A public hearing camp was organized to solve the problems of the people of Silo Moscow, Bama Kulia and Bhairomajra.
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਪਿੰਡ ਸਿਲੋ ਮਾਸਕੋ, ਬਾਮਾ ਕੁਲੀਆਂ ਤੇ ਭੈਰੋਮਾਜਰਾ ਦੇ ਲੋਕਾਂ ਦੀਆਂ ਮੁਸ਼ਕਿਲਾ ਦੇ ਨਿਪਟਾਰੇ ਲਈ ਲਗਾਇਆ ਜਨ ਸੁਣਵਾਈ ਕੈਂਪ
ਸ਼੍ਰੀ ਚਮਕੌਰ ਸਾਹਿਬ, 15 ਜੂਨ: ਜਨ ਸੁਣਵਾਈ ਕੈਂਪ ਰਾਹੀਂ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਿਸ਼ਚਿਤ ਸਮੇਂ ਅੰਦਰ ਕੀਤਾ ਜਾ ਰਿਹਾ ਹੈl ਇਸ ਨਾਲ ਪੇਂਡੂ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਦੀਆਂ ਮੁਸ਼ਕਿਲਾ ਹੱਲ ਕਰਨ ਲਈ ਉਨ੍ਹਾਂ ਦੇ ਘਰਾਂ ਦੇ ਆਸ-ਪਾਸ ਕੈਂਪ ਲਗਾਉਣ ਦਾ ਉਦੇਸ਼ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੌਕੇ ਉਤੇ ਸੁਲਝਾਉਣ ਦਾ ਯਤਨ ਕਰਨਾ ਹੈ।
ਇਸ ਦਾ ਪ੍ਰਗਟਾਵਾ ਮੁੱਖ ਮੰਤਰੀ ਫੀਲਡ ਅਫ਼ਸਰ ਸ੍ਰੀਮਤੀ ਅਨਮਜੋਤ ਕੌਰ ਨੇ ਕਮਿਊਨਿਟੀ ਸੈਂਟਰ ਪਿੰਡ ਭੇਰੋਂ ਮਾਜਰਾ ਵਿੱਚ ਲਗਾਏ ਜਨ ਸੁਣਵਾਈ ਕੈਂਪ ਵਿੱਚ ਪਿੰਡ ਸਿਲੋ ਮਾਸਕੋ, ਬਾਮਾ ਕੁਲੀਆਂ ਤੇ ਭੈਰੋਮਾਜਰਾ ਦੇ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਇਸ ਮੌਕੇ ਉਨ੍ਹਾਂ ਨਾਲ਼ ਐਸ.ਡੀ.ਐਮ ਸ਼੍ਰੀ ਚਮਕੌਰ ਸਾਹਿਬ ਸ ਅਮਰੀਕ ਸਿੰਘ ਨੇ ਵੀ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ।
ਇਸ ਕੈਂਪ ਵਿੱਚ ਪਿੰਡ ਸਿਲੋ ਮਾਸਕੋ ਦੇ ਸਰਪੰਚ ਸ. ਜਸਪਾਲ ਸਿੰਘ ਨੇ ਪਿੰਡ ਵਿਚ ਟੋਭੇ ਪਾਣੀ ਦੇ ਨਿਕਾਸ ਲਈ ਯੋਗ ਪ੍ਰਬੰਧ, ਸਟ੍ਰੀਟ ਲਾਈਟਾਂ, ਪੀਣ ਯੋਗ ਪਾਣੀ ਦੇ ਪਾਇਪ ਲਾਇਨ ਦੀ ਉਸਾਰੀ ਲਈ ਮੰਗ ਪੱਤਰ ਦਿੱਤਾ।
ਪਿੰਡ ਬਾਮਾ ਕੁਲੀਆਂ ਦੇ ਸਰਪੰਚ ਬਲਜੀਤ ਸਿੰਘ ਬਿਜਲੀ ਦੀ ਸਮੱਸਿਆ, ਖੇਡ ਗਰਾਊਂਡ ਦੀ ਚਾਰ ਦਿਵਾਰੀ, ਛਪੜਾਂ ਦਾ ਨਿਰਮਾਣ, ਸ਼ਮਸ਼ਾਨ ਘਾਟ ਦੀ ਉਸਾਰੀ ਲਈ ਮੰਗ ਰੱਖੀ। ਪਿੰਡ ਭੈਰੋਮਾਜਰਾ ਦੀ ਸਰਪੰਚ ਰਾਜਵਿੰਦਰ ਕੌਰ ਪਿੰਡਾ ਵਿਚ ਸੜਕਾਂ, ਸਕੂਲ ਵਿਚ ਬਰਸਾਤੀ ਪਾਣੀ ਦੇ ਨਿਕਾਸ ਦੇ ਹੱਲ ਲਈ ਅਪੀਲ ਕੀਤੀ।
ਸ. ਅਮਰੀਕ ਸਿੰਘ ਨੇ ਕਿਹਾ ਕਿ ਆਮ ਤੌਰ ‘ਤੇ ਦੂਰ-ਦੂਰਾਂਡੇ ਪੇਂਡੂ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਨੂੰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦੀ ਜਾਣਕਾਰੀ ਨਾ ਹੋਣ ਕਾਰਨ ਜਾਂ ਦਫਤਰਾਂ ਵਿੱਚ ਆਉਣ ਜਾਣ ਵਿੱਚ ਦਿੱਕਤ ਹੋਣ ਕਾਰਨ ਉਹ ਲਾਭ ਨਹੀਂ ਲੈ ਪਾਉਂਦੇ, ਜਿਸ ਲਈ ਹਰ ਲੋੜਵੰਦ ਤੱਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਇਸੇ ਉਪਰਾਲੇ ਤਹਿਤ ਇਹ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ।
ਇਸ ਕੈਂਪ ਵਿਚ ਰਜਿਸਟਰਡ ਹੋਈਆਂ ਸ਼ਿਕਾਇਤਾਂ ਜਾਂ ਮਸਲਿਆਂ ਨੂੰ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ ਅਤੇ ਮੌਕੇ ਉਤੇ ਹਾਜ਼ਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮਾਂਬੱਧ ਸੀਮਾ ਵਿਚ ਕਾਰਜ ਮੁਕੰਮਲ ਕਰਵਾਉਣ ਦੇ ਆਦੇਸ਼ ਵੀ ਦਿੱਤੇ।
ਇਸ ਮੌਕੇ ਸਹਾਇਕ ਸਿਵਲ ਸਰਜਨ ਸ਼੍ਰੀਮਤੀ ਅੰਜੂ ਭਾਟੀਆ, ਤਹਿਸੀਲਦਾਰ ਸ੍ਰੀ ਚਮਕੌਰ ਸਾਹਿਬ ਸ੍ਰੀ ਚੇਤਨ ਬੰਗੜ, ਨਾਇਬ ਤਹਿਸੀਲਦਾਰ ਸ. ਦਵਿੰਦਰ ਸਿੰਘ,ਬੀ.ਡੀ.ਪੀ.ਓ ਸ਼੍ਰੀ ਚਮਕੌਰ ਸਾਹਿਬ ਸ.ਹਰਕੀਤ ਸਿੰਘ ਅਤੇ ਹੋਰ ਵੱਖ-ਵੱਖ ਵਿਭਾਗਾਂ ਤੋਂ ਸੀਨੀਅਰ ਅਧਿਕਾਰੀ ਹਾਜ਼ਰ ਸਨ।