Around 50 saplings of different types were planted at the police line by GOs and Rupnagar police officers
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਜੀ.ਓਜ਼ ਤੇ ਰੂਪਨਗਰ ਪੁਲਿਸ ਅਧਿਕਾਰੀਆਂ ਵੱਲੋਂ ਪੁਲਿਸ ਲਾਈਨ ਵਿਖੇ ਵੱਖ-ਵੱਖ ਕਿਸਮਾਂ ਦੇ 50 ਦੇ ਕਰੀਬ ਬੂਟੇ ਲਗਾਏ
ਰੂਪਨਗਰ, 12 ਜੁਲਾਈ: ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਪੁਲਿਸ ਲਾਈਨ ਰੂਪਨਗਰ ਵਿਖੇ ਰੁੱਖ ਲਗਾਉਣ ਦੀ ਮੁਹਿੰਮ ਦਾ ਰਸਮੀ ਉਦਘਾਟਨ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਸ਼ ਗੁਲਨੀਤ ਸਿੰਘ ਖੁਰਾਣਾ ਆਈ.ਪੀ.ਐਸ. ਦੀ ਅਗਵਾਈ ਵਿੱਚ ਜੀ.ਓਜ਼ ਅਤੇ ਵੱਖ-ਵੱਖ ਪੁਲਿਸ ਅਧਿਕਾਰੀਆਂ ਵੱਲੋਂ ਪੁਲਿਸ ਲਾਈਨ ਵਿੱਚ ਵੱਖ-ਵੱਖ ਥਾਵਾਂ ‘ਤੇ ਵੱਖ-ਵੱਖ ਕਿਸਮਾਂ ਦੇ 50 ਦੇ ਕਰੀਬ ਬੂਟੇ ਲਗਾਏ ਗਏ।
ਇਸ ਮੌਕੇ ਜਾਣਕਾਰੀ ਦਿੰਦਿਆਂ ਸ. ਗੁਰਲਨੀਤ ਸਿੰਘ ਖੁਰਾਣਾਨੇ ਦੱਸਿਆ ਕਿ ਇਸ ਮੁਹਿੰਮਾਂ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਅਤੇ ਸਬ ਡਵੀਜ਼ਨ ਦਫ਼ਤਰਾਂ ਵਿਖੇ ਸਬੰਧਤ ਐਸ.ਐਚ.ਓਜ਼ ਅਤੇ ਡੀ.ਐਸ.ਪੀਜ਼ ਦੀ ਦੇਖ-ਰੇਖ ਹੇਠ 70 ਦੇ ਕਰੀਬ ਹੋਰ ਬੂਟੇ ਵੀ ਲਗਾਏ ਗਏ।
ਉਨ੍ਹਾਂ ਇਹ ਕਿ ਵਾਤਾਵਰਨ ਦੀ ਸੰਭਾਲ ਲਈ ਰੂਪਨਗਰ ਪੁਲਿਸ ਵੀ ਆਪਣਾ ਬਣਦਾ ਸਹਿਯੋਗ ਕਰੇਗੀ। ਉਨਾਂ ਦੱਸਿਆ ਕਿ ਰੂਪਨਗਰ ਪੁਲਿਸ ਵੱਲੋਂ ਇਸ ਬਰਸਾਤ ਦੇ ਮੌਸਮ ਦੌਰਾਨ ਜ਼ਿਲ੍ਹੇ ਵਿੱਚ ਘੱਟੋ-ਘੱਟ 1000 ਰੁੱਖ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਅਉਣਾ ਵਾਲੀ ਪੀੜ੍ਹੀ ਅਤੇ ਆਪਣੇ ਬੱਚਿਆਂ ਨੂੰ ਬਿਹਤਰ ਵਾਤਾਵਰਨ ਸਿਰਜਣ ਲਈ ਸਾਨੂੰ ਅੱਜ ਤੋਂ ਵਾਤਾਵਰਣ ਦੀ ਸੰਭਾਲ ਬਾਰੇ ਚਿੰਤਿਤ ਹੋਣਾ ਪਵੇਗਾ ਅਤੇ ਇਸ ਨੂੰ ਬਚਾਉਣ ਦੇ ਲਈ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕਰਨੇ ਪੈਣਗੇ।