Close

Agniveer Vayu recruitment has started, interested candidates can apply online till January 27

Publish Date : 17/01/2025
Agniveer Vayu recruitment has started, interested candidates can apply online till January 27

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਅਗਨੀਵੀਰ ਵਾਯੂ ਦੀ ਭਰਤੀ ਸ਼ੁਰੂ, ਚਾਹਵਾਨ ਉਮੀਦਵਾਰ 27 ਜਨਵਰੀ ਤੱਕ ਕਰ ਸਕਦੇ ਹਨ ਆਨਲਾਈਨ ਅਪਲਾਈ

ਰੂਪਨਗਰ, 17 ਜਨਵਰੀ: ਸਹਾਇਕ ਕਮਿਸ਼ਨਰ ਸ. ਅਰਵਿੰਦਰਪਾਲ ਸਿੰਘ ਸੋਮਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੀ ਅਗਨੀਵੀਰ ਸਕੀਮ ਤਹਿਤ ਭਾਰਤੀ ਵਾਯੂ ਸੈਨਾ ਵਿੱਚ ਅਗਨੀਵੀਰ ਦੀਆਂ ਅਸਾਮੀਆਂ (ਲੜਕੇ ਅਤੇ ਲੜਕੀਆਂ) ਲਈ ਭਰਤੀ ਸ਼ੁਰੂ ਹੋ ਗਈ ਹੈ ਤੇ ਜਿਸ ਲਈ ਚਾਹਵਾਨ ਉਮੀਦਵਾਰ 27 ਜਨਵਰੀ 2025 ਤੱਕ ਆਨਲਾਈਨ ਫਾਰਮ ਰਾਹੀਂ ਆਪਣੀ ਰਜਿਸਟ੍ਰੇਸ਼ਨ ਕਰ ਸਕਦੇ ਹਨ।

ਸਾਹਾਇਕ ਕਮਿਸ਼ਨਰ ਨੇ ਦੱਸਿਆ ਕਿ ਅਪਲਾਈ ਕਰਨ ਵਾਲੇ ਉਮੀਦਵਾਰ ਦੀ ਉਮਰ 01 ਜਨਵਰੀ 2005 ਤੋਂ 01 ਜੁਲਾਈ 2008 (ਦੋਨੋ ਦਿਨ ਸ਼ਾਮਿਲ) ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਉਕਤ ਅਸਾਮੀਆਂ ਲਈ ਉਮੀਦਵਾਰ ਦੀ ਵਿੱਦਿਅਕ ਯੋਗਤਾ ਬਾਰਵੀਂ ਗਣਿਤ, ਭੌਤਿਕ ਵਿਗਿਆਨ ਅਤੇ ਅੰਗਰੇਜ਼ੀ ਵਿੱਚ 50 ਫ਼ੀਸਦੀ ਅੰਕਾਂ ਨਾਲ ਪਾਸ ਕੀਤੀ ਹੋਵੇ ਜਾਂ 3 ਸਾਲ ਦਾ ਇੰਜੀਨੀਅਰਿੰਗ (ਮਕੈਨੀਕਲ, ਇਲੈਕਟ੍ਰੀਕਲ, ਇਲੈਕਟ੍ਰੋਨਿਕਸ, ਆਟੋ ਮੋਬਾਇਲ, ਕੰਪਿਊਟਰ ਸਾਇੰਸ ਅਤੇ ਇੰਸਟਰੂਮੈਂਟੇਸ਼ਨ ਟੈਕਨੋਲੋਜੀ ਅਤੇ ਇਨਫਰਮੇਸ਼ਨ ਟੈਕਨੋਲੋਜੀ) ਵਿੱਚ ਡਿਪਲੋਮਾ ਜਾਂ ਫਿਰ ਦੋ ਸਾਲ ਦਾ ਵੋਕੇਸ਼ਨਲ ਕੋਰਸ ਕੀਤਾ ਹੋਵੇ ਅਤੇ ਇਨ੍ਹਾਂ ਦਰਸਾਈਆਂ ਯੋਗਤਾਵਾਂ ਵਿੱਚ ਉਮੀਦਵਾਰ ਦੇ ਇਮਤਿਹਾਨਾਂ ਵਿੱਚੋਂ 50 ਫ਼ੀਸਦੀ ਐਗਰੀਗੇਟ ਨੰਬਰ ਅਤੇ ਅੰਗਰੇਜ਼ੀ ਵਿੱਚ ਵੀ 50 ਫ਼ੀਸਦੀ ਨੰਬਰ ਹਾਸਿਲ ਕੀਤੇ ਹੋਣੇ, ਇਸ ਯੋਗਤਾ ਵਾਲੇ ਉਮੀਦਵਾਰ ਇਸ ਅਸਾਮੀ ਲਈ ਅਪਲਾਈ ਕਰ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੀ ਪ੍ਰੀਖਿਆ ਫੀਸ ਅਤੇ ਰਜਿਸਟ੍ਰੇਸ਼ਨ ਫੀਸ ਕੁੱਲ: 550+ ਜੀ.ਐਸ.ਟੀ ਹੈ। ਉਨ੍ਹਾਂ ਦੱਸਿਆ ਕਿ ਅਗਨੀਵੀਰ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਭਰਤੀ ਦੇ ਟੈਸਟ 22 ਮਾਰਚ 2025 ਤੋਂ ਸ਼ੁਰੂ ਹੋਣਗੇ। ਮੈਡੀਕਲ ਮਾਪਦੰਡ, ਯੋਗਤਾ, ਨੌਕਰੀ ਸਬੰਧੀ ਡਿਟੇਲ ਅਤੇ ਆਨਲਾਈਨ ਫਾਰਮ ਅਪਲਾਈ ਕਰਨ ਲਈ http://agnipathvayu.cdac.in ਉਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।