Close

A public hearing camp was organized to solve the problems of the people of Pinda Burmajra, Rasulpur and Samroli.

Publish Date : 12/01/2023
A public hearing camp was organized to solve the problems of the people of Pinda Burmajra, Rasulpur and Samroli.

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਪਿੰਡਾ ਬੂਰਮਾਜਰਾ, ਰਸੂਲਪੁਰ ਤੇ ਸਮਰੋਲੀ ਦੇ ਲੋਕਾਂ ਦੀਆਂ ਮੁਸ਼ਕਿਲਾ ਦਾ ਹੱਲ ਕਰਨ ਲਈ ਲਗਾਇਆ ਜਨ ਸੁਣਵਾਈ ਕੈਂਪ

ਲੋਕ ਭਲਾਈ ਸਕੀਮਾਂ ਦਾ ਲਾਭ ਲੋੜਵੰਦਾਂ ਦਾ ਘਰ ਤੱਕ ਪੁੱਜਦਾ ਕਰਨ ਲਈ ਜਨ ਸੁਣਵਾਈ ਕੈਂਪ ਬਿਹਤਰੀਨ ਉਪਰਾਲਾ: ਸ. ਅਮਰੀਕ ਸਿੰਘ

ਮੋਰਿੰਡਾ, 12 ਜਨਵਰੀ: ਜਨ ਸੁਣਵਾਈ ਕੈਂਪ ਰਾਹੀਂ ਆਮ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਿਸ਼ਚਿਤ ਸਮੇਂ ਅੰਦਰ ਕੀਤਾ ਜਾ ਰਿਹਾ ਹੈl ਇਸ ਨਾਲ ਪੇਂਡੂ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਦੀਆਂ ਮੁਸ਼ਕਿਲਾ ਹੱਲ ਕਰਨ ਲਈ ਉਨ੍ਹਾਂ ਦੀ ਰਿਹਾਇਸ਼ ਦੇ ਆਸ-ਪਾਸ ਦੀਆਂ ਥਾਵਾਂ ਉੱਤੇ ਕੈਂਪ ਲਗਾਉਣ ਦਾ ਮੰਤਵ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੌਕੇ ਉਤੇ ਸੁਲਝਾਉਣ ਦਾ ਯਤਨ ਕਰਨਾ ਹੈ।

ਇਸ ਦਾ ਪ੍ਰਗਟਾਵਾ ਐਸ.ਡੀ.ਐਮ ਸ਼੍ਰੀ ਚਮਕੌਰ ਸਾਹਿਬ ਸ. ਅਮਰੀਕ ਸਿੰਘ ਨੇ ਛਿਪਦੀ ਪੱਤੀ ਧਰਮਸ਼ਾਲਾ ਪਿੰਡ ਬੂਰਮਾਜਰਾ ਵਿੱਚ ਲਗਾਏ ਜਨ ਸੁਣਵਾਈ ਕੈਂਪ ਵਿੱਚ ਬੂਰਮਾਜਰਾ, ਰਸੂਲਪੁਰ ਤੇ ਸਮਰੋਲੀ ਦੇ ਨਿਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਕੈਂਪ ਵਿੱਚ ਸਾਰੇ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਸਰਕਾਰ ਦੀਆਂ ਭਲਾਈ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਆਮ ਲੋਕਾਂ ਤੱਕ ਪਹੁੰਚਾਉਦੇ ਹਨ, ਤਾਂ ਜੋ ਲੋੜਵੰਦ ਲੋਕ ਇਨ੍ਹਾਂ ਭਲਾਈ ਸਕੀਮਾਂ ਦਾ ਲਾਭ ਲੈਣ ਤੋਂ ਵਾਂਝੇ ਨਾ ਰਹਿਣ।

 

ਸ. ਅਮਰੀਕ ਸਿੰਘ ਨੇ ਕਿਹਾ ਕਿ ਆਮ ਤੌਰ ‘ਤੇ ਦੂਰ-ਦੂਰਾਂਡੇ ਪੇਂਡੂ ਖੇਤਰਾਂ ਵਿੱਚ ਰਹਿ ਰਹੇ ਲੋਕਾਂ ਨੂੰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦੀ ਜਾਣਕਾਰੀ ਨਾ ਹੋਣ ਕਾਰਨ ਜਾਂ ਦਫਤਰਾਂ ਵਿੱਚ ਆਉਣ ਜਾਣ ਵਿੱਚ ਦਿੱਕਤ ਹੋਣ ਕਾਰਨ ਉਹ ਲਾਭ ਨਹੀਂ ਲੈ ਪਾਉਂਦੇ, ਜਿਸ ਲਈ ਹਰ ਲੋੜਵੰਦ ਤੱਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਇਸੇ ਉਪਰਾਲੇ ਤਹਿਤ ਇਹ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ।

