Close

A blood donation camp was organized at Civil Hospital Rupnagar on the occasion of World Thalassemia Day

Publish Date : 08/05/2023
A blood donation camp was organized at Civil Hospital Rupnagar on the occasion of World Thalassemia Day

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਵਿਸ਼ਵ ਥੈਲਾਸੀਮਿਆ ਦਿਵਸ ਮੌਕੇ ਸਿਵਲ ਹਸਪਤਾਲ ਰੂਪਨਗਰ ਵਿਖੇ ਖੂਨਦਾਨ ਕੈਂਪ ਲਗਾਇਆ

ਜ਼ਿਲ੍ਹਾ ਰੈੱਡ ਕਰਾਸ ਰੂਪਨਗਰ ਅਤੇ ਰੋਟਰੀ ਕਲੱਬ ਰੂਪਨਗਰ ਦਾ ਰਿਹਾ ਵਿਸ਼ੇਸ਼ ਸਹਿਯੋਗ

ਰੂਪਨਗਰ, 08 ਮਈ: ਵਿਸ਼ਵ ਥੈਲਾਸੀਮਿਆ ਦਿਵਸ ਮੌਕੇ ਸਟੇਟ ਬਲੱਡ ਟਰਾਂਸਫਿਊਜ਼ਨ ਕੌਂਸਲ ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਅਨੁਸਾਰ ਬਲੱਡ ਸੈਂਟਰ ਸਿਵਲ ਹਸਪਤਾਲ ਰੂਪਨਗਰ ਵਿਖੇ ਵਿਸ਼ੇਸ਼ ਤੌਰ ਤੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਖੂਨਦਾਨ ਕੈਂਪ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਰੈੱਡ ਕਰਾਸ ਰੂਪਨਗਰ ਅਤੇ ਰੋਟਰੀ ਕਲੱਬ ਰੂਪਨਗਰ ਵੱਲੋ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।

ਇਸ ਮੌਕੇ ਐੱਸ.ਡੀ.ਐਮ ਰੂਪਨਗਰ ਸ. ਹਰਬੰਸ ਸਿੰਘ ਵੱਲੋਂ ਖੂਨਦਾਨ ਕੈਂਪ ਤੋਂ ਪਹਿਲਾਂ ਕੈਂਪ ਸਥਾਨ ਅਤੇ ਲੋੜੀਂਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਇਸ ਖੂਨਦਾਨ ਕੈਂਪ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋ ਆਏ ਸਵੈ-ਇਛੁੱਕ ਖੂਨਦਾਨੀਆਂ ਦੁਆਰਾ ਖੂਨਦਾਨ ਕੀਤਾ ਗਿਆ। ਇਸ ਮੌਕੇ ਬਲੱਡ ਸੈਂਟਰ ਸਿਵਲ ਹਸਪਤਾਲ ਰੂਪਨਗਰ ਦੇ ਸਟਾਫ ਸ੍ਰੀ ਅਮਨਦੀਪ (ਟੈਕਨੀਕਲ ਸੁਪਰਵਾਈਜ਼ਰ) ਵੱਲੋ ਥੈਲਾਸੀਮਿਆ ਬਿਮਾਰੀ ਨਾਲ ਗ੍ਰਸਤ ਬੱਚੇ ਲਈ ਵਿਸ਼ੇਸ਼ ਤੋਰ ਤੇ ਖੂਨਦਾਨ ਕੀਤਾ ਗਿਆ।

ਇਸ ਕੈਂਪ ਦੌਰਾਨ ਸਿਵਲ ਸਰਜਨ ਰੂਪਨਗਰ ਡਾ.ਪਰਮਿੰਦਰ ਕੁਮਾਰ ਅਤੇ ਸਮਾਜ ਸੇਵੀ ਸੰਸਥਾਂਵਾਂ ਤੋ ਆਏ ਨੁਮਾਇੰਦਿਆਂ ਦੁਆਰਾ ਖੂਨਦਾਨੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਕੀਤੇ ਗਏ ਲੋਕ ਭਲਾਈ ਦੇ ਕੰਮ ਲਈ ਧੰਨਵਾਦ ਕੀਤਾ ਗਿਆ । ਇਸ ਮੌਕੇ ਰੋਟਰੀ ਕਲੱਬ ਰੂਪਨਗਰ ਵੱਲੋ ਮਰੀਜਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਹਸਪਤਾਲ ਰੂਪਨਗਰ ਲਈ 04 ਵਹੀਲ ਚੇਅਰਾਂ ਅਤੇ 02 ਸਟ੍ਰੇਚਰ ਦਾਨ ਕੀਤੇ ਗਏ।

