Close

A one-day workshop was held at Makori Kalan to promote quality, cultivation and organic farming of staple grains in the district.

Publish Date : 22/05/2023
A one-day workshop was held at Makori Kalan to promote quality, cultivation and organic farming of staple grains in the district.

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਮਕੌੜੀ ਕਲਾਂ ਵਿਖੇ ਮੂਲ ਅਨਾਜਾਂ ਦੀ ਗੁਣਵਤਾ, ਕਾਸ਼ਤ ਅਤੇ ਜੈਵਿਕ ਖੇਤੀ ਨੂੰ ਜ਼ਿਲ੍ਹੇ ਵਿੱਚ ਉਤਸ਼ਾਹਿਤ ਕਰਨ ਲਈ ਇੱਕ ਰੋਜ਼ਾ ਕਾਰਜਸ਼ਾਲਾ ਆਯੋਜਿਤ

ਰੂਪਨਗਰ, 22 ਮਈ: ਡਿਪਟੀ ਕਮਿਸ਼ਨਰ ਰੂਪਨਗਰ ਡਾ ਪ੍ਰੀਤੀ ਯਾਦਵ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਮਕੌੜੀ ਕਲਾਂ ਵਿਖੇ ਮੂਲ ਅਨਾਜਾਂ ਦੀ ਗੁਣਵਤਾ, ਕਾਸ਼ਤ ਅਤੇ ਜੈਵਿਕ ਖੇਤੀ ਨੂੰ ਜ਼ਿਲ੍ਹੇ ਵਿੱਚ ਉਤਸ਼ਾਹਿਤ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਅਤੇ ਖੇਤੀ ਵਿਰਾਸਤ ਮਿਸ਼ਨ ਜੈਤੋ ਦੇ ਸਾਂਝੇ ਉਪਰਾਲੇ ਸਦਕਾ ਇੱਕ ਰੋਜ਼ਾ ਕਾਰਜਸ਼ਾਲਾ ਲਗਾਈ ਗਈ, ਜਿਸ ਦੀ ਪ੍ਰਧਾਨਗੀ ਡਾ. ਗੁਰਮੇਲ ਸਿੰਘ, ਮੁੱਖ ਖੇਤੀਬਾੜੀ ਅਫਸਰ ਰੂਪਨਗਰ ਵੱਲੋਂ ਕੀਤੀ। ਡਾ. ਅਮਰਜੀਤ ਸਿੰਘ ਐਸ.ਐਮ.ਓ. ਰੂਪਨਗਰ ਅਤੇ ਡਾ. ਇਕਬਾਲ ਕ੍ਰਿਸ਼ਨ, ਡੀ.ਐਚ.ਓ. ਜੀ ਵੱਲੋਂ ਵਿਸ਼ੇਸ਼ ਤੌਰ ਤੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਇਆ ਗਿਆ।

ਮੁੱਖ ਬੁਲਾਰੇ ਸ੍ਰੀ ਪ੍ਰੇਮ ਸਿੰਘ ਬੁੰਦੇਲਖੰਡ ਵੱਲੋਂ ਖੇਤੀ ਦਾ ਚਿਰਜੀਵੀ ਮਾਡਲ ਜੋ ਗੁਰੂ ਨਾਨਕ ਦੇਵ ਮਾਹਰਾਜ ਨੇ ਫਲਸਫਾ ਦਿੱਤਾ ਸੀ, ਉਸ ਅਧਾਰਤ ਖੇਤੀ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਉਨਾਂ ਦੇ ਰਾਜਾਂ ਵਿੱਚ ਗੁਰੂਆਂ ਦੀ ਬਾਣੀ ਨੂੰ ਲਾਗੂ ਕਰਕੇ ਸਰਬਤ ਦੇ ਭਲੇ ਲਈ ਚਿਰਜੀਵੀ ਖੇਤੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਪੰਜਾਬ ਹਰ ਕੰਮ ਲਈ ਮੋਹਰੀ ਰਿਹਾ ਹੈ, ਇਸ ਲਈ ਉਨਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਚਿਰਜੀਵੀ ਅਪਣਾ ਕੇ ਹੋ ਰਹੇ ਕੁਦਰਤੀ ਸਰੋਤਾਂ ਦੇ ਘਾਣ ਦੀ ਰੱਖਿਆ ਕਰਨ ਲਈ ਪੁਕਾਰ ਕੀਤੀ।

ਸ੍ਰੀ ਪੁਸ਼ਪੇਂਦਰ ਸਿੰਘ, ਸੰਯੋਜਕ ਆਪਣਾ ਤਲਾਬ ਅਭਿਐਨ ਜਾਂਦਾ ਉਤਰਪ੍ਰਦੇਸ਼ ਵੱਲੋਂ ਦੱਸਿਆ ਕਿ ਉਨਾਂ ਦੇ ਖੇਤਰ ਵਿੱਚ ਪਾਣੀ ਦੀ ਘਾਟ ਦੇਖੀ ਗਈ ਹੈ ਇਸ ਕਰਕੇ ਸਾਨੂੰ ਧਰਤੀ ਹੇਠਲੀ ਪਾਣੀ ਨੂੰ ਆਪਣੀ ਮਲਕੀਅਤ ਨਹੀਂ ਸਮਝ ਕੇ ਵਰਖਾ ਦਾ ਪਾਣੀ ਨੂੰ ਤਲਾਬਾਂ ਵਿੱਚ ਇਕੱਤਰ ਕਰਕੇ ਖੇਤੀ ਸ਼ੁਰੂ ਕੀਤੀ ਅਤੇ ਹੁਣ ਉਸ ਪਾਣੀ ਸਦਕਾ ਖੇਤੀ ਸੰਭਵ ਹੋ ਸਕੀ ਹੈ ਉਹਨਾਂ ਵੱਲੋਂ ਹੁਣ ਤੱਕ ਲਗਭਗ 58 ਹਜ਼ਾਰ ਨਵੇਂ ਤਲਾਬ ਪੁੱਟੇ ਜਾ ਚੁੱਕੇ ਹਨ, ਜਿਹਨਾਂ ਵਿੱਚੋਂ ਕੁੱਝ ਤਲਾਬ ਤਾਂ 30000 ਏਕੜ ਤੋਂ ਵੱਧ ਰਕਬੇ ਦੇ ਵੀ ਹਨ।

