Close

Seven-day NSS Camp Closing Ceremony Organized in a Grand Manner at Government College Rupnagar

Publish Date : 05/10/2025
Seven-day NSS Camp Closing Ceremony Organized in a Grand Manner at Government College Rupnagar

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਸਰਕਾਰੀ ਕਾਲਜ ਰੂਪਨਗਰ ਵਿਖੇ ਸੱਤ ਰੋਜ਼ਾ ਐੱਨ.ਐੱਸ.ਐੱਸ. ਕੈਂਪ ਦਾ ਸਮਾਪਨ ਸਮਾਰੋਹ ਸ਼ਾਨਦਾਰ ਢੰਗ ਨਾਲ ਆਯੋਜਿਤ

ਰੂਪਨਗਰ, 5 ਅਕਤੂਬਰ 2025 – ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੌਮੀ ਸੇਵਾ ਯੋਜਨਾ ਵਿਭਾਗ ਦੇ ਪ੍ਰੋਗਰਾਮ ਕੋਆਰਡੀਨੇਟਰ ਡਾ. ਅਨਹਦ ਸਿੰਘ ਗਿੱਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਰਕਾਰੀ ਕਾਲਜ ਰੂਪਨਗਰ ਵਿੱਚ ਪ੍ਰਿੰਸੀਪਲ ਡਾ. ਜਤਿੰਦਰ ਸਿੰਘ ਗਿੱਲ ਦੀ ਸਰਪ੍ਰਸਤੀ ਹੇਠ ਐੱਨ.ਐੱਸ.ਐੱਸ. ਦੀਆਂ ਪੰਜ ਯੂਨਿਟਾਂ ਵੱਲੋਂ ਲਗਾਇਆ ਗਿਆ ਅਤੇ ਇਹ ਸੱਤ ਰੋਜ਼ਾ ਸਪੈਸ਼ਲ ਕੈਂਪ ਅੱਜ ਸਮਾਪਤ ਹੋ ਗਿਆ।

ਸਮਾਪਨ ਸਮਾਰੋਹ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਡਾ. ਜਤਿੰਦਰ ਸਿੰਘ ਗਿੱਲ ਸਨ। ਉਨ੍ਹਾਂ ਨੇ ਵਲੰਟੀਅਰਾਂ ਵੱਲੋਂ ਕੈਂਪ ਦੌਰਾਨ ਕੀਤੇ ਸਮਾਜ ਸੇਵਾ ਦੇ ਕਾਰਜਾਂ, ਟੀਮ ਵਰਕ ਅਤੇ ਅਨੁਸ਼ਾਸਨ ਦੀ ਭਰਪੂਰ ਸ਼ਲਾਘਾ ਕੀਤੀ ਤੇ ਸਾਰੇ ਪ੍ਰੋਗਰਾਮ ਅਧਿਕਾਰੀਆਂ ਨੂੰ ਵਧਾਈ ਦਿੱਤੀ।

ਪ੍ਰੋ. ਕੁਲਦੀਪ ਕੌਰ ਨੇ ਕੈਂਪ ਦੀ ਵਿਸਤ੍ਰਿਤ ਰਿਪੋਰਟ ਪੇਸ਼ ਕਰਦੇ ਹੋਏ ਦੱਸਿਆ ਕਿ ਵਲੰਟੀਅਰਾਂ ਨੇ ਸੱਤ ਦਿਨਾਂ ਦੌਰਾਨ ਸਵੱਛਤਾ ਅਭਿਆਨ, ਨਸ਼ੇ ਖ਼ਿਲਾਫ਼ ਜਾਗਰੂਕਤਾ ਮੁਹਿੰਮਾਂ, ਪਿੰਡਾਂ ਵਿੱਚ ਚੇਤਨਾ ਸੈਮੀਨਾਰਾਂ ਅਤੇ ਸਮਾਜ ਸੇਵਾ ਸਬੰਧੀ ਕਈ ਪ੍ਰੋਜੈਕਟਾਂ ‘ਤੇ ਕੰਮ ਕੀਤਾ।

