Close

Awareness to the general public and shopkeepers against child labor

Publish Date : 12/06/2022
Awareness to the general public and shopkeepers against child labor

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਬਾਲ ਮਜਦੂਰੀ ਦੇ ਖਿਲਾਫ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਸੁਚੇਤ ਕੀਤਾ

ਰੂਪਨਗਰ, 12 ਜੂਨ: ਅੱਜ ਅੰਤਰਾਸ਼ਟਰੀ ਬਾਲ ਮਜਦੂਰੀ ਦੇ ਖਿਲਾਫ ਦਿਵਸ ‘ਤੇ ਜਿਲਾ ਬਾਲ ਸੁਰੱਖਿਆ ਯੁਨਿਟ, ਰੂਪਨਗਰ ਵਲੋ ਚਾਇਲਡ ਲਾਇਨ, ਲੇਬਰ ਵਿਭਾਗ ਪੰਜਾਬ ਅਤੇ ਵਪਾਰ ਮੰਡਲ ਰੂਪਨਗਰ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਮਹੱਤਵਪੂਰਨ ਸਥਾਨਾਂ ‘ਤੇ ਬਾਲ ਮਜਦੂਰੀ ਦੇ ਖਿਲਾਫ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਸੁਚੇਤ ਕੀਤਾ ਗਿਆ।

ਇਸ ਮੁਹਿੰਮ ਨੂੰ ਜਿਲਾ ਵਪਾਰ ਮੰਡਲ ਰੂਪਨਗਰ ਵਲੋਂ ਸਖਤੀ ਨਾਲ ਲਾਗੂ ਕਰਨ ਦਾ ਪ੍ਰਣ ਲਿਆ ਗਿਆ। ਇਸ ਦੋਰਾਨ ਦੁਕਾਨਾਂ ‘ਤੇ ਬਾਲ ਮਜਦੂਰੀ ਮੁਕਤ ਹੋਣ ਦੇ ਪੋਸਟਰ ਵੀ ਲਗਾਏ ਗਏ। ਇਸ ਮੁਹਿੰਮ ਦਾ ਮੁੱਖ ਮਨੋਰਥ ਬਾਲ ਮਜਦੂਰੀ ਦੀ ਮੰਗ ਨੂੰ ਖਤਮ ਕਰਨਾ ਹੈ, ਕਿਉਂਜੋ ਬਾਲ ਮਜਦੂਰੀ ਦੀ ਮੰਗ ਨਹੀਂ ਹੋਵੇਗੀ, ਤਾਂ ਬਾਲ ਮਜਦੂਰੀ ਦੀ ਬੱਚਿਆਂ ਦੇ ਮਾਪਿਆਂ ਵਲੋਂ ਸਪਲਾਈ ਆਪਣੇ ਆਪ ਖਤਮ ਹੋ ਜਾਵੇਗੀ।

ਸ੍ਰੀਮਤੀ ਰਜਿੰਦਰ ਕੌਰ ਜਿਲਾ ਬਾਲ ਸੁਰੱਖਿਆ ਅਫਸਰ, ਰੂਪਨਗਰ ਵਲੋਂ ਦੱਸਿਆ ਗਿਆ ਕਿ ਸਿੱਖਿਆ ਦੇ ਅਧਿਕਾਰ ਕਾਨੂੰਨ ਤਹਿਤ 14 ਸਾਲ ਤੱਕ ਦੇ ਹਰੇਕ ਬੱਚੇ ਲਈ ਮੁਫਤ ਲਾਜਮੀ ਸਿੱਖਿਆ ਦਾ ਪ੍ਰਬੰਧ ਸਰਕਾਰ ਵਲੋਂ ਕੀਤਾ ਗਿਆ ਹੈ ਅਤੇ 14 ਤੱਕ ਦੇ ਬੱਚਿਆਂ ਤੋਂ ਕਿਸੇ ਵੀ ਤਰਾਂ ਦੀ ਮਜਦੂਰੀ ਕਰਵਾਉਣਾ ਕਾਨੂੰਨਨ ਅਪਰਾਧ ਹੈ। 14 ਸਾਲ ਤੋਂ ਉੱਪਰ ਬੱਚਿਆਂ ਤੋਂ ਕੰਮ ਇਸ ਸ਼ਰਤ ਲਿਆ ਜਾ ਸਕਦਾ ਹੈ ਕਿ ਉਸ ਕੰਮ ਨੂੰ ਕਰਨ ਵਿੱਚ ਬੱਚੇ ਨੂੰ ਮਾਨਸਿਕ, ਬੋਧਿਕ ਅਤੇ ਸ਼ਰੀਰਕ ਖਤਰਾ ਨਾ ਹੋਵੇ।

ਉਹਨਾਂ ਆਮ ਪਬਲਿਕ ਨੂੰ ਵੀ ਅਪੀਲ ਕੀਤੀ ਹੈ, ਕਿ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਆਪਣੇ ਘਰਾਂ ਵਿਚ ਮਜਦੂਰੀ ਨਾ ਕਰਵਾਈ ਜਾਵੇ ਅਤੇ ਜੇਕਰ ਕਿਸੇ ਨੂੰ ਵੀ ਬਾਲ ਮਜਦੂਰੀ ਬਾਰੇ ਕੋਈ ਸੂਚਨਾ ਮਿਲਦੀ ਹੈ ਤਾਂ ਇਸ ਬਾਰੇ 1098 ਟੋਲ ਫਰੀ ਨੰਬਰ ‘ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ।

ਉਹਨਾਂ ਇਹ ਵੀ ਦੱਸਿਆ ਕਿ ਸਰਕਾਰ ਨੇ ਬਾਲ ਮਜਦੂਰੀ ਖਿਲਾਫ ਬਣੇ ਕਾਨੂੰਨ ਵਿੱਚ ਸੋਧ ਕਰਕੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੰਮ ਉਤੇ ਲਾਉਣ ‘ਤੇ ਪਾਬੰਦੀ ਲਗਾਈ ਹੋਈ ਹੈ।ਬੱਚਿਆਂ ਨੂੰ ਸਿਰਫ ਸੁਰੱਖਿਅਤ ਪਰਵਾਰਿਕ ਕਾਰੋਬਾਰ, ਟੀ ਵੀ ਸੀਰੀਅਲ, ਫਿਲਮਾਂ, ਇਸ਼ਤਹਾਰਾਂ ਅਤੇ ਖੇਡਾਂ ਦੀਆਂ ਕਾਰਗੁਜਾਰੀਆਂ ‘ਤੇ ਲਾਇਆ ਜਾ ਸਕਦਾ ਹੈ, ਪਰ ਇਹ ਸ਼ਰਤ ਇਹ ਹੋਵੇਗੀ ਕਿ ਇਹ ਕੰਮ ਸਕੂਲ ਸਮੇਂ ਤੋਂ ਬਾਅਦ ਕਰਨ। ਬਾਲ ਕਿਰਤ ਕਾਨੂੰਨ ਦੀ ਉਲੰਘਣਾ ਕਰਨ ‘ਤੇ ਤਿੰਨ ਸਾਲ ਦੀ ਸਜ਼ਾ ਹੋ ਸਕਦੀ ਹੈ ਅਤੇ 50,000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ।