Close

Chart making competition for girl students held in connection with World Hypertension Awareness Month

Publish Date : 31/05/2025
Chart making competition for girl students held in connection with World Hypertension Awareness Month

ਵਿਸ਼ਵ ਹਾਈਪਰਟੈਂਸ਼ਨ ਜਾਗਰੂਕਤਾ ਮਹੀਨੇ ਦੇ ਸਬੰਧ ਵਿੱਚ ਵਿਦਿਆਰਥਣਾਂ ਦੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ

ਰੂਪਨਗਰ, 31 ਮਈ: ਵਿਸ਼ਵ ਹਾਈਪਰਟੈਂਸ਼ਨ ਜਾਗਰੂਕਤਾ ਮਹੀਨੇ ਦੇ ਸਬੰਧ ਵਿੱਚ ਸਿਵਲ ਸਰਜਨ ਡਾ. ਸਵਪਨਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਰਸਿੰਗ ਕਾਲਜ ਦੀਆਂ ਵਿਦਿਆਰਥਣਾ ਦੇ ਚਾਰਟ ਮੇਕਿੰਗ ਮੁਕਾਬਲੇ ਕਰਵਾਏ ਗਏ।

ਇਸ ਮੌਕੇ ਸਿਵਲ ਸਰਜਨ ਡਾ. ਸਵਪਨਜੀਤ ਕੌਰ ਨੇ ਕਿਹਾ ਕਿ ਵਿਸ਼ਵ ਹਾਈਪਰਟੈਂਸ਼ਨ ਮਹੀਨਾ ਮਨਾਉਣ ਦਾ ਮੁੱਖ ਮੰਤਵ ਹਾਈ ਬਲੱਡ ਪ੍ਰੈਸ਼ਰ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਉਨ੍ਹਾਂ ਦੀ ਜਾਣਕਾਰੀ ਵਿੱਚ ਵਾਧਾ ਕਰਨਾ ਹੈ। ਇਸ ਸਾਲ ਦਾ ਥੀਮ ਵੀ “ਆਪਣੇ ਬਲੱਡ ਪ੍ਰੈਸ਼ਰ ਨੂੰ ਸਹੀ ਢੰਗ ਨਾਲ ਮਾਪੋ, ਇਸਨੂੰ ਕੰਟਰੋਲ ਕਰੋ, ਲੰਬੀ ਉਮਰ ਜੀਓ!” ਰੱਖਿਆ ਗਿਆ ਹੈ, ਜਿਸ ਦਾ ਮਕਸਦ ਹੈ ਕਿ ਲੋਕ ਆਪਣੇ ਬਲੱਡ ਪ੍ਰੈਸ਼ਰ ਦੇ ਸਹੀ ਮਾਪ ਬਾਰੇ ਜਾਗਰੂਕ ਹੋਣ ਕਿਉਕਿਂ ਦੁਨੀਆਂ ਦੇ 30 ਫੀਸਦੀ ਤੋਂ ਵੀ ਜਿਆਦਾ ਆਬਾਦੀ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਰ ਹੈ ਜਿਸ ਕਾਰਣ ਦਿਲ ਦੀਆਂ ਬੀਮਾਰੀਆਂ, ਕਿਡਨੀ ਫੇਲੀਅਰ ਆਦਿ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਦਲਦੀ ਜੀਵਨ ਸ਼ੈਲੀ ਕਾਰਣ ਬੱਚੇ ਵੀ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ।

ਉਨ੍ਹਾਂ ਦੱਸਿਆ ਕਿ ਛਾਤੀ ਵਿੱਚ ਦਰਦ, ਚੱਕਰ ਆਉਣਾ, ਉਲਟੀ ਆਉਣਾ, ਥਕਾਵਟ, ਸਿਰ ਦਰਦ ਜਾਂ ਚੱਕਰ ਆਉਣਾ, ਸਾਹ ਲੈਣ ਵਿੱਚ ਤਕਲੀਫ਼, ਅੱਖਾਂ ਤੇ ਬੁਰਾ ਪ੍ਰਭਾਵ ਅਤੇ ਪਸੀਨਾ ਆਉਣਾ ਹਾਈ ਬਲੱਡ ਪ੍ਰੈਸ਼ਰ ਹੋਣ ਦੇ ਲੱਛਣ ਹਨ। ਖੂਨ ਦੀਆਂ ਨਾੜੀਆਂ ਵਿੱਚ ਚਿਕਨਾਈ ਦਾ ਜਮ੍ਹਾਂ ਹੋਣਾ, ਗੁਰਦਿਆਂ ਦੇ ਰੋਗ, ਦਿਲ ਦੇ ਰੋਗ, ਅਧਰੰਗ ਤੇ ਅੱਖਾਂ ਦੀਆਂ ਬਿਮਾਰੀਆਂ ਆਦਿ ਹਾਈ ਬਲੱਡ ਪ੍ਰੈਸ਼ਰ ਨਾਲ ਹੋਣ ਵਾਲੀਆਂ ਬਿਮਾਰੀਆਂ ਹਨ।

