Close

A draw was made for agricultural machinery for Rupnagar district

Publish Date : 18/07/2024
A draw was made for agricultural machinery for Rupnagar district

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਰੂਪਨਗਰ ਜ਼ਿਲ੍ਹੇ ਲਈ ਖੇਤੀ ਮਸ਼ੀਨਰੀ ਦਾ ਡਰਾਅ ਕੱਢਿਆ ਗਿਆ

ਰੂਪਨਗਰ, 18 ਜੁਲਾਈ: ਪਰਾਲੀ ਪ੍ਰਬੰਧਨ ਲਈ ਲੋੜੀਂਦੀ ਮਸ਼ੀਨਰੀ ਲਈ ਖੇਤੀਬਾੜੀ ਪੋਰਟਲ ਉੱਤੇ ਪ੍ਰਾਪਤ ਅਰਜ਼ੀਆਂ ਨਾਲ ਸਬੰਧਿਤ ਕਿਸਾਨਾਂ ਦੀ ਚੋਣ ਕਰਨ ਲਈ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀ ਸੰਜੀਵ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਰੂਪਨਗਰ ਵਿਖੇ ਡਰਾਅ ਕੱਢਿਆ ਗਿਆ।

ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਪ੍ਰਬੰਧਨ ਹਿੱਤ ਖੇਤੀ ਮਸ਼ੀਨਾਂ ਦੀਆਂ ਅਰਜ਼ੀਆਂ 20 ਜੂਨ ਤੱਕ ਪੋਰਟਲ ਉੱਤੇ ਮੰਗਿਆਂ ਗਈਆਂ ਸਨ, ਜਿਸ ਬਾਬਤ ਜ਼ਿਲ੍ਹੇ ਵਿੱਚ ਪ੍ਰਾਪਤ ਕੀਤੀਆਂ ਅਰਜ਼ੀਆਂ ਦੇ ਸਨਮੁਖ ਰੈਂਡਮਾਈਜੇਸ਼ਨ ਕਰਨ ਨਾਲ ਡਰਾਅ ਕੱਢਿਆ ਗਿਆ।

ਉਨ੍ਹਾਂ ਦੱਸਿਆ ਕਿ ਸਾਲ 2024 ਦੌਰਾਨ ਪੋਰਟਲ ਉੱਤੇ ਨਿੱਜੀ ਕਿਸਾਨਾਂ ਦੀਆਂ ਕੁੱਲ 231, ਰਜਿਸਟਰਡ ਫਾਰਮਰ ਗਰੁੱਪ ਦੀਆਂ 7, ਐਫਪੀਓ ਦੀਆਂ 2 ਅਤੇ ਨਿੱਜੀ ਕਿਸਾਨ ਗਰੁੱਪ ਦੀਆਂ 23 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਪ੍ਰਾਪਤ ਅਰਜ਼ੀਆਂ ਦੇ ਸਨਮੁੱਖ ਸੁਪਰ ਸੀਡਰ ਅਤੇ ਕਸਟਮ ਹਾਇਰਿੰਗ ਸੈਂਟਰ ਦਾ ਡਰਾਅ ਕੱਢਿਆ ਗਿਆ।

ਇਸ ਮੌਕੇ ਖੇਤੀਬਾੜੀ ਅਫਸਰ ਕਮ ਨੋਡਲ ਅਫਸਰ ਸੀ.ਆਰ.ਐਮ ਸਕੀਮ ਡਾ. ਪੰਕਜ ਸਿੰਘ ਨੇ ਦੱਸਿਆ ਕਿ ਇਸ ਡਰਾਅ ਵਿੱਚ 187 ਸੁਪਰ ਸੀਡਰ ਦੀਆਂ ਅਰਜ਼ੀਆਂ ਅਤੇ 32 ਕਸਟਮ ਹੈਰਿੰਗ ਸੈਂਟਰ ਦੀਆਂ ਅਰਜ਼ੀਆਂ ਦੀ ਡਰਾਅ ਪ੍ਰਣਾਲੀ ਰਾਹੀਂ ਵੇਟਿੰਗ ਸੂਚੀ ਤਿਆਰ ਕੀਤੀ ਹੈ।ਇਸ ਤੋਂ ਇਲਾਵਾ ਬੇਲਰ ਰੇਕ, ਜ਼ੀਰੋ ਟਿੱਲ ਡਰਿਲ, ਪਲਟਾਵਾਂ ਹਾਲ, ਸੁਪਰ ਐਸਐਮਐਸ ਅਤੇ ਸਰਬ ਕੱਟਰ ਦੇ ਆਰਡਰ ਜਾਰੀ ਕਰਨ ਲਈ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ ਪ੍ਰਵਾਨਗੀ ਲੈਈ ਗਈ ਹੈ।

ਇਸ ਡਰਾਅ ਦੌਰਾਨ ਅਸਿਸਟੈਂਟ ਰਜਿਸਟਰਾਰ ਸਹਿਕਾਰੀ ਸਭਾਵਾਂ ਸ. ਕਮਲਜੀਤ ਸਿੰਘ, ਕ੍ਰਿਸ਼ੀ ਵਿਗਿਆਨ ਕੇਂਦਰ ਦੇ ਨੁਮਾਇੰਦੇ, ਲੀਡ ਬੈਂਕ ਦੇ ਨੁਮਾਇੰਦੇ, ਸਹਾਇਕ ਖੇਤੀਬਾੜੀ ਇੰਜੀਨੀਅਰ ਸ. ਜੁਝਾਰ ਸਿੰਘ ਅਤੇ ਅਗਾਂਹਵਧੂ ਕਿਸਾਨ ਹਾਜ਼ਰ ਸਨ।