ਇਸ ਮੌਕੇ ਵਲੰਟੀਅਰ ਸਿਮਰਨਜੋਤ ਕੌਰ ਨੇ ਕੈਂਪ ਸਬੰਧੀ ਆਪਣੇ ਅਨੁਭਵ ਸਾਂਝੇ ਕੀਤੇ। ਵਲੰਟੀਅਰ ਪ੍ਰਭਜੋਤ ਕੌਰ ਨੇ ਲੋਕ ਗੀਤ, ਦੀਪਸ਼ਿਖਾ ਨੇ ਕਵਿਤਾ ਅਤੇ ਸਿਮਰਨ ਨੇ ਸੁਹਣਾ ਗੀਤ ਪੇਸ਼ ਕਰਕੇ ਸਭ ਨੂੰ ਮੋਹ ਲਿਆ। ਪ੍ਰੋ. ਰਵਨੀਤ ਕੌਰ ਨੇ ਧੰਨਵਾਦ ਪ੍ਰਗਟ ਕੀਤਾ ਜਦਕਿ ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਲਵਲੀਨ ਵਰਮਾ ਨੇ ਨਿਭਾਈ।

ਇਨਾਮ ਵੰਡ ਸਮਾਰੋਹ ਦੌਰਾਨ ਸਮੂਹ ਵਲੰਟੀਅਰਾਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਬੈਸਟ ਵਲੰਟੀਅਰ ਲੜਕੀਆਂ — ਤ੍ਰਿਸ਼ਾ, ਦੀਪਸ਼ਿਖਾ, ਹਰਮਨ, ਪ੍ਰਭਜੋਤ ਕੌਰ ਅਤੇ ਹਰਸ਼ਪ੍ਰੀਤ ਕੌਰ — ਜਦਕਿ ਬੈਸਟ ਵਲੰਟੀਅਰ ਲੜਕੇ — ਨਵਪ੍ਰੀਤ ਸਿੰਘ, ਨਵਨੀਤ ਸਿੰਘ, ਕੁਸ਼ਲ ਅਨੰਦ, ਅਨਿਕੇਤ ਅਤੇ ਜਸ਼ਨਪ੍ਰੀਤ ਸਿੰਘ — ਨੂੰ ਟਰਾਫ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਬੈਸਟ ਗਰੁੱਪ ਦਾ ਖ਼ਿਤਾਬ ਸ਼ਹੀਦ ਭਗਤ ਸਿੰਘ ਗਰੁੱਪ ਨੂੰ ਦਿੱਤਾ ਗਿਆ।

ਇਹ ਕੈਂਪ ਨਿਰਸੁਆਰਥ ਸਮਾਜ ਸੇਵਾ ਦੇ ਸੁਨੇਹੇ ਨਾਲ ਸਮਾਪਤ ਹੋਇਆ, ਜਿਸਨੇ ਯੁਵਾ ਪੀੜ੍ਹੀ ਨੂੰ ਰਾਸ਼ਟਰ ਨਿਰਮਾਣ ਤੇ ਸੇਵਾ ਭਾਵਨਾ ਵੱਲ ਪ੍ਰੇਰਿਤ ਕੀਤਾ।

ਕੈਂਪ ਦੀ ਸਫਲਤਾ ਵਿੱਚ ਪ੍ਰੋਗਰਾਮ ਅਫਸਰ ਪ੍ਰੋ. ਜਗਜੀਤ ਸਿੰਘ, ਪ੍ਰੋ. ਚੰਦਰਗੁਪਤ, ਪ੍ਰੋ. ਮਨਪ੍ਰੀਤ ਸਿੰਘ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਤਰਨਜੋਤ ਕੌਰ, ਪ੍ਰੋ. ਮਨਪ੍ਰੀਤ ਕੌਰ ਅਤੇ ਡਾ. ਮਨਦੀਪ ਕੌਰ ਦਾ ਅਹਿਮ ਯੋਗਦਾਨ ਰਿਹਾ।

ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਹਰਜੀਤ ਸਿੰਘ, ਕਾਲਜ ਕੌਂਸਲ ਮੈਂਬਰ ਪ੍ਰੋ. ਮੀਨਾ ਕੁਮਾਰੀ, ਕਲਚਰਲ ਕੋਆਰਡੀਨੇਟਰ ਡਾ. ਨਿਰਮਲ ਸਿੰਘ ਬਰਾੜ ਅਤੇ ਕਾਲਜ ਬਰਸਰ ਡਾ. ਦਲਵਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

ਫੋਟੋ: ਸੱਤ ਰੋਜ਼ਾ ਐੱਨ.ਐੱਸ.ਐੱਸ. ਕੈਂਪ ਦੇ ਸਮਾਪਨ ਸਮਾਰੋਹ ਦੀਆਂ ਝਲਕੀਆਂ।