Close

Application date for admission to entry courses extended till June 10

Publish Date : 04/06/2025
Application date for admission to entry courses extended till June 10

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਐਂਟਰੀ ਕੋਰਸਾਂ ਦੇ ਦਾਖ਼ਲੇ ਲਈ ਅਪਲਾਈ ਕਰਨ ਦੀ ਮਿਤੀ ‘ਚ 10 ਜੂਨ ਤੱਕ ਵਾਧਾ

ਸਰਕਾਰੀ ਕਾਲਜ ਰੋਪੜ ਵਿਖੇ ਸੈਸ਼ਨ 2025-26 ਦੇ ਦਾਖ਼ਲਿਆਂ ਲਈ ਵਿਦਿਆਰਥੀਆਂ ਵਿੱਚ ਉਤਸ਼ਾਹ

ਰੂਪਨਗਰ, 04 ਜੂਨ: ਜ਼ਿਲ੍ਹਾ ਰੂਪਨਗਰ ਦੀ ਨੈਕ ਵੱਲੋਂ ‘ਏ’ ਗ੍ਰੇਡ ਨਾਲ ਪ੍ਰਮਾਣਿਤ ਵਿੱਦਿਅਕ ਸੰਸਥਾ ਸਰਕਾਰੀ ਕਾਲਜ ਰੋਪੜ ਵਿਖੇ ਸੈਸ਼ਨ 2025-26 ਦੇ ਦਾਖ਼ਲਿਆਂ ਲਈ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਉਚੇਰੀ ਸਿੱਖਿਆ ਵਿਭਾਗ, ਪੰਜਾਬ ਵੱਲੋਂ ਐਂਟਰੀ ਕੋਰਸਾਂ ਦੇ ਦਾਖ਼ਲੇ ਲਈ ਅਪਲਾਈ ਕਰਨ ਦੀ ਮਿਤੀ ਵਿੱਚ 10 ਜੂਨ 2025 ਤੱਕ ਵਾਧਾ ਕੀਤਾ ਗਿਆ ਹੈ ਤਾਂ ਜੋ ਦਾਖ਼ਲਾ ਅਪਲਾਈ ਕਰਨ ਤੋਂ ਰਹਿ ਗਏ ਵਿਦਿਆਰਥੀ ਅਪਲਾਈ ਕਰ ਸਕਣ।

