Close

At the Rupnagar Mini Secretariat, District Administration celebrated Dr. Bhim Rao Ambedkar’s birthday

Publish Date : 14/04/2022
At the Rupnagar Mini Secretariat, District Administration celebrated Dr. Bhim Rao Ambedkar's birthday

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਰੂਪਨਗਰ ਦੇ ਮਿੰਨੀ ਸਕੱਤਰੇਤ ਵਿਖੇ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਇਆ

ਰੂਪਨਗਰ, 14 ਅਪ੍ਰੈਲ: ਰੂਪਨਗਰ ਦੇ ਮਿੰਨੀ ਸਕੱਤਰੇਤ ਵਿੱਖੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਵਸ ਮਨਾਇਆ ਗਿਆ। ਇਸ ਸਰਧਾਂਜਲੀ ਸਮਾਰੋਹ ਵਿੱਚ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਨੇ ਡਾ. ਭੀਮ ਰਾਓ ਅੰਬੇਡਕਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਸਰਧਾਂਜਲੀ ਦਿੱਤੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਡਾ. ਭੀਮ ਰਾਓ ਅੰਬੇਡਕਰ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਸਨ ਅਤੇ ਉਨ੍ਹਾਂ ਨੂੰ ਭਾਰਤੀ ਸੰਵਿਧਾਨ ਦਾ ਆਰਕੀਟੈਕਟ ਕਿਹਾ ਜਾਂਦਾ ਹੈ। ਉਹ ਕਮਜ਼ੋਰ ਵਰਗਾਂ ਦੇ ਮਸੀਹਾ ਅਤੇ ਜਾਤੀਵਾਦ ਅਤੇ ਭੇਦਭਾਵ ਦੇ ਬਹੁਤ ਵਿਰੁੱਧ ਸੀ।

ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਦੀਪਸ਼ਿਖਾ ਸ਼ਰਮਾ, ਐਸ.ਪੀ. ਸ਼੍ਰੀ ਅੰਕੁਰ ਗੁਪਤਾ, ਐਸ.ਡੀ.ਐਮ. ਸ. ਗੁਰਵਿੰਦਰ ਸਿੰਘ ਜੌਹਲ, ਡੀ ਆਰ ਓ ਗੁਰਜਿੰਦਰ ਸਿੰਘ ਤੇ ਐਡਵੋਕੇਟ ਚਰਨਜੀਤ ਸਿੰਘ ਘਈ ਨੇ ਵੀ ਡਾ. ਭੀਮ ਰਾਓ ਅੰਬੇਡਕਰ ਨੂੰ ਸਰਧਾਂਜਲੀ ਵਜੋਂ ਫੁੱਲ ਭੇਟ ਕੀਤੇ।

ਇਸ ਵਿਸ਼ੇਸ਼ ਮੌਕੇ ਉੱਤੇ ਸਕੂਲੀ ਵਿਦਿਆਰਥੀਆਂ ਵਲੋਂ ਮਿੰਨੀ ਸਕੱਤਰੇਤ ਦੀਆਂ ਕੰਧਾਂ ‘ਤੇ ਖੂਬਸੂਰਤ ਚਿੱਤਰ ਬਣਾਉਣ ਲਈ ਡਾ. ਪ੍ਰੀਤੀ ਯਾਦਵ ਵਲੋਂ ਸਰਟੀਫਿਕੇਟ ਦਿੱਤੇ ਗਏ ਅਤੇ ਉਨ੍ਹਾਂ ਦੇ ਹੁਨਰ ਦੀ ਸ਼ਲਾਘਾ ਕੀਤੀ। ਇਨ੍ਹਾਂ ਵਿਦਿਆਰਥੀਆਂ ਨੂੰ ਟ੍ਰਾਫੀ ਦੇ ਕੇ ਵੀ ਸਨਮਾਨਿਤ ਕੀਤਾ ਗਿਆ।

