• Site Map
  • Accessibility Links
  • English
Close

Ration kits distributed to TB victims under Prime Minister’s TB Free India Campaign

Publish Date : 01/10/2025
Ration kits distributed to TB victims under Prime Minister's TB Free India Campaign

ਪ੍ਰਧਾਨ ਮੰਤਰੀ ਟੀ.ਬੀ. ਮੁਕਤ ਭਾਰਤ ਅਭਿਆਨ ਅਧੀਨ ਟੀ.ਬੀ.ਪੀੜਿਤਾਂ ਨੂੰ ਵੰਡੀਆਂ ਗਈਆਂ ਰਾਸ਼ਨ ਕਿੱਟਾਂ

ਰੂਪਨਗਰ, 1 ਅਕਤੂਬਰ: ਪ੍ਰਧਾਨ ਮੰਤਰੀ ਟੀ.ਬੀ. ਮੁਕਤ ਭਾਰਤ ਅਭਿਆਨ ਅਧੀਨ ਸਿਵਲ ਹਸਪਤਾਲ ਰੂਪਨਗਰ ਅੱਜ ਸਿਵਲ ਸਰਜਨ ਰੂਪਨਗਰ ਡਾ. ਸੁਖਵਿੰਦਰਜੀਤ ਸਿੰਘ ਰਹਿਨੁਮਾਈ ਹੇਠ ਹਸਪਤਾਲ ਰੂਪਨਗਰ ਦੇ ਟੀ.ਬੀ ਕਲੀਨਿਕ ਵਿਖੇ ਟੀ.ਬੀ ਦੇ ਮਰੀਜ਼ਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ।

ਇਸ ਸਬੰਧੀ ਸੀਨੀਅਰ ਮੈਡੀਕਲ ਅਫਸਰ ਸਿਵਿਲ ਹਸਪਤਾਲ ਰੂਪਨਗਰ ਡਾਕਟਰ ਸਿਮਰਨਜੀਤ ਕੌਰ ਨੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਹਰ ਮਹੀਨੇ ਨਿਕਸ਼ੇ ਮਿੱਤਰਾਂ ਦੇ ਸਹਿਯੋਗ ਸਦਕਾ ਜਿਲ੍ਹੇ ਵਿੱਚ ਰਜਿਸਟਰਡ ਮਰੀਜਾਂ ਨੂੰ ਨਿਊਟ੍ਰਿਸ਼ਨ ਨਾਲ ਭਰਪੂਰ ਰਾਸ਼ਨ ਦੀਆਂ ਕਿੱਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਇਸ ਕਿੱਟ ਵਿੱਚ ਮਹੀਨੇ ਭਰ ਦਾ ਜਰੂਰੀ ਰਾਸ਼ਨ ਜਿਵੇਂ ਕਿ ਆਟਾ, ਦਾਲ, ਤੇਲ, ਮਿਲਕ ਪਾਊਡਰ, ਚਾਵਲ, ਸੋਇਆਬੀਨ, ਪ੍ਰੋਟੀਨ ਪਾਊਡਰ ਆਦਿ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿਸ ਨਾਲ ਟੀ.ਬੀ.ਮਰੀਜ ਨੂੰ ਦਵਾਈ ਦੇ ਨਾਲ-ਨਾਲ ਹੁਣ ਖੁਰਾਕ ਦੀ ਸੁਵਿਧਾ ਵੀ ਦਿੱਤੀ ਜਾਵੇਗੀ ਅਤੇ ਇਸ ਰਾਸ਼ਨ ਦੀ ਮਦਦ ਨਾਲ ਉਸਨੂੰ ਆਪਣੀ ਬੀਮਾਰੀ ਤੇ ਜਲਦੀ ਕਾਬੂ ਪਾਉਣ ਵਿੱਚ ਮਦਦ ਮਿਲੇਗੀ।

ਜਿਲ੍ਹਾ ਤਪਦਿਕ ਅਫਸਰ ਡਾ ਰੂਹਪ੍ਰੀਤ ਕੌਰ ਅਤੇ ਡਾ ਡੋਰੀਆ ਬੱਗਾ ਨੇ ਦੱਸਿਆ ਕਿ ਅੱਜ ਸਿਵਲ ਹਸਪਤਾਲ ਦੇ ਟੀ.ਬੀ ਕਲੀਨਿਕ ਵਿਖੇ 25 ਮਰੀਜਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ ਹਨ। ਉਹਨਾਂ ਨੇ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕ ਨਿਕਸ਼ੇ ਮਿੱਤਰ ਬਣਨ ਲਈ ਅੱਗੇ ਆਉਣ ਤਾਂ ਜ਼ੋ ਵੱਧ ਤੋਂ ਵੱਧ ਟੀ.ਬੀ ਪੀੜਿਤਾਂ ਨੂੰ ਮਹੀਨਾਵਾਰ ਮੁਫਤ ਰਾਸ਼ਨ ਦੀ ਸੁਵਿਧਾ ਦਿੱਤੀ ਜਾ ਸਕੇ।

ਇਸ ਮੋਕੇ ਇਨਰ ਵੀਲ ਕਲੱਬ ਦੇ ਮੈਂਬਰ, ਰੋਟਰੀ ਕਲੱਬ ਦੇ ਮੈਂਬਰ, ਸੁਜਾਨ ਸਿੰਘ ਅਤੇ ਲਖਵੀਰ ਸਿੰਘ ਨਿਸ਼ਚੇ ਮਿੱਤਰਾਂ ਅਤੇ ਟੀ.ਬੀ ਯੂਨਿਟ ਦਾ ਸਟਾਫ ਹਾਜ਼ਰ ਸੀ