ਇਸ ਕੈਂਪ ਦੌਰਾਨ ਡਾ.ਪਰਮਿੰਦਰ ਕੁਮਾਰ (ਸਿਵਲ ਸਰਜਨ ਰੂਪਨਗਰ) ਵੱਲੋ ਦੱਸਿਆ ਗਿਆ ਕਿ ਥੈਲਾਸੀਮਿਆ ਇੱਕ ਜਿਨਸੀ ਰੋਗ ਹੈ। ਇਸ ਬਿਮਾਰੀ ਕਾਰਣ ਖੂਨ ਦੇ ਲਾਲ ਸੈੱਲ ਬਣਾਉਣ ਦੀ ਸਕਤੀ ਘੱਟ ਜਾਂ ਖਤਮ ਹੋ ਜਾਂਦੀ ਹੈ। ਇਸ ਬਿਮਾਰੀ ਨਾਲ ਗ੍ਰਸਤ ਮਰੀਜਾਂ ਵਿੱਚ ਸਰੀਰਕ ਵਾਧੇ ਤੇ ਵਿਕਾਸ ਵਿੱਚ ਦੇਰੀ, ਜਿਆਦਾ ਕਮਜੋਰੀ ਤੇ ਥਕਾਵਟ, ਚਿਹਰੇ ਦੀ ਬਣਾਵਟ ਵਿੱਚ ਬਦਲਾਅ, ਗਾੜ੍ਹਾ ਪਿਸਾਬ, ਚਮੜੀ ਦਾ ਪੀਲਾ ਹੋਣਾ, ਜਿਗਰ ਦੀ ਤਿੱਲੀ ਦਾ ਵੱਧਣਾ ਆਦਿ ਪ੍ਰਮੁੱਖ ਲੱਛਣ ਪਾਏ ਜਾਂਦੇ ਹਨ। ਇਸ ਬਿਮਾਰੀ ਦਾ ਇਲਾਜ ਅਤੇ ਦਵਾਈਆਂ ਪੰਜਾਬ ਰਾਜ ਦੇ ਸਮੂਹ ਸਰਕਾਰੀ ਹਸਪਤਾਲਾਂ ਤੇ ਮੈਡੀਕਲ ਕਾਲਜ਼ਾ ਵਿਖੇ ਮੁੱਫਤ ਉਪਲੱਬਧ ਹੈ।

ਇਸ ਮੌਕੇ ਡਾ.ਤਰਸੇਮ ਸਿੰਘ (ਸੀਨੀਅਰ ਮੈਡੀਕਲ ਅਫਸਰ, ਇੰਚ.ਸਿਵਲ ਹਸਪਤਾਲ ਰੂਪਨਗਰ) ਅਤੇ ਡਾ.ਭਵਲੀਨ ਕੌਰ (ਬਲੱਡ ਟਰਾਂਸਫਿਊਜ਼ਨ ਅਫਸਰ) ਦੀ ਅਗਵਾਈ ਹੇਠ ਬਲੱਡ ਸੈਂਟਰ ਸਿਵਲ ਹਸਪਤਾਲ ਰੂਪਨਗਰ ਦੀ ਟੀਮ ਦੁਆਰਾ ਲਗਭਗ 32 ਬਲੱਡ ਯੂਨਿਟ ਇਕੱਤਰ ਕੀਤੇ ਗਏ । ਇਸ ਮੌਕੇ ਰੋਟਰੀ ਕਲੱਬ, ਰੂਪਨਗਰ ਤੋ ਸ.ਅਜਮੇਰ ਸਿੰਘ (ਪ੍ਰਧਾਨ), ਸਰਬਜੀਤ ਸਿੰਘ (ਸਕੱਤਰ), ਕੁਲਤਾਰ ਸਿੰਘ (ਮੈਂਬਰ), ਸਿਵ ਕੁਮਾਰ ਸੈਣੀ (ਪ੍ਰੋਜੈਕਟ ਕੋਆਰਡੀਨੇਟਰ) ਅਤੇ ਜਿਲ੍ਹਾ ਰੈੱਡ ਕਰਾਸ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।