Close

Agriculture Department seeks applications by January 5 for setting up oil extraction units

Publish Date : 01/01/2026
Agriculture Department seeks applications by January 5 for setting up oil extraction units

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਖੇਤੀਬਾੜੀ ਵਿਭਾਗ ਵੱਲੋਂ ਤੇਲ ਐਕਸਟ੍ਰੈਕਸ਼ਨ ਯੂਨਿਟ ਲਗਾਉਣ ਲਈ 5 ਜਨਵਰੀ ਤੱਕ ਅਰਜ਼ੀਆਂ ਦੀ ਕੀਤੀ ਗਈ ਮੰਗ

ਰੂਪਨਗਰ, 01 ਜਨਵਰੀ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁੱਖ ਖੇਤੀਬਾੜੀ ਅਫਸਰ ਰੂਪਨਗਰ ਸ਼੍ਰੀ ਲੇਖ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਨੈਸ਼ਨਲ ਮਿਸ਼ਨ ਆਨ ਐਡੀਬਲ ਆਇਲਜ਼-ਆਇਲ ਸੀਡਜ਼ ਅਧੀਨ ਦੇਸ਼ ਭਰ ਵਿੱਚ ਤੇਲ ਬੀਜਾਂ ਦੀ ਕਲੈਕਸ਼ਨ, ਪ੍ਰੋਸੈਸਿੰਗ ਅਤੇ ਤੇਲ ਕੱਢਣ ਦੀ ਸਮਰੱਥਾ ਵਧਾਉਣ ਲਈ ਯੋਜਨਾ ਲਾਗੂ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ 10 ਟਨ ਪ੍ਰਤੀ ਦਿਨ ਸਮਰੱਥਾ ਵਾਲੀ ਤੇਲ ਐਕਸਟ੍ਰੈਕਸ਼ਨ ਯੂਨਿਟ ਦੀ ਸਥਾਪਨਾ ਲਈ ਮਸ਼ੀਨਰੀ ਅਤੇ ਉਪਕਰਣਾਂ ਦੀ ਯੋਗ ਲਾਗਤ ਦਾ 33 ਫ਼ੀਸਦੀ ਪ੍ਰੋਜੈਕਟ ਲਾਗਤ ਜਾਂ ਅਧਿਕਤਮ 9,90,000 ਰੁਪਏ ਪ੍ਰਤੀ ਯੂਨਿਟ ਤੱਕ ਦੀ ਸਬਸਿਡੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬਸਿਡੀ ਲਈ ਫਾਰਮਰ ਪ੍ਰੋਡਿਊਸਰ ਔਰਗਨਾਈਜੇਸ਼ਨਜ਼, ਕੋਆਪਰੇਟਿਵਸ, ਤੇਲ ਬੀਜ ਪ੍ਰੋਸੈਸਿੰਗ ਲਈ ਰਜਿਸਟਰਡ ਸਟਾਰਟਅੱਪਸ, ਮਿਸ਼ਨ ਅਧੀਨ ਵੈਲਿਊ ਚੇਨ ਪਾਰਟਨਰ ਅਤੇ ਸਰਕਾਰੀ/ਨਿੱਜੀ ਉਦਯੋਗ ਯੋਗ ਹਨ।

ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਇੱਛੁਕ ਅਤੇ ਯੋਗ ਅਰਜ਼ੀਦਾਰ ਆਪਣੀਆਂ ਅਰਜ਼ੀਆਂ 5 ਜਨਵਰੀ 2026 ਤੱਕ ਦਫ਼ਤਰ ਮੁੱਖ ਖੇਤੀਬਾੜੀ ਅਫਸਰ ਰੂਪਨਗਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਵੱਲੋਂ ਯੋਗ ਇਕਾਈਆਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਲਾਭਕਾਰੀ ਸਕੀਮ ਦਾ ਫ਼ਾਇਦਾ ਲੈਣ ਲਈ ਸਮੇਂ ਸਿਰ ਅਰਜ਼ੀ ਦਿਓ। ਉਨ੍ਹਾਂ ਵਧੇਰੇ ਜਾਣਕਾਰੀ ਲਈ ਆਪਣੇ ਸਬੰਧਤ ਬਲਾਕ ਖੇਤੀਬਾੜੀ ਅਫਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।