69th Inter-District School Games Handball Under-14 Boys begins with a bang

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਹੈਂਡਬਾਲ ਅੰਡਰ -14 ਸਾਲ ਲੜਕੇ ਧੂਮ ਧੜੱਕੇ ਨਾਲ ਸ਼ੁਰੂ
ਰੂਪਨਗਰ, 16 ਅਕਤੂਬਰ: 69ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਹੈਂਡਬਾਲ ਅੰਡਰ -14 ਸਾਲ ਲੜਕੇ ਅੱਜ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਵਿਖੇ ਧੂਮ ਧੜੱਕੇ ਨਾਲ ਸ਼ੁਰੂ ਹੋ ਗਈਆਂ ਹਨ। ਇਨ੍ਹਾਂ ਖੇਡਾਂ ਦੀ ਸ਼ੁਰੂਆਤ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਵੱਲੋਂ ਕਰਵਾਈ ਗਈ।
ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਵੱਲੋਂ ਇਸ ਮੌਕੇ ਦੋਵਾਂ ਟੀਮਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਅੰਗ ਹੈ ਅਤੇ ਇਸ ਨਾਲ ਮਨ ਅਤੇ ਤਨ ਨਿਰੋਗ ਰਹਿੰਦਾ ਹੈ। ਇਸ ਲਈ ਸਾਰੇ ਵਿਦਿਆਰਥੀਆਂ ਨੂੰ ਇਨ੍ਹਾਂ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।
ਇਹ ਖੇਡਾਂ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ਼੍ਰੀਮਤੀ ਸ਼ਰਨਜੀਤ ਕੌਰ ਦੀ ਨਿਗਰਾਨੀ ਹੇਠ ਅਤੇ ਜ਼ੋਨਲ ਪ੍ਰਧਾਨ ਰੂਪਨਗਰ ਓਵਰਆਲ ਇੰਚਾਰਜ ਪ੍ਰਿੰਸੀਪਲ ਸ. ਕੁਲਵਿੰਦਰ ਸਿੰਘ ਦੀ ਦੇਖਰੇਖ ਹੇਠ ਕਾਰਵਾਈਆਂ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਨੂੰ ਵਧੀਆ ਤਰੀਕੇ ਨਾਲ ਆਯੋਜਿਤ ਕਰਵਾਉਣ ਲਈ ਪ੍ਰਿੰਸੀਪਲ ਸ. ਜਗਤਾਰ ਸਿੰਘ ਨੂੰ ਖੇਡ ਕੰਡਕਟ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਸਟੇਜ ਸਕੱਤਰ ਦੀ ਭੂਮਿਕਾ ਸ. ਵਰਿੰਦਰ ਸਿੰਘ ਜੀ ਨੇ ਬਾਖ਼ੂਬੀ ਨਿਭਾਈ।
