Close

Government College Ropar won the second runner-up trophy in the regional youth and folk festival.

Publish Date : 03/11/2025
Government College Ropar won the second runner-up trophy in the regional youth and folk festival.

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਸਰਕਾਰੀ ਕਾਲਜ ਰੋਪੜ ਨੇ ਖੇਤਰੀ ਯੁਵਕ ਅਤੇ ਲੋਕ ਮੇਲਾ ਵਿਚ ਸੈਕਿੰਡ ਰਨਰਅੱਪ ਟਰਾਫ਼ੀ ਕੀਤੀ ਹਾਸਲ

ਰੂਪਨਗਰ, 03 ਨਵੰਬਰ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰੋਪੜ – ਫਤਹਿਗੜ੍ਹ ਸਾਹਿਬ ਜੋਨ ਦਾ ਖੇਤਰੀ ਯੁਵਕ ਅਤੇ ਲੋਕ ਮੇਲਾ, ਜੋ ਕਿ ਦੁਆਬਾ ਡਿਗਰੀ ਕਾਲਜ ਘਟੌਰ ਵਿਖੇ ਆਯੋਜਿਤ ਕੀਤਾ ਗਿਆ, ਵਿੱਚ ਸਰਕਾਰੀ ਕਾਲਜ ਰੋਪੜ ਦੇ ਕਲਾਕਾਰ ਵਿਦਿਆਰਥੀਆਂ ਨੇ ਅਹਿਮ ਪੇਸ਼ਕਾਰੀਆਂ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।

ਕਾਲਜ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਨੇ ਯੁਵਕ ਮੇਲੇ ਵਿੱਚ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਪੇਸ਼ਕਾਰੀਆਂ ਅਤੇ ਪ੍ਰਾਪਤੀਆਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੇ ਕਲਚਰਲ ਕਮੇਟੀ, ਵੱਖ-ਵੱਖ ਆਈਟਮਾਂ ਦੇ ਕਨਵੀਨਰ, ਮੈਂਬਰ ਅਤੇ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਪੇਸ਼ ਕੀਤੀ।

ਕਲਚਰਲ ਕੋਆਰਡੀਨੇਟਰ ਡਾ. ਨਿਰਮਲ ਸਿੰਘ ਬਰਾੜ ਨੇ ਦੱਸਿਆ ਕਿ ਕਾਲਜ ਨੇ ਯੁਵਕ ਮੇਲੇ ਦੀਆਂ 57 ਆਈਟਮਾਂ ਵਿੱਚ ਭਾਗ ਲਿਆ ਅਤੇ ਓਵਰਆਲ ਸੈਕਿੰਡ ਰਨਰਅੱਪ ਟਰਾਫੀ ਪ੍ਰਾਪਤ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਕਾਲਜ ਨੇ ਝੂੰਮਰ, ਜਨਰਲ ਕੁਇਜ਼, ਇੰਸਟਾਲੇਸ਼ਨ, ਭੰਡ, ਰੱਸਾ ਵੱਟਣਾ, ਨਾਲਾ ਬੁਣਨਾ, ਕਾਵਿ ਉਚਾਰਣ, ਰਵਾਇਤੀ ਪਹਿਰਾਵਾ ਪ੍ਰਦਰਸ਼ਨੀ ਵਿੱਚ ਪਹਿਲਾ ਸਥਾਨ, ਗਿੱਧਾ, ਲੁੱਡੀ, ਸਕਿੱਟ, ਨੁੱਕੜ ਨਾਟਕ, ਸੱਭਿਆਚਾਰ ਕੁਇਜ਼, ਭਾਸ਼ਣ, ਮਿੱਟੀ ਦੇ ਖਿਡੌਣੇ ਬਣਾਉਣਾ, ਛਿੱਕੂ ਬਣਾਉਣਾ, ਪੱਖੀ ਬੁਣਨਾ, ਕਾਰਟੂਨਿੰਗ, ਕੋਲਾਜ ਮੇਕਿੰਗ, ਰੰਗੋਲੀ, ਪੱਛਮੀ ਸਾਜ (ਏਕਲ), ਪੱਛਮੀ ਗਾਇਨ (ਏਕਲ) ਵਿੱਚ ਦੂਜਾ ਸਥਾਨ ਅਤੇ ਭੰਗੜਾ, ਸਮੂਹ ਸ਼ਬਦ , ਸਮੂਹ ਗਾਇਨ ਭਾਰਤੀ, ਪੱਛਮੀ ਸਮੂਹ ਗਾਇਨ, ਕਲੇਅ ਮਾਡਲਿੰਗ, ਪੋਸਟਰ ਮੇਕਿੰਗ, ਫੋਕ ਆਰਕੈਸਟਰਾ, ਕਲੀ ਗਾਇਨ ਅਤੇ ਕਵੀਸ਼ਰੀ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ ਹੈ।

ਯੁਵਕ ਮੇਲੇ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੇ ਕਾਲਜ ਪ੍ਰਿੰਸੀਪਲ ਤੇ ਸਮੂਹ ਸਟਾਫ ਨਾਲ ਯਾਦਗਾਰੀ ਤਸਵੀਰਾਂ ਖਿਚਵਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ।

ਇਸ ਮੌਕੇ ਵਾਈਸ ਪ੍ਰਿੰਸੀਪਲ ਪ੍ਰੋ. ਹਰਜੀਤ ਸਿੰਘ, ਕਲਚਰਲ ਕੋ-ਕੋਆਰਡੀਨੇਟਰ ਪ੍ਰੋ. ਅਰਵਿੰਦਰ ਕੌਰ, ਡਾ. ਜਤਿੰਦਰ ਕੁਮਾਰ, ਕਾਲਜ ਬਰਸਰ ਡਾ. ਦਲਵਿੰਦਰ ਸਿੰਘ,ਕਾਲਜ ਕੌਂਸਲ ਮੈਂਬਰ ਡਾ. ਸ਼ਮਿੰਦਰ ਕੌਰ, ਸਾਹਿਤਕ ਕਲਾਵਾਂ ਦੇ ਕਨਵੀਨਰ ਪ੍ਰੋ. ਸੰਗੀਤਾ ਮਦਾਨ, ਸੰਗੀਤ ਕਲਾਵਾਂ ਦੇ ਕਨਵੀਨਰ ਡਾ. ਧਰਮਿੰਦਰ ਸਿੰਘ, ਗਿੱਧਾ ਦੇ ਕਨਵੀਨਰ ਪ੍ਰੋ. ਰਵਨੀਤ ਕੌਰ, ਲੋਕ ਨਾਚ ਲੁੱਡੀ ਦੇ ਕਨਵੀਨਰ ਡਾ. ਅਨੂ ਸ਼ਰਮਾ, ਜਨਰਲ ਕੁਇਜ਼ ਦੇ ਕਨਵੀਨਰ ਡਾ. ਸ਼ਿਖਾ, ਮੰਚੀ ਲੋਕ ਕਲਾਵਾਂ ਦੇ ਕਨਵੀਨਰ ਪ੍ਰੋ. ਉਪਦੇਸ਼ਦੀਪ ਕੌਰ ਤੋਂ ਇਲਾਵਾ ਵੱਖ-ਵੱਖ ਆਈਟਮਾਂ ਦੇ ਮੈਂਬਰ ਅਤੇ ਖੇਤਰੀ ਯੁਵਕ ਮੇਲੇ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਹਾਜ਼ਰ ਸਨ।