An awareness seminar was organized at Blue Bird School by the team of De-Addiction Center, Civil Hospital, Rupnagar.

ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ ਰੂਪਨਗਰ ਦੀ ਟੀਮ ਵਲੋਂ ਬਲੂ ਬਰਡ ਸਕੂਲ ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ
ਰੂਪਨਗਰ, 23 ਜੁਲਾਈ: ਪ੍ਰਕਾਸ਼ ਮੈਮੋਰੀਅਲ ਡੰਫ ਐਡ ਡੰਮ ਸਕੂਲ (ਬਲੂ ਬਰਡ ਸਕੂਲ) ਰੂਪਨਗਰ ਵਿਖੇ ਨਸ਼ਾ ਮੁਕਤੀ ਕੇਂਦਰ ਸਿਵਲ ਹਸਪਤਾਲ ਰੂਪਨਗਰ ਦੀ ਟੀਮ ਵਲੋਂ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਸਪੈਸ਼ਲ ਐਜੂਕੇਟਰ ਸ਼੍ਰੀਮਤੀ ਮੀਨੂੰ ਰਾਣੀ ਨੇ ਕਾਊਂਸਲਰ ਸ਼੍ਰੀਮਤੀ ਪ੍ਰਭਜੋਤ ਕੌਰ ਵੱਲੋਂ ਨਸ਼ਿਆਂ ਦੇ ਦੁਰਪ੍ਭਾਵ ਤੇ ਚੰਗੀ ਮਾਨਸਿਕ ਸਿਹਤ ਦੇ ਗੁਰਮੰਤਰਾ ਨੂੰ ਸਾਈਨ ਲੈਂਗੁਏਜ ਵਿੱਚ ਸਾਰੇ ਵਿਦਿਆਰਥੀਆਂ ਨੂੰ ਸਮਝਾਇਆ ਗਿਆ।
ਕਾਊਂਸਲਰ ਸ਼੍ਰੀਮਤੀ ਪ੍ਰਭਜੋਤ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਨਸ਼ਾ ਕਿਸੇ ਵੀ ਰੂਪ ਵਿੱਚ ਹੋਵੇ ਉਹ ਬਹੁਤ ਨਿੰਦਣਯੋਗ ਹੈ। ਇਸ ਨਾਲ ਅਸੀਂ ਵਿਕਾਸ ਦੀ ਦੌੜ ਵਿਚ ਬਿਲਕੁਲ ਪੱਛੜ ਜਾਂਦੇ ਹਾਂ। ਨਸ਼ਾ ਕਰਨ ਵਾਲੇ ਦਾ ਹਸ਼ਰ ਬਹੁਤ ਮਾੜਾ ਹੁੰਦਾ ਹੈ। ਨਸ਼ਾ ਕਰਨ ਵਾਲੇ ਦਾ ਸਭ ਤੋਂ ਪਹਿਲਾ ਪ੍ਰਭਾਵ ਉਸ ਦੇ ਸਰੀਰ ’ਤੇ, ਮਨ ਤੇ ਫਿਰ ਪਰਿਵਾਰ ‘ਤੇ ਪੈਦਾ ਹੈ ਤੇ ਹੌਲੀ-ਹੌਲੀ ਸਮਾਜ ਨੂੰ ਖੇਰੂੰ-ਖੇਰੂੰ ਕਰ ਦਿੰਦਾ ਹੈ।
ਉਨ੍ਹਾਂ ਦੱਸਿਆ ਕਿ ਨਸ਼ਿਆਂ ਨੂੰ ਛੱਡ ਕੇ ਫਲ, ਸਬਜ਼ੀਆਂ, ਦੁੱਧ, ਦਹੀਂ ਆਦਿ ਦੀ ਨਿਯਮਿਤ ਵਰਤੋਂ ਕਰੋ। ਨਸ਼ਾ ਵੰਡਣ ਵਾਲਿਆਂ ਤੇ ਕਰਨ ਵਾਲਿਆਂ ਤੋਂ ਦੂਰ ਰਹੋ। ਆਓ ਨਸ਼ਿਆਂ ਤੋਂ ਆਪ ਵੀ ਬਚੀਏ ਅਤੇ ਹੋਰਾਂ ਨੂੰ ਵੀ ਬਚਾਈਏ। ਨਸ਼ਿਆਂ ਦੇ ਵਾਤਾਵਰਨ ਤੋਂ ਦੂਰ ਰਹਿ ਕੇ ਖੇਡ, ਯੋਗ, ਕਸਰਤ, ਆਸਨ ਅਤੇ ਰੋਜ਼ਾਨਾ ਸੈਰ ਕਰੋ। ਆਓ ਨਸ਼ੇ ਛੱਡ ਕੇ ਸਾਫ਼-ਸੁਥਰੇ ਦੇਸ਼ ਦੀ ਉਸਾਰੀ ਵਿੱਚ ਯੋਗਦਾਨ ਪਾਈਏ। ਮਨੁੱਖੀ ਜਨਮ ਵਿਰਲਿਆਂ ਨੂੰ ਮਿਲਦਾ ਹੈ, ਆਓ ਖ਼ੂਬਸੂਰਤ ਕੁਦਰਤੀ ਜ਼ਿੰਦਗੀ ਦਾ ਨਸ਼ਿਆਂ ਰਹਿਤ ਰਹਿ ਕੇ ਅਨੰਦ ਮਨਾਈਏ।
ਇਸ ਮੌਕੇ ਉਨ੍ਹਾਂ ਵੱਲੋਂ ਟੈਲੀਮਾਨਸ ਐਪ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਟੈਲੀਮਾਨਸ ਨੰਬਰ ਵੀ ਨੋਟ ਕਰਵਾਇਆ ਗਿਆ।
ਇਸ ਸੈਮੀਨਾਰ ਦੌਰਾਨ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਆਰਤੀ, ਸੈਮਨਪ੍ਰੀਤ ਸਿੰਘ, ਰੁਪਿੰਦਰ ਕੌਰ, ਰਣਜੀਤ ਕੌਰ, ਪਾਇਲ ਅਤੇ ਕੌਂਸਲਰ ਸੁਮੇਧਾ ਵੀ ਹਾਜ਼ਰ ਸਨ।