ਦਾਖ਼ਲਾ ਕਨਵੀਨਰ ਪ੍ਰੋ. ਹਰਜੀਤ ਸਿੰਘ ਨੇ ਦੱਸਿਆ ਕਿ ਨਵੀਂ ਸਿੱਖਿਆ ਨੀਤੀ-2020 ਅਧੀਨ ਅੰਡਰ ਗ੍ਰੈਜੂਏਟ ਕੋਰਸ ਬੀ.ਏ. (ਆਨਰਜ਼) ਮਲਟੀਡਿਸਿਪਲਿਨਰੀ, ਬੀ.ਕਾਮ (ਆਨਰਜ਼) ਸਿੰਗਲ ਮੇਜਰ, ਬੀ.ਐੱਸ.ਸੀ. (ਆਨਰਜ਼) ਮੈਡੀਕਲ / ਨਾਨ-ਮੈਡੀਕਲ ਮਲਟੀਡਿਸਿਪਲਿਨਰੀ, ਬੀ.ਸੀ.ਏ.(ਆਨਰਜ਼) ਸਿੰਗਲ ਮੇਜਰ, ਪੋਸਟ ਗ੍ਰੈਜੂਏਟ ਕੋਰਸ ਐੱਮ.ਏ. (ਪੰਜਾਬੀ / ਅੰਗਰੇਜ਼ੀ / ਰਾਜਨੀਤੀ ਸ਼ਾਸ਼ਤਰ), ਪੀ.ਜੀ.ਡੀ.ਸੀ.ਏ. ਅਤੇ ਐੱਮ.ਐੱਸ.ਸੀ. (ਆਈ.ਟੀ.- ਲੇਟਰਲ ਐਂਟਰੀ) ਦੇ ਨਾਲ – ਨਾਲ ਨਵੇਂ ਕਿੱਤਾ ਮੁਖੀ ਕੋਰਸ਼ਾਂ ਬੀ.ਏ. (ਆਨਰਜ) ਜਰਨਲਿਜ਼ਮ ਵਿੱਦ ਮੀਡੀਆ ਸਟੱਡੀਜ, ਬੀ.ਏ.-ਡਿਜ਼ੀਟਲ ਮੀਡੀਆ ਐਂਡ ਡਿਜਾਈਨ, ਬੀ.ਏ. ਵਿਜੂਅਲ ਆਰਟਸ, ਬੀ.ਕਾਮ- ਟੈਕਸ ਪਲਾਨਿੰਗ ਐਂਡ ਮੈਨੇਜਮੈਂਟ, ਬੀ.ਬੀ.ਏ. – ਬੈਂਕਿੰਗ ਫਾਈਨੈਂਸ਼ਿਅਲ ਸਰਵਿਸਜ ਐਂਡ ਇੰਸੌਰੈਂਸ, ਬੀ.ਬੀ.ਏ.-ਲੋਜਿਸਟਿਕ ਐਂਡ ਸਪਲਾਈ ਚੇਨ ਮੈਨੇਜਮੈਂਟ, ਬੀ.ਬੀ.ਏ – ਹੋਸਪੀਟਲ ਮੈਨੇਜਮੈਂਟ, ਬੀ.ਐਸ.ਸੀ. – ਟਰੈਵਲ ਐਂਡ ਟੂਰਿਜ਼ਮ ਦੇ ਦਾਖ਼ਲੇ ਲਈ ਵਿਦਿਆਰਥੀ ਪੰਜਾਬ ਸਰਕਾਰ ਦੇ ਦਾਖ਼ਲਾ ਪੋਰਟਲ www.admission.punjab.gov.in ’ਤੇ ਆੱਨ-ਲਾਈਨ ਅਪਲਾਈ ਕਰ ਸਕਦੇ ਹਨ।

ਦਾਖ਼ਲੇ ਸਬੰਧੀ ਕਿਸੇ ਵੀ ਤਰ੍ਹਾਂ ਦੀ ਪੁੱਛ – ਗਿੱਛ ਜਾਂ ਸਹਾਇਤ ਲਈ ਵਿਦਿਆਰਥੀ ਕਾਲਜ ਵਿਖੇ ਸਥਾਪਿਤ ਹੈਲਪ-ਡੈਸਕ ’ਤੇ ਆ ਕੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਪੋਸਟ ਗ੍ਰੈਜੂਏਟ ਕੋਰਸਾਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 20-08-2025 ਹੈ। ਵਿਦਿਆਰਥੀ ਦਾਖ਼ਲਾ/ ਫੀਸਾਂ/ਵਜੀਫਾ /ਸਹਿ-ਵਿੱਦਿਅਕ ਗਤੀਵਿਧੀਆਂ ਬਾਰੇ ਜਾਣਕਾਰੀ ਲਈ ਪ੍ਰੋ. ਮੀਨਾ ਕੁਮਾਰੀ, ਪ੍ਰੋ. ਸ਼ਿਖਾ ਚੌਧਰੀ, ਪ੍ਰੋ. ਰੇਣੂ, ਡਾ. ਨਿਰਮਲ ਸਿੰਘ ਬਰਾੜ, ਡਾ. ਦਲਵਿੰਦਰ ਸਿੰਘ, ਪ੍ਰੋ. ਅਰਵਿੰਦਰ ਕੌਰ, ਪ੍ਰੋ. ਜੁਪਿੰਦਰ ਕੌਰ, ਪ੍ਰੋ. ਦੀਪੇਂਦਰ ਸਿੰਘ ਨੂੰ ਮਿਲ ਸਕਦੇ ਹਨ।