ਸ੍ਰੀ ਗੁਰਮੁੱਖ ਸਿੰਘ, ਗੁਰਦਾਸਪੁਰ ਵੱਲੋਂ ਦੱਸਿਆ ਕਿ ਮੂਲ ਅਨਾਜਾਂ ਦੀ ਕਾਸ਼ਤ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ। ਇਹ ਉਹ ਕਿਸਾਨ ਹਨ, ਜਿਨਾਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਉਤੇ ਪਹਿਲੀ ਵਾਰ ਮੋਟੇ ਅਨਾਜ ਕੋਦਰੇ ਦਾ ਸੁਲਤਾਨਪੁਰ ਵਿਖੇ ਲੰਗਰ ਲਗਾਇਆ। ਉਹ ਪਹਿਲੇ ਕਿਸਾਨ, ਜਿਨ੍ਹਾਂ ਵੱਲੋਂ ਕੋਦਰਾ ਪਹਿਲੀ ਵਾਰ ਪੰਜਾਬ ਦੀ ਧਰਤੀ ਉਤੇ ਬੀਜਿਆ ਸੀ। ਹੁਣ ਉਹ ਮੁਫ਼ਤ ਵਿੱਚ ਇਹਨਾਂ ਮੂਲ ਅਨਾਜਾਂ ਦਾ ਬੀਜ ਕਿਸਾਨਾ ਨੂੰ ਵੰਡ ਰਹੇ ਹਨ।

ਉਨਾਂ ਤੋਂ ਇਲਾਵਾ ਸ੍ਰੀ ਨਵੀਨ ਦਰਦੀ, ਉਤਮ ਖੇਤ ਪ੍ਰਡਿਊਸਰ ਕੰਪਨੀ, मी ਜਗਤਾਰ ਸਿੰਘ ਸਹੋਤਾ ਖੇਤੀ ਵਿਰਾਸਤ ਮਿਸ਼ਨ, ਸ੍ਰੀ ਸੁਮੇਰ ਸਿੰਘ ਜਾਣ, ਸ੍ਰੀ ਗੁਰਬਖਸ਼ ਸਿੰਘ ਮਥੌੜ ਵੱਲੋਂ ਕਿਸਾਨਾਂ ਨੂੰ ਸੰਬੋਧਿਤ ਕੀਤਾ ਗਿਆ, ਜਿਨਾਂ ਵੱਲੋਂ ਜੈਵਿਕ ਖੇਤੀ ਨੂੰ ਅਪਣਾਉਣ ਲਈ ਕਿਸਾਨਾਂ ਨੂੰ ਅਪੀਲ ਕੀਤੀ।

ਡਾ. ਸੰਜੀਵ ਅਹੂਜਾ, ਕੇ.ਵੀ.ਕੇ, ਡਾ. ਰਮਨ ਕਰੋੜੀਆ ਖੇਤੀਬਾੜੀ ਅਫਸਰ (ਬੀਜ) ਵੱਲੋਂ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ ਗਿਆ ਕਿ ਰਲ ਕੇ ਜ਼ਿਲ੍ਹੇ ਨੂੰ ਜੈਵਿਕ ਖੇਤੀ ਵਾਲਾ ਜ਼ਿਲ੍ਹਾ ਬਣਾਈਏ।

ਇਸ ਪ੍ਰੋਗਰਾਮ ਵਿੱਚ ਮੰਚ ਦਾ ਸੰਚਾਲਨ ਡਾ. ਰਣਯੋਧ ਸਿੰਘ . ਸਹਾਇਕ ਪੌਦੇ ਸੁਰੱਖਿਆ ਅਫਸਰ ਵੱਲੋਂ ਨਿਭਾਈ ਗਈ। ਇਸ ਪ੍ਰੋਗਰਾਮ ਵਿੱਚ ਲਗਭਗ 130 ਉਦਮੀ ਕਿਸਾਨਾਂ ਨੇ ਭਾਗ ਲਿਆ ਜਿਨਾਂ ਵਿੱਚ ਸ੍ਰੀ ਕਮਲਜੀਤ ਸਿੰਘ, ਬੰਦੇ ਮਾਹਲਾ, ਸ੍ਰੀ ਕੇਸੌ ਗੁਲਾਟੀ, ਸ੍ਰੀ ਦਿਲਬਾਗ ਮਲੋੜ, ਸ੍ਰੀ ਧਿਆਨ ਸਿੰਘ ਪ੍ਰਧਾਨ, ਸ੍ਰੀ ਭਾਗ ਸਿੰਘ ਮੈਦਾਨ, ਸ੍ਰੀਮਤੀ ਜਤਿੰਦਰ ਕੌਰ, ਸ੍ਰੀਮਤੀ ਜਸਵਿੰਦਰ ਕੌਰ ਸਾਹੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ।