Close

Annual prize distribution ceremony of Government College Ropar was held.

Publish Date : 03/05/2025
Annual prize distribution ceremony of Government College Ropar was held.

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਸਰਕਾਰੀ ਕਾਲਜ ਰੋਪੜ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

46 ਵਿਦਿਆਰਥੀਆਂ ਨੂੰ ਰੋਲ ਆੱਫ ਆੱਨਰ ਕੀਤਾ ਗਿਆ ਪ੍ਰਦਾਨ

ਰੂਪਨਗਰ, 03 ਮਈ: ਸਰਕਾਰੀ ਕਾਲਜ ਰੋਪੜ ਦੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਅਤੇ ਰਜਿਸਟਰਾਰ ਪ੍ਰੋ. ਮੀਨਾ ਕੁਮਾਰੀ ਦੀ ਅਗਵਾਈ ਹੇਠ ਸੈਸ਼ਨ 2024-25 ਦਾ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਡਾ. ਜਤਿੰਦਰਪਾਲ ਸਿੰਘ, ਡਿਪਟੀ ਡਾਇਰੈਕਟਰ, ਉਚੇਰੀ ਸਿੱਖਿਆ ਵਿਭਾਗ, ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. (ਪ੍ਰੋ.) ਬਲਰਾਜ ਸਿੰਘ ਸੈਣੀ, ਡੀਨ, ਕਾਲਜ ਵਿਕਾਸ ਕੌਂਸਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਸ਼ੇਸ਼ ਮਹਿਮਾਨ ਵਜੋਂ ਹਾਜਰ ਹੋਏ।

ਕਾਲਜ ਐੱਨ.ਸੀ.ਸੀ. ਕੈਡਿਟਸ ਵੱਲੋਂ ਮਹਿਮਾਨਾਂ ਨੂੰ ਗਾਰਡ ਆੱਫ ਆੱਨਰ ਦਿੱਤਾ ਗਿਆ। ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਪ੍ਰਾਪਤੀਆਂ ਸਬੰਧੀ ਕਾਲਜ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ।

ਮੁੱਖ ਮਹਿਮਾਨ ਡਾ. ਜਤਿੰਦਰਪਾਲ ਸਿੰਘ ਨੇ ਵਿਦਿਆਰਥੀਆਂ ਨੂੰ ਜਿੰਦਗੀ ਵਿੱਚ ਅੱਗੇ ਵਧਣ ਲਈ ਅਧਿਆਪਕਾਂ ਅਤੇ ਮਾਪਿਆਂ ਦੇ ਯੋਗਦਾਨ ਨੂੰ ਯਾਦ ਰੱਖਣ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਪ੍ਰਾਪਤ ਕਰਕੇ ਸਮੇਂ ਦੇ ਹਾਣੀ ਹੋਣਾ ਚਾਹੀਦਾ ਹੈ।

ਵਿਸ਼ੇਸ਼ ਮਹਿਮਾਨ ਡਾ.(ਪ੍ਰੋ.) ਬਲਰਾਜ ਸਿੰਘ ਸੈਣੀ ਨੇ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਅਕਾਦਮਿਕ ਪ੍ਰਾਪਤੀਆਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਚੰਗੇ ਉੱਦਮੀ ਦੇ ਗੁਣ ਵੀ ਗ੍ਰਹਿਣ ਕਰਨੇ ਚਾਹੀਦੇ ਹਨ।

ਰਜਿਸਟਰਾਰ ਪ੍ਰੋ. ਮੀਨਾ ਕੁਮਾਰੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਇਨਾਮ ਵੰਡ ਸਮਾਰੋਹ ਦੌਰਾਨ ਅਕਾਦਮਿਕ (ਯੂਨੀਵਰਸਿਟੀ ਪ੍ਰੀਖਿਆਵਾਂ) ਵਿੱਚ ਪ੍ਰਾਪਤੀਆਂ ਵਾਲੇ 25 ਵਿਦਿਆਰਥੀ ਨੂੰ ਰੋਲ ਆੱਫ ਆਨਰ, 26 ਵਿਦਿਆਰਥੀਆਂ ਨੂੰ ਕਾਲਜ ਕਲਰ, 16 ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ, ਖੇਡਾਂ ਵਿੱਚ ਪ੍ਰਾਪਤੀਆਂ ਵਾਲੇ 06 ਖਿਡਾਰੀਆਂ ਨੂੰ ਰੋਲ ਆੱਫ ਆੱਨਰ, 30 ਖਿਡਾਰੀਆਂ ਨੂੰ ਕਾਲਜ ਕਲਰ, ਸਭਿਆਚਾਰਕ ਗਤੀਵਿਧੀਆਂ ਵਿੱਚ ਪ੍ਰਾਪਤੀਆਂ ਵਾਲੇ 10 ਵਿਦਿਆਰਥੀਆਂ ਨੂੰ ਰੋਲ ਆੱਫ ਆੱਨਰ, 31 ਵਿਦਿਆਥੀਆਂ ਨੂੰ ਕਾਲਜ ਕਲਰ ਅਤੇ 22 ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ, ਐੱਨ.ਸੀ.ਸੀ. ਵਿੱਚ ਪ੍ਰਾਪਤੀਆਂ ਵਾਲੇ 04 ਕੈਡਿਟ ਨੂੰ ਰੋਲ ਆੱਫ ਆੱਨਰ, 18 ਕੈਡਿਟਸ ਨੂੰ ਕਾਲਜ ਕਲਰ, 19 ਕੈਡਿਟਸ ਨੂੰ ਮੈਰਿਟ ਸਰਟੀਫਿਕੇਟ, ਐੱਨ.ਐੱਸ.ਐੱਸ. ਵਿਚ ਪ੍ਰਾਪਤੀ ਵਾਲੇ 01 ਵਲੰਟੀਅਰ ਨੂੰ ਰੋਲ ਆੱਫ ਆੱਨਰ, 16 ਵਲੰਟੀਅਰਾਂ ਨੂੰ ਕਾਲਜ ਕਲਰ, 16 ਵਲੰਟੀਅਰਾਂ ਨੂੰ ਮੈਰਿਟ ਸਰਟੀਫਿਕੇਟ, ਰੈੱਡ ਰਿਬਨ ਕਲੱਬ/ਯੁਵਕ ਸੇਵਾਵਾ ਗਤੀਵਿਧੀਆਂ ਵਿੱਚ ਪ੍ਰਾਪਤੀਆਂ ਵਾਲੇ 13 ਵਿਦਿਆਰਥੀਆਂ ਨੂੰ ਕਾਲਜ ਕਲਰ, 13 ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਅਤੇ ਰੈੱਡ ਕਰਾਸ/ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਵਿੱਚ ਪ੍ਰਾਪਤੀਆਂ ਕਰਨ ਵਾਲੇ 03 ਵਿਦਿਆਰਥੀਆਂ ਨੂੰ ਮੈਰਿਟ ਸਰਟੀਫਿਕੇਟ ਨਾਲ ਸਨਮਾਨਤ ਕੀਤਾ ਗਿਆ।

ਇਸ ਮੌਕੇ ਡਾ. ਸੰਤ ਸੁਰਿੰਦਰਪਾਲ ਸਿੰਘ, (ਰਿਟਾ. ਪ੍ਰਿੰਸੀਪਲ), ਪ੍ਰੋ. ਬੀ.ਐੱਸ.ਸਤਿਆਲ, (ਸਾਬਕਾ ਮੁਖੀ ਫਿਜਿਕਸ ਵਿਭਾਗ), ਪ੍ਰੋ. ਪਿਆਰਾ ਸਿੰਘ, (ਸਾਬਕਾ ਮੁਖੀ ਜੌਗਰਫੀ ਵਿਭਾਗ), ਐਡਵੋਕੇਟ ਚਰਨਜੀਤ ਸਿੰਘ ਘਈ, ਸੂਬੇਦਾਰ ਮੇਜਰ ਭਗਤ ਸਿੰਘ ਅਤੇ ਸੂਬੇਦਾਰ ਸਰਵਨ ਸਿੰਘ, 23 ਪੰਜਾਬ ਬਟਾਲੀਅਨ, ਐੱਨ.ਸੀ.ਸੀ. ਰੂਪਨਗਰ, ਕਾਲਜ ਸਟਾਫ ਮੈਂਬਰ ਪ੍ਰੋ. ਮੀਨਾ ਕੁਮਾਰੀ, ਪ੍ਰੋ. ਅਰਵਿੰਦਰ ਕੌਰ, ਪ੍ਰੋ. ਮਨਪ੍ਰੀਤ ਸਿੰਘ, ਪ੍ਰੋ. ਤਰਨਜੋਤ ਕੌਰ, ਪ੍ਰੋ. ਡਿੰਪਲ ਧੀਰ, ਡਾ. ਕੀਰਤੀ ਭਾਗੀਰਥ, ਪ੍ਰੋ. ਜਗਜੀਤ ਸਿੰਘ, ਪ੍ਰੋ. ਨਤਾਸ਼ਾ ਕਾਲੜਾ, ਪ੍ਰੋ. ਲਵਲੀਨ ਵਰਮਾ ਅਤੇ ਕਾਲਜ ਦੇ ਨਾਨ-ਟੀਚਿੰਗ ਸਟਾਫ ਦਾ ਵੀ ਸਨਮਾਨ ਕੀਤਾ ਗਿਆ।

ਸਮਾਰੋਹ ਵਿੱਚ ਕਿਰਨਪ੍ਰੀਤ ਕੌਰ ਗਿੱਲ, ਲੈਕਚਰਾਰ ਯਸ਼ਵੰਤ ਬਸੀ, ਲੈਕਚਰਾਰ ਅਬਦੁਲ ਰਸ਼ੀਦ ਹਾਂਡਾ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਤਾ-ਪਿਤਾ ਹਾਜ਼ਰ ਸਨ। ਮੰਚ ਸੰਚਾਲਨ ਡਾ. ਨਿਰਮਲ ਸਿੰਘ ਬਰਾੜ, ਪ੍ਰੋ. ਅਰਵਿੰਦਰ ਕੌਰ, ਪ੍ਰੋ. ਲਵਲੀਨ ਵਰਮਾ, ਪ੍ਰੋ. ਨਤਾਸ਼ਾ ਕਾਲੜਾ ਅਤੇ ਪ੍ਰੋ. ਹਰਦੀਪ ਕੌਰ ਨੇ ਕੀਤਾ।

ਸਮਾਰੋਹ ਨੂੰ ਸਫ਼ਲ ਬਣਾਉਣ ਵਿੱਚ ਵਾਈਸ ਪ੍ਰਿੰਸੀਪਲ ਪ੍ਰੋ. ਹਰਜੀਤ ਸਿੰਘ, ਕਾਲਜ ਬਰਸਰ ਡਾ. ਦਲਵਿੰਦਰ ਸਿੰਘ, ਪ੍ਰੋ. ਅਨੂ ਭਾਦੂ, ਪ੍ਰੋ. ਦੀਪੇਂਦਰ ਸਿੰਘ, ਪ੍ਰੋ. ਮਨਜਿੰਦਰ ਸਿੰਘ, ਡਾ. ਅਨੂੰ ਸ਼ਰਮਾ, ਪ੍ਰੋ. ਹਰਮਨਦੀਪ ਸਿੰਘ, ਪ੍ਰੋ. ਹਰੀਸ਼ ਕੁਮਾਰ ਤੋਂ ਇਲਾਵਾ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਨੇ ਅਹਿਮ ਸਹਿਯੋਗ ਦਿੱਤਾ।