Close

8000 police personnel will be deployed in Sri Anandpur Sahib Guru Nagari – Gulneet Singh Khurana

Publish Date : 19/11/2025
8000 police personnel will be deployed in Sri Anandpur Sahib Guru Nagari - Gulneet Singh Khurana

ਸ੍ਰੀ ਅਨੰਦਪੁਰ ਸਾਹਿਬ ਗੁਰੂ ਨਗਰੀ ਵਿਚ 8000 ਪੁਲਿਸ ਕਰਮਚਾਰੀ ਹੋਣਗੇ ਤੈਨਾਤ- ਗੁਲਨੀਤ ਸਿੰਘ ਖੁਰਾਣਾ

24 ਸੈਕਟਰਾ ਵਿਚ ਵੰਡੀ ਜਾਵੇਗੀ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ- ਸੀਨੀਅਰ ਪੁਲਿਸ ਕਪਤਾਨ

ਸ੍ਰੀ ਅਨੰਦਪੁਰ ਸਾਹਿਬ, 19 ਨਵੰਬਰ: ਸ੍ਰੀ ਗੁਲਨੀਤ ਸਿੰਘ ਖੁਰਾਣਾ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਦੱਸਿਆ ਕਿ 19 ਨਵੰਬਰ ਤੋਂ 29 ਨਵੰਬਰ ਤੱਕ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਦੇ ਸੰਬਧ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿੱਚ ਸਮਾਗਮ ਕਰਵਾਏ ਜਾ ਰਹੇ ਹਨ। ਇਨ੍ਹਾਂ ਸਮਾਗਮਾਂ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਆਉਣ ਦੀ ਉਮੀਦ ਹੈ, ਜਿਸ ਕਰਕੇ ਸ਼ਹਿਰ ਵਿੱਚ ਟ੍ਰੈਫਿਕ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕੀਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਜਿਲ੍ਹਾ ਪੁਲਿਸ ਵੱਲੋਂ ਟ੍ਰੈਫਿਕ ਨੂੰ ਸਹੀ ਢੰਗ ਨਾਲ ਚਲਾਉਣ ਲਈ ਵਿਸ਼ੇਸ਼ ਯੋਜਨਾ ਤਿਆਰ ਕੀਤੀ ਗਈ ਹੈ। ਸੰਗਤਾਂ ਲਈ ਵੱਖ-ਵੱਖ ਹਲਕਿਆਂ ਦੇ ਮੁਤਾਬਕ ਪਾਰਕਿੰਗ ਸਥਾਨ ਬਣਾਏ ਗਏ ਹਨ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ। ਸ੍ਰੀ ਅਨੰਦਪੁਰ ਸਾਹਿਬ ਨੂੰ ਕੁੱਲ 24 ਸੈਕਟਰਾਂ ਵਿਚ ਵੰਡਿਆ ਗਿਆ ਹੈ, ਜਿਸ ਵਿਚ ਕਰੀਬ 8000 ਪੁਲਿਸ ਅਧਿਕਾਰੀ/ਕਰਮਚਾਰੀਆਂ ਨੂੰ ਤੈਨਾਤ ਕੀਤਾ ਜਾ ਰਿਹਾ ਹੈ। ਸ਼ਰਧਾਲੂਆਂ ਦੀ ਸਹੂਲਤ ਲਈ ਜਿਲ੍ਹਾ ਪ੍ਰਸਾਸ਼ਨ ਵੱਲੋਂ ਵੈਬਸਾਈਟ https://www.gurushahadat350.com/ ਤਿਆਰ ਕੀਤੀ ਗਈ ਹੈ। ਜਿਸ ਵਿੱਚ ਪਾਰਕਿੰਗ ਅਤੇ ਹੋਰ ਮਹੱਤਵਪੂਰਨ ਸਥਾਨਾ ਦੀ ਜਾਣਕਾਰੀ ਉਪਲੱਬਧ ਹੈ। ਵਹੀਕਲਾਂ ਦੀ ਪਾਰਕਿੰਗ ਲਈ 101 ਏਕੜ ਵਿੱਚ 30 ਪਾਰਕਿੰਗਾਂ ਤਿਆਰ ਕੀਤੀਆ ਗਈਆਂ ਹਨ, ਜਿਸ ਵਿੱਚ 350ਵੇਂ ਸ਼ਹੀਦੀ ਸ਼ਤਾਬਦੀ ਸਮਾਗਮ ਦੇ ਸਬੰਧ ਵਿਚ ਜਾਣਕਾਰੀ ਦਿੱਤੀ ਗਈ ਹੈ ਜਿੱਥੋ ਸ਼ਟਲ ਬੱਸ ਸਰਵਿਸ ਦੀ ਸੇਵਾ ਵੀ ਉਪਲੱਬਧ ਹੋਵੇਗੀ।

