Boating is being started in Sarhand Canal for the entertainment of pilgrims arriving during Haula Mahala-2023.
Publish Date : 01/03/2023
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਹੌਲਾ ਮਹੱਲਾ 2023 ਦੌਰਾਨ ਸਰਹੰਦ ਨਹਿਰ ਵਿਖੇ ਮਨੋਰੰਜਨ ਹਿੱਤ ਬੋਟਿੰਗ ਹੋਵੇਗੀ 3 ਮਾਰਚ ਤੋਂ ਸ਼ੁਰੂ
ਰੂਪਨਗਰ, 1 ਮਾਰਚ: ਡਿਪਟੀ ਕਮਿਸ਼ਨਰ ਰੂਪਨਗਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੌਲਾ ਮਹੱਲਾ-2023 ਦੌਰਾਨ ਪਹੁੰਚ ਰਹੇ ਸ਼ਰਧਾਲੂਆਂ ਦੇ ਮਨੋਰੰਜਨ ਲਈ ਸਰਹੰਦ ਨਹਿਰ ਵਿਚ ਬੋਟਿੰਗ ਸ਼ੁਰੂ ਕਰਵਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਹੌਲਾ ਮਹੱਲਾ-2023 ਦੌਰਾਨ ਸਰਹੰਦ ਕੈਨਾਲ ਭੋਜੇ ਮਾਜਰਾ ਪੁਲ ਤੋਂ ਲੈ ਕੇ ਦਾਸਤਾਨ ਏ ਸ਼ਹਾਦਤ, ਸ਼੍ਰੀ ਚਮਕੌਰ ਸਾਹਿਬ ਤੱਕ 3 ਮਾਰਚ 2023 ਤੋਂ 8 ਮਾਰਚ 2023 ਤੱਕ ਆਮ ਜਨਤਾ ਲਈ ਮਨੋਰੰਜਨ ਹਿਤ ਬੋਟਿੰਗ (ਨਹਿਰ ਦੇ ਵਹਾਅ ਅਤੇ ਵਹਾਅ ਦੇ ਵਿਪਰੀਤ) ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸ਼ੁਰੂ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਵੱਲੋਂ ਜ਼ਿਲ੍ਹਾ ਵਾਸੀਆਂ ਅਤੇ ਹੌਲਾ ਮਹੱਲਾ ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਇਸ ਬੋਟਿੰਗ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ।