Close

Awareness was raised about diarrhea and hand washing at ORS/Zink Corner of District Hospital Rupnagar

Publish Date : 21/07/2024
Awareness was raised about diarrhea and hand washing at ORS/Zink Corner of District Hospital Rupnagar

ਜ਼ਿਲ੍ਹਾ ਹਸਪਤਾਲ ਰੂਪਨਗਰ ਦੇ ਓਆਰਐਸ/ਜਿੰਕ ਕਾਰਨਰ ਤੇ ਡਾਇਰੀਆ ਅਤੇ ਹੱਥ ਧੋਣ ਬਾਰੇ ਕੀਤਾ ਜਾਗਰੂਕ

ਰੂਪਨਗਰ, 21 ਜੁਲਾਈ: ਸਿਵਲ ਸਰਜਨ ਪਟਿਆਲਾ ਡਾ: ਮਨੁ ਵਿੱਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਵਲ ਹਸਪਤਾਲ ਰੂਪਨਗਰ ਦੇ ਓਆਰਐਸ/ਜਿੰਕ ਕਾਰਨਰ ਵਿਖੇ ਡਾਇਰੀਆ ਦੀ ਮਹੀਨਾਵਾਰੀ ਗਤੀਵਿਧੀਆਂ ਸਬੰਧੀ ਜਾਗਰੂਕ ਕੀਤਾ ਗਿਆ।

ਇਸ ਮੌਕੇ ਬੱਚਿਆਂ ਦੇ ਮਾਹਰ ਡਾ. ਗੁਰਸੇਵਕ ਸਿੰਘ ਗਿੱਲ ਨੇ ਦੱਸਿਆ ਕਿ ਜੇਕਰ ਕੋਈ ਵੀ ਬੱਚਿਆ ਡਾਇਰੀਏ ਨਾਲ ਪੀੜ੍ਹਤ ਪਾਇਆ ਜਾਂਦਾ ਹੈ ਤਾਂ ਉਸ ਨੂੰ ਪਲਾਨ ਏ ਤਹਿਤ ਨੇੜਲੇ ਓਆਰਐਸ/ਜਿੰਕ ਕਾਰਨਰ ਤੇ ਲਿਆਂਦਾ ਜਾਵੇ। ਇਸ ਦੌਰਾਨ ਬੱਚਿਆਂ ਨੂੰ ਓਆਰਐਸ ਦਾ ਘੋਲ ਪਿਲਾਉਣ ਦੇ ਨਾਲ ਨਾਲ 14 ਦਿਨ੍ਹਾਂ ਵਾਸਤੇ ਜਿੰਕ ਦੀਆਂ ਗੋਲੀਆਂ ਖਾਣ ਲਈ ਦਿੱਤੀਆਂ ਜਾਣ। ਜੇਕਰ 0 ਤੋਂ 5 ਸਾਲ ਤੱਕ ਦੇ ਬੱਚੇ ਡਾਇਰੀਆਂ ਨਾਲ ਜਿਆਦਾ ਪੀੜ੍ਹਤ ਹਨ ਤਾਂ ਉਨ੍ਹਾਂ ਨੂੰ ਨੇੜਲੇ ਕਮਿਊਨਿਟੀ ਹੈਲਥ ਸੈਂਟਰ ਅਤੇ ਜ਼ਿਲ੍ਹਾ ਹਸਪਤਾਲ ਵਿਖੇ ਰੈਫਰ ਕੀਤਾ ਜਾਵੇ।

ਇਸ ਦੌਰਾਨ ਜ਼ਿਲ੍ਹਾ ਮਾਸ ਮੀਡੀਆ ਅਫਸਰ ਰਾਜ ਰਾਣੀ ਨੇ ਇਕੱਠ ਦੌਰਾਨ ਹੱਥ ਧੋਣ ਦੀ ਵਿੱਧੀ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਿਹੜੀਆਂ ਮਾਵਾਂ ਬੱਚਿਆਂ ਨੂੰ ਦੁੱਧ ਪਿਲਾਉਂਦੀਆਂ ਹਨ ਤਾਂ ਉਹ ਬੱਚੇ ਨੂੰ ਦੁੱਧ ਪਿਲਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਆਪਣੇ ਹੱਥ ਧੋ ਲੈਣ। ਇਸ ਤਰ੍ਹਾਂ ਖਾਣਾ ਖਾਣ ਤੋਂ ਪਹਿਲਾਂ ਅਤੇ ਪਖਾਨਾ ਜਾਣ ਤੋਂ ਬਾਅਦ ਆਪਣੇ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋਏ ਜਾਣ। ਅਜਿਹੀਆਂ ਚੰਗੀਆਂ ਆਦਤਾਂ ਕਰਕੇ ਅਸੀਂ ਕਾਫੀ ਹੱਦ ਤੱਕ ਬਿਮਾਰੀਆਂ ਤੋਂ ਨਜਾਤ ਪਾ ਸਕਦੇ ਹਾਂ।

ਇਸ ਤੋਂ ਇਲਾਵਾ ਤੂ ਅਤੇ ਸਰਬਜੀਤ ਸਿੰਘ ਦੋਵੇ ਮਾਸ ਮੀਡੀਆ ਅਫਸਰ ਵੱਲੋਂ ਲੋਕਾਂ ਨੂੰ ਡਾਇਰੀਆ ਕੰਟਰੋਲ ਕਰਨ, ਓਆਰਐਸ ਅਤੇ ਜਿੰਕ ਦੀ ਵਰਤੋਂ ਅਤੇ ਹੱਥ ਧੋਣ ਦੀ ਵਿੱਧੀ ਸਬੰਧੀ ਜਾਗਰੂਕ ਕਰਨ ਦੇ ਨਾਲ ਨਾਲ ਪੈਂਫਲੈਂਟ ਵੀ ਵੰਡੇ ਗਏ। ਉਨ੍ਹਾਂ ਦੱਸਿਆ ਕਿ ਆਸ਼ਾ ਵਰਕਰਾਂ ਵੱਲੋਂ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਘਰ ਘਰ ਓਆਰਐਸ ਦੇ ਪੈਕੇਟ ਵੰਡੇ ਜਾਣੇ ਹਨ ਤਾਂ ਜ਼ੋਂ ਡਾਇਰੀਆ ਪੀੜ੍ਹਤ ਮਰੀਜ਼ਾ ਨੂੰ ਮੁੱਢਲੀ ਸਟੇਜ਼ ਵਿੱਚ ਹੀ ਕਵਰ ਕੀਤਾ ਜਾ ਸਕੇ।

ਇਸ ਮੌਕੇ ਐਲਐਚਵੀ, ਏਐਨਐਮ ਅਤੇ ਆਸ਼ਾ ਵਰਕਰਾਂ ਮੋਜੂਦ ਸਨ।

ਫੋਟੋ ਕੈਪਸ਼ਨ: ਜ਼ਿਲ੍ਹਾ ਹਸਪਤਾਲ ਰੂਪਨਗਰ ਵਿਖੇ ਓਆਰਐਸ ਜਿੰਕ ਕਾਰਨਰ ਉਤੇ ਡਾਇਰੀਆ ਬਾਰੇ ਜਾਗਰੂਕ ਕਰਦੇ ਹੋਏ ਡਾ: ਗੁਰਸੇਵਕ ਸਿੰਘ ਗਿੱਲ ਤੇ ਨਾਲ ਮੀਡੀਆ ਵਿੰਗ ਦੇ ਅਧਿਕਾਰੀ।