ਡਾ. ਸਵਪਨਜੀਤ ਕੌਰ ਨੇ ਕਿਹਾ ਕਿ ਬਿਮਾਰੀ ਦੇ ਸ਼ੁਰੂ ਹੋਣ ਅਤੇ ਇਸਦੇ ਲੱਛਣਾਂ ਦਾ ਆਸਾਨੀ ਨਾਲ ਪਤਾ ਨਹੀਂ ਚਲਦਾ ਪਰ ਸਮੇਂ ਸਿਰ ਇਸਦੇ ਪਤਾ ਚਲਣ ਤੇ ਉਪਚਾਰ ਕਰਨ ਨਾਲ ਇਸਦੀ ਰੋਕਥਾਮ ਸੰਭਵ ਹੈ। ਤਲਿਆਂ ਹੋਇਆ ਅਤੇ ਜਿਆਦਾ ਨਮਕ ਵਾਲਾ ਭੋਜਨ, ਬੁਢਾਪਾ, ਸ਼ੂਗਰ, ਨਸ਼ੀਲੇ ਪਦਾਰਥ, ਮੋਟਾਪਾ, ਘੱਟ ਕਸਰਤ ਅਤੇ ਦਿਮਾਗੀ ਪ੍ਰੇਸ਼ਾਨੀ ਹਾਈ ਬਲੱਡ ਪ੍ਰੈਸ਼ਰ ਦੇ ਮੁੱਖ ਕਾਰਣ ਹਨ। ਆਪਣੀ ਜੀਵਨ ਸ਼ੈਲੀ ਵਿੱਚ ਬਦਲਾਅ ਲਿਆ ਕੇ ਅਸੀ ਬਲੱਡ ਪ੍ਰੈਸ਼ਰ ਵਰਗੀਆਂ ਹੋਰ ਗੈਰ ਸੰਚਾਰਿਤ ਬੀਮਾਰੀਆਂ ਜਿਵੇਂ ਸੂਗਰ, ਦਿਲ ਦਾ ਦੌਰਾ ਆਦਿ ਵਰਗੀਆਂ ਬੀਮਾਰੀਆਂ ਤੋਂ ਬਚਾਅ ਕਰ ਸਕਦੇ ਹਾਂ। ਨਮਕ ਅਤੇ ਤਲੀਆਂ ਚੀਜਾਂ ਦਾ ਸੇਵਨ ਘੱਟ ਕੀਤਾ ਜਾਵੇ ਓਅਤੇ ਤੰਬਾਕੂ ਅਤੇ ਸ਼ਰਾਬ ਦਾ ਸੇਵਨ ਨਾ ਕੀਤਾ ਜਾਵੇ। ਵਜ਼ਨ ਨਾ ਵੱਧਣ ਦਿੱਤਾ ਜਾਵੇ, ਖਾਣੇ ਵਿੱਚ ਚਰਬੀ ਦੀ ਮਾਤਰਾ ਘਟਾਈ ਜਾਵੇ, ਸਬਜ਼ੀਆਂ ਅਤੇ ਫਲ ਜਿਆਦਾ ਮਾਤਰਾ ਵਿੱਚ ਖਾਓ ਤੇ ਤਨਾਅ ਨੂੰ ਦੂਰ ਘਟਾਓ।ਇਲਾਜ ਅਤੇ ਕੰਟਰੋਲ ਲਈ ਜਰੂਰੀ ਹੈ ਕਿ ਰੋਜਾਨਾ ਕਸਰਤ ਕੀਤੀ ਜਾਵੇ ਜਾਂ ਹਫਤੇ ਵਿੱਚ ਘੱਟੋ-ਘੱਟ 5 ਵਾਰ ਕੀਤੀ ਜਾਵੇ। ਸ਼ੁਰੂ ਵਿੱਚ ਘੱਟ ਸਮੇਂ ਤੋਂ ਕਸਰਤ ਸ਼ੁਰੂ ਕਰਕੇ ਹਰ ਹਫਤੇ ਵਧਾਓ। ਘੱਟ ਤੋਂ ਘੱਟ 30 ਮਿੰਟ ਰੋਜ ਕਸਰਤ ਕੀਤੀ ਜਾਵੇ ਅਤੇ ਕਸਰਤ ਕਰਨ ਉਪਰੰਤ ਆਰਾਮ ਕਰਨ ਤੋਂ ਬਾਅਦ ਜਿਆਦਾ ਮਾਤਰਾ ਵਿੱਚ ਤਰਲ ਲਵੋ। ਇਸਦੇ ਨਾਲ ਹੀ ਨਿਯਮਤ ਡਾਕਟਰੀ ਜਾਂਚ ਅਤੇ ਦਵਾਈਆਂ ਦਾ ਸੇਵਨ ਕੀਤਾ ਜਾਵੇ।

ਇਸ ਮੌਕੇ ਵਿਦਿਆਰਥਨਾਂ ਵੱਲੋਂ ਹਾਈਪਰ ਟੈਂਸ਼ਨ ਮਹੀਨੇ ਦੇ ਸਬੰਧ ਵਿੱਚ ਚਾਰਟ ਬਣਾਏ ਵਧੀਆ ਚਾਰਟ ਬਣਾਉਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਅਮਰਜੀਤ ਸਿੰਘ, ਜ਼ਿਲ੍ਹਾ ਮਾਸ ਮੀਡੀਆ ਅਫਸਰ ਮੈਡਮ ਗੁਰਮੀਤ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫਸਰ ਡੋਲੀ ਸਿੰਗਲਾ ਆਦਿ ਹਾਜ਼ਰ ਸਨ।