Close

Adopt direct sowing of paddy to save water – Chief Agriculture Officer

Publish Date : 16/05/2025
Adopt direct sowing of paddy to save water - Chief Agriculture Officer

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਪਾਣੀ ਦੀ ਬੱਚਤ ਲਈ ਝੋਨੇ ਦੀ ਸਿੱਧੀ ਬਿਜਾਈ ਅਪਣਾਓ – ਮੁੱਖ ਖੇਤੀਬਾੜੀ ਅਫਸਰ

ਰੂਪਨਗਰ, 16 ਮਈ: ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ.ਰਾਕੇਸ਼ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਧਰਤੀ ਦੇ ਹੇਠਲੇ ਪਾਣੀ ਨੂੰ ਠੱਲ੍ਹ ਪਾਉਣ ਲਈ ਹਰ ਸੰਭਵ ਯਤਨ ਕੀਤੀ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਪਾਣੀ ਦੇ ਡਿੱਗ ਰਹੇ ਪੱਧਰ ਨੁੰ ਠੱਲ੍ਹ ਪਾਉਣ ਲਈ ਇੱਕ ਕਾਰਗਰ ਤਕਨੀਕ ਹੈ। ਕੱਦੂ ਕੀਤੇ ਝੋਨੇ ਦੇ ਮੁਕਾਬਲੇ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ 15 ਤੋਂ 20 ਫ਼ੀਸਦ ਪਾਣੀ ਦੀ ਬੱਚਤ ਹੁੰਦੀ ਹੈ। ਜ਼ਮੀਨਦੋਜ਼ ਪਾਣੀ 10 ਤੋਂ 12 ਫ਼ੀਸਦ ਰੀਚਾਰਜ ਹੁੰਦਾ ਹੈ ਪਰਾਲੀ ਪ੍ਰਬੰਧਨ ਕਰਨਾ ਸੌਖਾ ਹੁੰਦਾ ਹੈ, ਮਜ਼ਦੂਰੀ ਦੀ ਬੱਚਤ ਹੁੰਦੀ ਹੈ, ਬਿਮਾਰੀਆਂ ਘੱਟ ਲੱਗਦੀਆਂ ਹਨ ਅਤੇ ਖੇਤ ਜਲਦੀ ਵੇਹਲਾ ਹੋ ਜਾਂਦਾ ਹੈ।

ਡਾ. ਰਾਕੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਸਰਕਾਰ ਵੱਲੋਂ 7000 ਏਕੜ ਰਕਬਾ ਝੋਨੇ ਦੀ ਸਿੱਧੀ ਬਿਜਾਈ ਅਧੀਨ ਮਿੱਥਿਆ ਗਿਆ ਹੈ, ਜਿਸ ਵਿੱਚੋਂ ਵੱਧ ਬਿਜਾਈ ਬਲਾਕ ਸ਼੍ਰੀ ਚਮਕੌਰ ਸਾਹਿਬ, ਮੋਰਿੰਡਾ ਅਤੇ ਰੂਪਨਗਰ ਬਲਾਕ ਵਿੱਚ ਕੀਤੀ ਜਾਵੇਗੀ।

ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਪਰਮਲ/ਪੀ.ਆਰ./ਬਾਸਮਤੀ ਕਿਸਮਾਂ ਦੀ ਪਹਿਲੀ ਵੈਰੀਫਿਕੇਸ਼ਨ ਮਿਤੀ 01-07-2025 ਤੋਂ 15-07-2025 ਤੱਕ ਕੀਤੀ ਜਾਵੇਗੀ। ਸਰਕਾਰ ਵੱਲੋਂ ਇਸ ਸਕੀਮ ਅਧੀਨ 1500 ਰੁਪਏ ਪ੍ਰਤੀ ਏਕੜ ਦੀ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ।

ਉਨ੍ਹਾਂ ਨੇ ਦੱਸਿਆ ਕਿ ਪਿੰਡ ਪੱਧਰੀ ਕੈਂਪ ਲਗਾ ਕੇ ਇਸ ਤਕਨੀਕ ਸਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਾਮਯਾਬ ਕਿਸਾਨਾਂ ਵੱਲੋਂ ਤਜਰਬੇ ਸਾਂਝੇ ਕੀਤੇ ਜਾ ਰਹੇ ਹਨ। ਫੀਲਡ ਸਟਾਫ ਨੁੰ ਹਦਾਇਤ ਕੀਤੀ ਗਈ ਹੈ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ। ਕਿਸਾਨ ਵੀਰ ਸਿੱਧੀ ਬਿਜਾਈ ਦੇ ਰਕਬੇ ਦੀ ਰਜਿਸਟ੍ਰੇਸ਼ਨ agrimachinerypb.com ਪੋਰਟਲ ਰਾਹੀਂ ਮਿਤੀ 30—06—2025 ਤੱਕ ਕਰ ਸਕਦੇ ਹਨ।

ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਮੁ਼ਸਕਿਲ ਆਉਂਦੀ ਹੈ ਤਾਂ ਉਹ ਬਲਾਕ ਸ਼੍ਰੀ ਚਮਕੌਰ ਸਾਹਿਬ ( 90563 60415), ਮੋਰਿੰਡਾ (90233 22522), ਰੋਪੜ (9115852385), ਸ਼਼੍ਰੀ ਅਨੰਦਪੁਰ ਸਾਹਿਬ (98776 92586) ਅਤੇ ਨੂਰਪੁਰਬੇਦੀ (95019 78878) ਤੇ ਜਾਰੀ ਹੇੈਲਪ ਲਾਈਨ ਤੇ ਸੰਪਰਕ ਕਰ ਸਕਦਾ ਹੈ।