Close

Army C-Pyte online training from 15 May

Publish Date : 06/05/2020

Office of District Public Relations Officer, Rupnagar

Rupnagar Dated 06 May 2020

ਆਰਮੀ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਲਈ ਸੀ-ਪਾਈਟ ਵੱਲੋਂ ਆਨ -ਲਾਇਨ ਟ੍ਰੇਨਿੰਗ 15 ਮਈ ਤੋਂ

ਵਧੇਰੇ ਜਾਣਕਾਰੀ ਲਈ 83602-29659 ਅਤੇ 98783-94770 ਤੇ ਕੀਤਾ ਜਾਵੇ ਸੰਪਰਕ

ਰੂਪਨਗਰ 06 ਮਈ – ਆਰਮੀ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਲਈ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਵਿਭਾਗ ਪੰਜਾਬ ਵਲੋਂ ਸੀ-ਪਾਈਟ ਕੈਂਪ ਚਲਾਏ ਜਾ ਰਹੇ ਹਨ। ਜ਼ਿਨ੍ਹਾਂ ਦਾ ਮੁੱਖ ਉਦੇਸ਼ ਆਰਮੀ, ਪੁਲਿਸ ਅਤੇ ਪੈਰਾ-ਮਿਲਟਰੀ ਫੋਰਸ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਨੂੰ ਲਿਖਤੀ ਅਤੇ ਫਿਜੀਕਲ ਟ੍ਰੇਨਿੰਗ ਦੇਣਾ ਹੈ। ਹੁਣ ਤੱਕ ਹਜ਼ਾਰਾ ਨੌਜਵਾਨ ਇਹਨਾਂ ਕੈਂਪਾਂ ਵਿੱਚੋਂ ਟ੍ਰੇਨਿੰਗ ਲੈ ਕੇ ਵੱਖ- ਵੱਖ ਫੋਰਸਾਂ ਵਿੱਚ ਭਰਤੀ ਹੋ ਚੁੱਕੇ ਹਨ।

ਰਵਿੰਦਰਪਾਲ ਸਿੰਘ, ਜ਼ਿਲ੍ਹਾ ਰੋਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ, ਰੂਪਨਗਰ ਵਲੋਂ ਦੱਸਿਆ ਗਿਆ ਹੈ ਕਿ ਸਾਲ 2020-21 ਦੀਆਂ ਭਰਤੀ ਰੈਲੀਆਂ ਜ਼ੋ ਕਿ ਕੋਰੋਨਾ ਮਹਾਂਮਾਰੀ ਕਾਰਨ ਮੁਲਤਵੀ ਹੋ ਗਈਆਂ ਸਨ, ਹੁਣ ਇਹ ਆਸ ਕੀਤੀ ਜਾ ਰਹੀ ਹੈ ਕਿ ਹਾਲਾਤ ਸੁਧਰਣ ਉਪਰੰਤ ਇਹ ਭਰਤੀ ਰੈਲੀਆਂ ਬਹੁਤ ਹੀ ਘੱਟ ਸਮੇਂ ਦੇ ਨੋਟਿਸ ਤੇ ਸ਼ੁਰੂ ਹੋ ਜਾਣਗੀਆਂ ਅਤੇ ਭਰਤੀ ਦੇ ਚਾਹਵਾਨ ਨੌਜਵਾਨਾਂ ਨੂੰ ਤਿਆਰੀ ਲਈ ਘੱਟ ਸਮਾਂ ਮਿਲੇਗਾ।

ਉਹਨਾਂ ਅੱਗੇ ਦੱਸਿਆ ਕਿ ਇਸ ਸਮੇਂ ਦੀ ਨਜਾਕਤ ਨੂੰ ਸਮਝਦੇ ਹੋਏ ਸਰਕਾਰ ਵਲੋਂ ਸੀ-ਪਾਈਟ ਕੈਂਪਾਂ ਵਲੋਂ ਦਿੱਤੀ ਜਾਂਦੀ ਟ੍ਰੇਨਿੰਗ ਨੂੰ ਆਨ ਲਾਈਨ ਮਾਧਿਅਮ ਰਾਹੀਂ ਦੇਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਪੰਜਾਬ ਭਰ ਵਿੱਚ ਸਥਾਪਿਤ ਵੱਖ- ਵੱਖ ਸੀ-ਪਾਈਟ ਕੈਂਪਾਂ ਵਲੋਂ ਇਹ ਆਨ-ਲਾਈਨ ਟ੍ਰੇਨਿੰਗ 15 ਮਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਹ ਟ੍ਰੇਨਿੰਗ 2 ਮਹੀਨੇ ਤੱਕ ਚੱਲੇਗੀ। ਰੂਪਨਗਰ ਜ਼ਿਲ੍ਹੇ ਨਾਲ ਸੰਬੰਧਿਤ ਨੌਜਵਾਨ ਨੰਗਲ ਦੇ ਸੀ-ਪਾਈਟ ਕੈਂਪ ਤੋਂ ਇਹ ਆਨ-ਲਾਈਨ ਟ੍ਰੇਨਿੰਗ ਪ੍ਰਾਪਤ ਕਰ ਸਕਦੇ ਹਨ। ਸਰਕਾਰ ਦਾ ਇਹ ਇੱਕ ਉਚਿਤ ਉਪਰਾਲਾ ਹੈ, ਜ਼ੋ ਕਿ ਨੌਜਵਾਨਾਂ ਨੂੰ ਘਰ ਬੈਠੇ ਹੀ ਇਹ ਅਹਿਮ ਟ੍ਰੇਨਿੰਗ ਮਿਲ ਸਕੇਗੀ ਅਤੇ ਨੌਜਵਾਨ ਆਪਣੇ ਸੁਪਨੇ ਸਾਕਾਰ ਕਰ ਸਕਣਗੇ। ਟ੍ਰੇਨਿੰਗ ਸਬੰਧੀ ਵਧੇਰੇ ਜਾਣਕਾਰੀ ਲਈ ਨੌਜਵਾਨ ਮਿਸ ਸਪੁ੍ਰੀਤ ਕੌਰ, ਕਰੀਅਰ ਕਾਊਂਸਲਰ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਨਾਲ 83602-29659 ਅਤੇ ਸੀ-ਪਾਈਟ ਕੈਂਪ ਦੇ ਵਿਪਨ ਦਡਵਾਲ, ਨੰਗਲ ਨਾਲ 98783-94770 ਸੰਪਰਕ ਕਰ ਸਕਦੇ ਹਨ।