ਇਸ ਚਿੱਤਰ ਮੁਕਾਬਲੇ ਵਿੱਚ ਸਰਕਾਰੀ ਸੀਨੀ.ਸੈਕੇ.ਸਕੂਲ (ਲੜਕੀਆਂ) ਨੇ ਪਹਿਲਾਂ ਸਥਾਨ ਹਾਸਿਲ ਕੀਤਾ ਜਿਸ ਦੇ ਵਿਦਿਆਰਥੀ ਮਹਿਰੂ ਨੀਸ਼ਾ, ਛਾਇਆ, ਸੁਨੇਹਾ ਕੁਮਾਰੀ, ਅਮਨਦੀਪ ਕੁਮਾਰ, ਜੋਤੀ, ਮਮਤਾ, ਸਾਨਾ, ਸਾਨ੍ਹਾ, ਜੀਨਤ ਪ੍ਰਵੀਨ, ਤਰਨਜੀਤ ਕੌਰ, ਨੇ ਮੁਕਾਬਲੇ ਵਿੱਚ ਹਿੱਸਾ ਲਿਆ।

ਸ਼ਿਵਾਲਿਕ ਪਬਲਿਕ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਿਸ ਦੇ ਅਧਿਆਪਕ ਰਵਿੰਦਰ ਕੌਰ, ਵਿਦਿਆਰਥੀ ਹਰਸਿਮਰਤ ਕੌਰ, ਰਿਸ਼ਮਪ੍ਰੀਤ ਕੌਰ, ਇਸ਼ਿਕਾ ਚੌਧਰੀ, ਕਸ਼ਿਸ਼ਪਾਲ, ਨਵੋਦਿੱਤ, ਸਹਿਜਲ, ਰੀਆ ਸ਼ਰਮਾ, ਹਰੀ ਪ੍ਰਿਆ, ਇਸਪ੍ਰੀਤ ਕੌਰ, ਰਾਧਿਕਾ, ਬੰਧਨਾ, ਮੁਸਕਾਨ ਖਾਨ, ਗਰੀਮਾ ਗਰਗ, ਇਸਮੀਤ ਸਿੰਘ, ਪ੍ਰਿੰਸ, ਕ੍ਰਿਤਦਸ਼ਨਾ, ਹਿਮਨੀਸ਼ ਜੱਸਲ, ਪ੍ਰਤੀਵਾ, ਨੇ ਹਿੱਸਾ ਲਿਆ। ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਡੀ.ਏ.ਵੀ. ਸਕੂਲ ਰੋਪੜ ਦੇ ਅਧਿਆਪਕ ਰਜਨੀ, ਵਿਦਿਆਰਥੀ ਪ੍ਰੀਆ ਠਾਕੁਰ, ਪਲਵੀ, ਗਗਨਦੀਪ ਸਿੰਘ, ਜਸਨਪ੍ਰੀਤ ਸਿੰਘ, ਮਯੰਕ, ਦਿਕਸ਼ਾ, ਮਹਿਕ ਸੂਦ, ਪ੍ਰੇਮ ਕੁਮਾਰ, ਮਨਜੋਤ, ਮਹਿਮੂਦ ਅਬੁਲ ਬੈਸ਼ ਨੇ ਹਿੱਸਾ ਲਿਆ।

ਇਸ ਮੌਕੇ ‘ਤੇ ਇਨ੍ਹਾਂ ਸਾਰੇ ਸਕੂਲੀ ਵਿਦਿਆਰਥੀਆਂ ਵਲੋਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੂੰ ਤੋਹਫ਼ੇ ਵਜੋਂ ਡਾ. ਭੀਮ ਰਾਓ ਅੰਬੇਡਕਰ ਦੀ ਹੱਥੀ ਪੇਟਿੰਗ ਕੀਤੀਆਂ ਹੋਈਆਂ ਤਸਵੀਰਾਂ ਵੀ ਦਿੱਤੀਆਂ।