮੁਹਿੰਮ ਅਧੀਨ ਭਵਿੱਖ ਵਿੱਚ ਜਾਰੀ ਰਹੇਗੀ ਅਤੇ ਕਿਸੇ ਵੀ ਮੈਡੀਕਲ ਸਟੋਰ ਮਾਲਕ ਨੂੰ ਐਨ.ਡੀ.ਪੀ.ਐਸ. ਐਕਟ ਅਧੀਨ ਆਉਂਦੀਆਂ ਦਵਾਈਆਂ ਅਤੇ ਗੈਰਮਿਆਰੀ ਦਵਾਈਆਂ ਦੀ ਵਿਕਰੀ ਕਰਨ ਦੀ ਇਜ਼ਾਜਤ ਨਹੀਂ ਜਾਵੇਗੀ।