Close

Administrative Secretary Seema Jain and Deputy Commissioner Dr. Preeti Yadav visits Sewa Kendra Dhangrali

Publish Date : 28/10/2022
Administrative Secretary Seema Jain and Deputy Commissioner Dr. Preeti Yadav visits Sewa Kendra Dhangrali

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਪ੍ਰਬੰਧਕੀ ਸਕੱਤਰ ਸੀਮਾ ਜੈਨ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵਲੋਂ ਸੇਵਾ ਕੇੰਦਰ ਢੰਗਰਾਲੀ ਦਾ ਦੌਰਾ

ਕੰਮ ਕਾਜ ਦੀ ਕੀਤੀ ਸਮੀਖਿਆ

ਸੇਵਾ ਕੇਂਦਰ ਦੇ ਕੰਮ ਸਬੰਧੀ ਤਸੱਲੀ ਪ੍ਰਗਟਾਈ

ਰੂਪਨਗਰ, 28 ਅਕਤੂਬਰ

ਪੰਜਾਬ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਮੁਤਾਬਿਕ ਸੇਵਾ ਕੇਂਦਰਾਂ ਦੇ ਕੰਮ ਕਾਜ ਦੀ ਸਮੀਖਿਆ ਲਈ ਅੱਜ ਪ੍ਰਬੰਧਕੀ ਸਕੱਤਰ ਸੀਮਾ ਜੈਨ, ਆਈ.ਏ.ਐਸ. ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵਲੋਂ ਸੇਵਾ ਕੇੰਦਰ, ਢੰਗਰਾਲੀ ਦਾ ਦੋਰਾ ਕੀਤਾ ਗਿਆ। ਉਹਨਾਂ ਵਲੋੰ ਸੇਵਾ ਕੇਂਦਰ ਦਾ ਕੰਮ ਕਾਜ ਵੇਖਿਆ ਗਿਆ ਅਤੇ ਸੇਵਾ ਕੇਂਦਰ ਵਿਚ ਆਏ ਹੋਏ ਲੋਕਾਂ ਤੋਂ ਵੀ ਸੇਵਾ ਕੇਂਦਰ ਬਾਰੇ ਗੱਲਬਾਤ ਕੀਤੀ ਗਈ।

ਅਧਿਕਾਰੀਆਂ ਨੇ ਕਰਮਚਾਰੀਆਂ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਹਰੇਕ ਨਾਗਰਿਕ ਨੂੰ ਪਹਿਲ ਦੇ ਆਧਾਰ ’ਤੇ ਮੁਸ਼ਕਲ ਰਹਿਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ। ਉਹਨਾਂ ਕਿਹਾ ਕਿ ਨਾਗਰਿਕਾਂ ਨੂੰ ਨਿਰਵਿਘਨ ਤੇ ਸੁਖਾਲੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਹੋਰ ਸੁਧਾਰ ਲਿਆਉਂਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਨੇ ਸੇਵਾ ਕੇਂਦਰਾਂ ਵਿੱਚ ਨਿੱਜੀ ਤੌਰ ’ਤੇ ਅਰਜ਼ੀ ਫਾਰਮ ਭਰਨ ਅਤੇ ਜਮ੍ਹਾਂ ਕਰਵਾਉਣ ਦੇ ਅਮਲ ਨੂੰ ਬੰਦ ਕਰਕੇ ਇੱਕ ਅਹਿਮ ਫੈਸਲਾ ਲਿਆ ਹੈ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਹ ਗੱਲ ਯਕੀਨੀ ਬਣਾ ਰਹੀ ਹੈ ਕਿ ਲੋਕਾਂ ਨੂੰ ਨਿਰਵਿਘਨ ਸੇਵਾਵਾਂ ਦਿੱਤੀਆਂ ਜਾਣ। ਇਸ ਦਿਸ਼ਾ ਵਿਚ ਦਿਨ ਰਾਤ ਇੱਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿੱਥੇ ਕਿਤੇ ਵੀ ਸਰਕਾਰੀ ਸਕੀਮਾਂ ਦਾ ਲਾਭ ਲੈਣ ਸਬੰਧੀ ਕੋਈ ਦਿੱਕਤ ਆਉਂਦੀ ਹੈ ਤਾਂ ਫੌਰੀ ਸਬੰਧਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੀ ਜਾਵੇ, ਉਸ ਨੂੰ ਹਰ ਹਾਲ ਦੂਰ ਕੀਤਾ ਜਾਵੇਗਾ।

ਇਸ ਮੌਕੇ ਸੇਵਾ ਕੇਂਦਰ ਮੈਨੇਜਰ ਕਮਲਜੀਤ ਸਿੰਘ ਤੇ ਸਟਾਫ਼ ਮੈੰਬਰ ਮੌਜੂਦ ਸਨ।