ਰੂਪਨਗਰ ਤੋ ਆਉਣ ਵਾਲੇ ਸ਼ਰਧਾਲੂਆਂ ਲਈ ਜਿਹੜੇ ਪਾਰਕਿੰਗ ਸਥਾਨ ਮੁਹੱਇਆ ਕਰਵਾਏ ਗਏ ਹਨ ਉਹ ਬੀਬੀਐਮਬੀ ਕੋਟਲਾ, ਠੋਡਾ ਮਾਜਰਾ, ਸ.ਪ੍ਰਾਇਮਰੀ ਸਕੂਲ ਗਰਾਊਡ ਮੀਢਵਾ ਲੋਅਰ, ਵੇਰਕਾ ਚਿਲਿੰਗ ਸੈਂਟਰ ਨੇੜੇ ਝਿੰਜੜੀ ਚੋਂਕ, ਪੁੱਡਾ ਕਲੋਨੀ ਨੇੜੇ ਝਿੰਜੜੀ ਚੋਂਕ। ਇਸ ਤੋ ਬਾਅਦ ਲੋਦੀਪੁਰ ਫਾਟਕ ਤੋ ਆਉਣ ਵਾਲੇ ਸਰਧਾਲੂ ਬੀਬੀਐਮਬੀ ਕੋਟਲਾ, ਪਿੰਡ ਠੋਡਾ ਮਾਜਰਾ, ਸ.ਪ੍ਰਾਇਮਰੀ ਸਕੂਲ ਗਰਾਊਡ, ਪਿੰਡ ਮੀਢਵਾ ਲੋਅਰ, ਵੇਰਕਾ ਚਿਲਿੰਗ ਸੈਂਟਰ ਨੇੜੇ ਝਿੰਜੜੀ ਚੋਂਕ, ਪੁੱਡਾ ਕਲੋਨੀ ਨੇੜੇ ਝਿੰਜੜੀ ਚੋਂਕ। ਇਸੇ ਤਰਾਂ ਅਗੰਮਪੁਰ ਤੋ ਆਉਣ ਵਾਲੇ ਸ਼ਰਧਾਲੂ ਹਾਈ ਸਕੂਲ ਅਗੰਮਪੁਰ, ਪੁਰਾਣੀ ਮੰਡੀ ਭੁੱਲਰ ਪੰਪ, ਆਈਟੀਆਈ ਬਿਲਡਿੰਗ ਦੇ ਪਿੱਛੇ, ਅਗੰਮਪੁਰ ਓਪਨ ਗਰਾਊਡ, ਪੋਲੀਟੈਕਨੀਕਲ ਕਾਲਜ ਨਵੀ ਅਨਾਜ ਮੰਡੀ, ਨੰਗਲ ਤੋ ਆਉਣ ਵਾਲੇ ਸ਼ਰਧਾਲੂਆ ਲਈ ਸ਼ਿਵਾਲਿਕ ਵਿਊ ਸਕੂਲ, ਸਾਹਮਣੇ ਤਾਜ ਹੋਟਲ ਪਿੰਡ ਮਜਾਰਾ, ਧਰਮਾਣੀ ਭੱਠਾ, ਨੈੜੇ ਸਵਾਗਤੀ ਗੇਟ ਗੰਗੂਵਾਲ, ਨੈਣਾ ਦੇਵੀ ਪਾਸੇ ਤੋ ਆਉਣ ਵਾਲੇ ਸ਼ਰਧਾਲੂ ਸਾਹਮਣੇ ਸਿਵਲ ਹਸਪਤਾਲ ਨੇੜੇ ਚਰਨ ਗੰਗਾ ਸਟੇਡੀਅਮ, ਟਰਾਲੀ ਸਿਟੀ ਨੇੜੇ ਡੀ.ਐਸ.ਪੀ ਦਫਤਰ, ਅੰਬੇਡਕਰ ਬੁੱਤ ਨੇੜੇ ਚਰਨ ਗੰਗਾ ਸਟੇਡੀਅਮ, ਚਰਨ ਗੰਗਾ ਸਟੇਡੀਅਮ ਦੇ ਬਾਹਰ, ਐਸ.ਜੀ.ਐਸ ਖਾਲਸਾ ਸੀਨੀ.ਸੈਕੰ.ਸਕੂਲ ਨੈਣਾ ਦੇਵੀ ਰੋਡ ਤੇ ਪਾਰਕਿੰਗ ਦੀ ਸੁਵਿਧਾ ਮਿਲੇਗੀ।

ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ ਸ੍ਰੀ ਅਨੰਦਪੁਰ ਸਾਹਿਬ ਨੂੰ ਨੋ ਵਹੀਕਲ ਜੋਨ ਤੇ ਨੋ ਹੂਟ ਜੋਨ ਬਣਾਇਆ ਗਿਆ ਹੈ ਜੋ ਸ਼ਰਧਾਲੂ ਸ੍ਰੀ ਅਨੰਦਪੁਰ ਸਾਹਿਬ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਆਉਣ ਉਹ ਇਨ੍ਹਾਂ ਪਾਰਕਿੰਗਾਂ ਵਿਚ ਆਪਣੇ ਵਾਹਨ ਖੜੇ ਕਰਕੇ ਇੱਥੋ ਸ਼ਟਲ ਬੱਸ ਸਰਵਿਸ ਦੀ ਮੁਫਤ ਸੇਵਾ ਰਾਹੀ ਗੁਰੂਘਰਾਂ ਦੇ ਦਰਸ਼ਨ ਕਰ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਕੰਟਰੋਲ ਰੂਮ ਨੰ; 97794-64100, 85588-10962 ਅਤੇ 01887-297072 ਸਥਾਪਿਤ ਕੀਤੇ ਗਏ ਹਨ ਕੋਈ ਵੀ ਸ਼ਰਧਾਲੂ ਸਹਾਇਤਾ ਲਈ ਇਨ੍ਹਾਂ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ।

ਵੱਖ-ਵੱਖ ਹਲਕਿਆਂ ਤੋਂ ਆਉਣ ਵਾਲੀ ਸੰਗਤ ਲਈ ਕੁਝ ਮੁੱਖ ਪਾਰਕਿੰਗ ਸਥਾਨਾਂ ਦੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਸ਼ਾਮਲ ਹਨ — ਭੂਮਾਜਰਾ, ਲੋਕਪ੍ਰੇਤ ਵਾਲਕ, ਅਨੰਦਪੁਰ ਸ਼ਹਿਰ, ਨੰਗਲ ਅਤੇ ਨੇਹਰੂ ਸਟੇਡਿਯਮ ਹਲਕਾ। ਹਰ ਹਲਕੇ ਲਈ ਵਿਸ਼ੇਸ਼ ਸਕੂਲਾਂ, ਖੇਤਾਂ ਅਤੇ ਖੁੱਲ੍ਹੀਆਂ ਜ਼ਮੀਨਾਂ ਨੂੰ ਪਾਰਕਿੰਗ ਲਈ ਚੁਣਿਆ ਗਿਆ ਹੈ ਤਾਂ ਜੋ ਵਾਹਨਾਂ ਦੀ ਆਵਾਜਾਈ ਸੁਚਾਰੂ ਰਹੇ।

ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ ਵਿੱਚ ਹਰੀਕਲ ਜੋਨ ਅਤੇ ਰਿਡ ਜੋਨ ਤਹਿਤ ਖਾਸ ਇਲਾਕੇ ਨਿਰਧਾਰਤ ਕੀਤੇ ਗਏ ਹਨ, ਜਿੱਥੇ ਗੈਰ-ਲੋੜੀਂਦੇ ਵਾਹਨਾਂ ਦੀ ਐਂਟਰੀ ‘ਤੇ ਨਿਗਰਾਨੀ ਹੋਵੇਗੀ। ਟੈਕਟਰ-ਟਰਾਲੀਆਂ ਅਤੇ ਭਾਰੀ ਵਾਹਨਾਂ ਲਈ ਵੀ ਵੱਖ ਨਿਯਮ ਲਾਗੂ ਹੋਣਗੇ ਤਾਂ ਜੋ ਸ਼ਹਿਰ ਵਿੱਚ ਜਾਮ ਦੀ ਸਥਿਤੀ ਪੈਦਾ ਨਾ ਹੋਵੇ।

ਅੰਤ ਵਿੱਚ, ਪੁਲਿਸ ਵੱਲੋਂ ਸੰਗਤਾਂ ਨੂੰ ਕਿਸੇ ਵੀ ਸਹਾਇਤਾ ਲਈ ਖਾਸ ਪੁਲਿਸ ਕੰਟਰੋਲ ਰੂਮ ਨੰਬਰ ਵੀ ਜਾਰੀ ਕੀਤੇ ਗਏ ਹਨ — 9779464100, 85588-10962 ਅਤੇ 01887-297072, ਜਿਨ੍ਹਾਂ ‘ਤੇ 24 ਘੰਟੇ ਸਹਾਇਤਾ ਉਪਲਬਧ ਰਹੇਗੀ।