Appointment letters were handed over to selected candidates for vacant posts in Ambuja Cement Factory
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਅੰਬੂਜਾ ਸੀਮਿੰਟ ਫੈਕਟਰੀ ‘ਚ ਖਾਲੀ ਪਈਆਂ ਅਸਾਮੀਆਂ ਲਈ ਚੁਣੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ
ਵਿਧਾਇਕ ਦੀ ਹਦਾਇਤ ‘ਤੇ ਅੰਬੂਜਾ ਸੀਮਿੰਟ ਫੈਕਟਰੀ ਦੇ ਨੇੜਲੇ ਪਿੰਡਾਂ ਦੇ ਨੌਜਵਾਨਾਂ ਨੂੰ ਦਿੱਤੀ ਗਈ ਪਹਿਲ
ਰੂਪਨਗਰ, 4 ਮਾਰਚ: ਐਸ.ਡੀ.ਐਮ. ਰੂਪਨਗਰ ਸ. ਹਰਬੰਸ ਸਿੰਘ ਵੱਲੋਂ ਅੰਬੂਜਾ ਸੀਮਿੰਟ ਫੈਕਟਰੀ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਭਰ ਕੇ ਚੁਣੇ ਗਏ ਫੈਕਟਰੀ ਦੇ ਨੇੜਲੇ ਪਿੰਡਾਂ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ. ਹਰਬੰਸ ਸਿੰਘ ਵੱਲੋਂ ਦੱਸਿਆ ਗਿਆ ਕਿ ਹਲਕਾ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਦੀ ਹਦਾਇਤ ਉੱਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਕੈਂਪ ਲਗਾ ਕੇ ਅੰਬੂਜਾ ਸੀਮਿੰਟ ਫੈਕਟਰੀ ਦੇ ਨੇੜਲੇ ਇਲਾਕੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਪਹਿਲ ਦਿੱਤੀ ਗਈ ਜਿਸ ਸਦਕਾ ਲੋਕਲ ਉਮੀਦਵਾਰਾਂ ਨੂੰ ਇਨ੍ਹਾਂ ਆਸਾਮੀਆਂ ਲਈ ਚੁਣਿਆ ਗਿਆ।
ਉਨ੍ਹਾਂ ਦੱਸਿਆ ਕਿ ਸਕਿਉਰਿਟੀ ਗਾਰਡਸ ਦੀਆਂ 5 ਅਸਾਮੀਆਂ ਲਈ ਜਸਪ੍ਰੀਤ ਸਿੰਘ ਪਿੰਡ ਘਨੌਲੀ, ਜਸਵਿੰਦਰ ਸਿੰਘ ਪਿੰਡ ਘਨੌਲੀ, ਨਵਜੋਤ ਸਿੰਘ ਪਿੰਡ ਲੋਹਗੜ ਫਿੱਡੇ, ਦਵਿੰਦਰ ਸਿੰਘ ਪਿੰਡ ਲੋਹਗੜ ਫਿੱਡੇ ਤੇ ਸੁਰਜੀਤ ਸਿੰਘ ਪਿੰਡ ਦਬੁਰਜੀ ਨੂੰ, ਸਕਿਉਰਿਟੀ ਸੁਪਰਵਾਇਜਰ ਦੀਆਂ 3 ਅਸਾਮੀਆਂ ਲਈ ਪਰਵਿੰਦਰ ਸਿੰਘ ਦਸਮੇਸ਼ ਨਗਰ ਘਨੌਲੀ, ਸੁਖਬੀਰ ਸਿੰਘ ਪਿੰਡ ਨੂੰਹੋ, ਪਰਮਜੀਤ ਸਿੰਘ ਪਿੰਡ ਰਤਨਪੁਰਾ ਅਤੇ ਕੰਪਿਊਟਰ ਓਪਰੇਟਰ ਦੀਆਂ 2 ਅਸਾਮੀਆਂ ਲਈ ਹਰਪ੍ਰੀਤ ਕੌਰ ਪਿੰਡ ਨੂੰਹੋ ਤੇ ਦਵਿੰਦਰ ਸਿੰਘ ਪਿੰਡ ਡਕਾਲਾ ਸਮੇਤ ਕੁੱਲ 10 ਨੌਜ਼ਵਾਨਾਂ ਨੂੰ ਰੋਜ਼ਗਾਰ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਚੁਣੇ ਗਏ ਨੌਜ਼ਵਾਨਾਂ ਨੂੰ ਸਕਿਉਰਿਟੀ ਗਾਰਡਸ ਨੂੰ 18,921 ਰੁਪਏ ਪ੍ਰਤੀ ਮਹੀਨਾ, ਸਕਿਉਰਿਟੀ ਸੁਪਰਵਾਇਜਰ ਨੂੰ 22,921 ਰੁਪਏ ਪ੍ਰਤੀ ਮਹੀਨਾ ਅਤੇ ਕੰਪਿਊਟਰ ਓਪਰੇਟਰਾਂ ਨੂੰ 19,921 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।
ਇਸ ਮੌਕੇ ਚੁਣੇ ਨੌਜ਼ਵਾਨਾਂ ਵੱਲੋਂ ਗੱਲਬਾਤ ਕਰਦਿਆਂ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।