ਇਨ੍ਹਾਂ ਖੇਡਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਉਪ ਕਨਵੀਨਰ ਸ. ਪੁਨੀਤ ਸਿੰਘ ਲਾਲੀ ਨੇ ਦੱਸਿਆ ਕਿ ਲੀਗ ਦੇ ਮੈਚਾਂ ਵਿਚ ਫ਼ਰੀਦਕੋਟ ਜ਼ਿਲ੍ਹੇ ਨੇ ਮੋਗੇ ਜ਼ਿਲ੍ਹੇ ਨੂੰ 18-8 ਗੋਲਾਂ ਦੇ ਅੰਤਰ ਨਾਲ, ਫ਼ਿਰੋਜ਼ਪੁਰ ਜ਼ਿਲ੍ਹੇ ਨੇ ਸੰਗਰੂਰ ਜ਼ਿਲ੍ਹੇ ਨੂੰ 13-11 ਗੋਲਾਂ ਦੇ ਅੰਤਰ ਨਾਲ, ਪਟਿਆਲਾ ਜ਼ਿਲ੍ਹੇ ਨੇ ਬਠਿੰਡਾ ਜ਼ਿਲ੍ਹੇ ਨੂੰ 14-7 ਗੋਲਾਂ ਦੇ ਅੰਤਰ ਨਾਲ, ਅੰਮ੍ਰਿਤਸਰ ਜ਼ਿਲ੍ਹੇ ਨੇ ਐਸ ਬੀ ਐਸ ਨਗਰ ਨੂੰ 20-5 ਗੋਲਾਂ ਦੇ ਅੰਤਰ ਨਾਲ, ਮਾਨਸਾ ਜ਼ਿਲ੍ਹੇ ਨੇ ਐਸ ਏ ਐਸ ਨਗਰ ਨੂੰ 10-7 ਗੋਲਾਂ ਦੇ ਅੰਤਰ ਨਾਲ, ਜਲੰਧਰ ਜ਼ਿਲ੍ਹੇ ਨੇ ਤਰਨਤਾਰਨ ਜ਼ਿਲ੍ਹੇ ਨੂੰ 11-7 ਗੋਲਾਂ ਦੇ ਅੰਤਰ ਨਾਲ ਹਰਾਇਆ।
ਸ. ਨਰਿੰਦਰ ਸਿੰਘ ਬੰਗਾ ਸਟੇਟ ਐਵਾਰਡੀ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਵੱਖ-ਵੱਖ ਕਮੇਟੀਆਂ ਨੇ ਆਪਣਾ ਯੋਗਦਾਨ ਪਾਇਆ ਜਿਨ੍ਹਾਂ ਵਿੱਚ ਗਰਾਂਊਂਡ ਨੰਬਰ ਇੱਕ ਦੇ ਇੰਚਾਰਜ਼ ਸ. ਗੁਰਜੀਤ ਸਿੰਘ ਦੇ ਨਾਲ ਉਨ੍ਹਾਂ ਦੀ ਟੀਮ ਵਿੱਚ ਸ਼੍ਰੀਮਤੀ ਨਰਿੰਦਰ ਕੌਰ, ਸ਼੍ਰੀਮਤੀ ਸਰਬਜੀਤ ਕੌਰ, ਸ਼੍ਰੀਮਤੀ ਕੁਲਦੀਪ ਕੌਰ ਸ਼੍ਰੀਮਤੀ ਰੁਪਿੰਦਰ ਕੌਰ ਅਤੇ ਮਿਸ ਪੂਜਾ ਨੇ ਆਪਣਾ ਯੋਗਦਾਨ ਪਾਇਆ। ਗਰਾਂਊਂਡ ਨੰਬਰ ਦੋ ਦੇ ਇੰਚਾਰਜ ਸ. ਗੁਰਪਾਲ ਸਿੰਘ ਦੇ ਨਾਲ ਉਨ੍ਹਾਂ ਦੀ ਟੀਮ ਸ਼੍ਰੀਮਤੀ ਸਰਬਜੀਤ ਕੌਰ, ਸ. ਗੁਰਤੇਜ ਸਿੰਘ, ਸ਼੍ਰੀਮਤੀ ਰਣਵੀਰ ਕੌਰ ਨੇ ਆਪਣਾ ਯੋਗਦਾਨ ਪਾਇਆ। ਸਾਰੀਆਂ ਟੀਮਾਂ ਦੀ ਰਜਿਸਟ੍ਰੇਸ਼ਨ ਦਾ ਕੰਮ ਸ. ਮਨਜਿੰਦਰ ਸਿੰਘ, ਸ. ਦਵਿੰਦਰ ਸਿੰਘ, ਸ਼੍ਰੀ ਆਸ਼ੀਸ਼ ਕੁਮਾਰ, ਸ਼੍ਰੀਮਤੀ ਗੁਰਪ੍ਰੀਤ ਕੌਰ, ਸ਼੍ਰੀਮਤੀ ਅਜੀਤ ਕੌਰ ਨੇ ਸਮੇਂ ਸਿਰ ਪੜਤਾਲ ਉਪਰੰਤ ਰਜਿਸਟਰੇਸ਼ਨ ਮੁਕੰਮਲ ਕੀਤੀ। ਸਾਫ਼ ਸੁਥਰਾ ਅਤੇ ਸਮੇਂ ਸਿਰ ਖਾਣਾ ਮੁੱਹਈਆ ਕਰਵਾਉਣ ਲਈ ਹੈਡਮਾਸਟਰ ਸ. ਰਾਜਵਿੰਦਰ ਸਿੰਘ ਗਿੱਲ, ਹੈਡਮਾਸਟਰ ਸ. ਰਮੇਸ਼ ਸਿੰਘ ਅਤੇ ਸ. ਦਵਿੰਦਰ ਸਿੰਘ ਨੇ ਦਿਨ ਰਾਤ ਦੀ ਪ੍ਰਵਾਹ ਕਰੇ ਬਿਨਾਂ ਆਪਣੀ ਡਿਊਟੀ ਨਿਭਾਈ।