ਇਸ ਮੌਕੇ ‘ਤੇ ਹਾਜ਼ਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਉਨ੍ਹਾਂ ਮੁਸ਼ਕਿਲ ਦਾ ਤੁਰੰਤ ਜਾਂ ਸਮਾਬੱਧ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਵੱਖ-ਵੱਖ ਵਿਭਾਗਾਂ ਦੀ ਕਾਰਗੁਜਾਰੀ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਵਿੱਚ ਕਿਸੇ ਤਰਾਂ ਦੇ ਹੋਰ ਸੁਧਾਰ ਅਤੇ ਹੋਰ ਕਈ ਤਰਾਂ ਦੇ ਮਾਮਲੇ ਸੁਲਝਾਉਣ ਲਈ ਆਮ ਲੋਕਾਂ ਦੇ ਕੀਮਤੀ ਸੁਝਾਅ ਬੇਹੱਦ ਕਾਰਗਰ ਸਿੱਧ ਹੁੰਦੇ ਹਨ, ਇਸ ਲਈ ਹਰ ਕਿਸੇ ਨੂੰ ਇਹ ਅਧਿਕਾਰ ਹੈ ਕਿ ਉਹ ਆਪਣੇ ਸੁਝਾਅ ਸਾਡੇ ਤੱਕ ਪਹੁੰਚਾਉਣ ਤਾਂ ਕਿ ਆਮ ਲੋਕਾਂ ਤੱਕ ਪਹੁੰਚਣ ਵਾਲੀਆਂ ਯੋਜਨਾਵਾ ਵਿਚ ਹੋਰ ਸੁਧਾਰ ਕੀਤਾ ਜਾ ਸਕੇ।

ਇਸ ਮੌਕੇ ਐਸ.ਡੀ.ਐਮ. ਨੇ ਇਸ ਜਨ ਸੁਣਵਾਈ ਕੈਂਪ ਵਿਚ ਪਿੰਡ ਦੀ ਡਿਸਪੈਂਸਰੀ ਵਿਚ ਡਾਕਟਰ, ਪਿੰਡ ਵਿਚ ਚੌਂਕੀਦਾਰ ਤੇ ਲੰਬੜਦਾਰ ਦੀ ਜ਼ਰੂਰਤ, ਪਿੰਡ ਦੇ ਟੋਭਿਆਂ ਦੀ ਚਾਰਦਵਾਰੀ, ਦੌਰਾਨ ਛੱਪੜਾ ਦੀ ਸਫਾਈ, ਸੜਕਾਂ ਦੀ ਮੁਰੰਮਤ, ਬੇਸਹਾਰਾ ਪਸ਼ੂਆਂ ਦੀ ਸਮੱਸਿਆਂ, ਸੀਵਰੇਜ, ਗੰਦੇ ਪਾਣੀ ਦੀ ਨਿਕਾਸੀ, ਜਲ ਸਪਲਾਈ, ਪੈਨਸ਼ਨਾ, ਕੱਚੇ ਮਕਾਨਾ ਲਈ ਗ੍ਰਾਂਟ ਆਦਿ ਵਰਗੇ ਬਕਾਇਆ ਮਾਮਲਿਆਂ ਨੂੰ ਵਿਚਾਰਿਆ ਗਿਆ। ਉਨ੍ਹਾਂ ਇਸ ਕੈਂਪ ਵਿਚ ਰਜਿਸਟਰਡ ਹੋਈਆਂ ਸ਼ਿਕਾਇਤਾਂ ਜਾਂ ਮਸਲਿਆਂ ਨੂੰ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ ਅਤੇ ਮੌਕੇ ਉਤੇ ਹਾਜ਼ਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਮਾਂਬੱਧ ਸੀਮਾ ਵਿਚ ਕਾਰਜ ਮੁਕੰਮਲ ਕਰਵਾਉਣ ਦੇ ਆਦੇਸ਼ ਵੀ ਦਿੱਤੇ।

ਇਸ ਮੌਕੇ ਤਹਿਸੀਲਦਾਰ ਸ਼੍ਰੀ ਚਮਕੌਰ ਸਾਹਿਬ ਸ਼੍ਰੀ ਚੇਤਨ ਬੰਗੜ,ਪਸ਼ੂ ਪਾਲਣ ਵਿਭਾਗ ਤੋਂ ਡਾ. ਗੁਰਪ੍ਰੀਤ ਸਿੰਘ, ਸੀ.ਐਚ.ਓ ਸ਼੍ਰੀਮਤੀ ਮਨਦੀਪ ਕੌਰ, ਏ.ਐਨ.ਐਮ ਜਸਵਿੰਦਰ ਕੌਰ, ਏ.ਡੀ.ਐਮ ਬੁੱਧ ਸਿੰਘ, ਵਾਟਰ ਸਪਲਾਈ ਤੇ ਸੈਨੀਟੇਸ਼ਨ ਤੋਂ ਸ. ਰਮਨਦੀਪ ਸਿੰਘ, ਸੀ.ਡੀ.ਪੀ.ਓ. ਰਾਜਿੰਦਰਪਾਲ ਕੌਰ, ਬੀ.ਡੀ.ਪੀ.ਓ ਦਲਜੀਤ ਕੌਰ, ਹਲਕਾ ਪਟਵਾਰੀ ਬੂਰਮਾਜਰ ਸ. ਬਿਕਰਮਜੀਤ ਸਿੰਘ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ।