• Site Map
  • Accessibility Links
  • English
Close

Rupnagar Police recover 6 kg of poppy husk, drug addict and gambler arrested

Publish Date : 25/09/2025
Rupnagar Police recover 6 kg of poppy husk, drug addict and gambler arrested

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਰੂਪਨਗਰ ਪੂਲਿਸ ਵੱਲੋਂ 6 ਕਿਲੋ ਭੁੱਕੀ ਚੂਰਾਪੋਸਤ ਬਰਾਮਦ, ਨਸ਼ਾ ਆਦੀ ਤੇ ਜੂਆ ਖੇਡਣ ਵਾਲੇ ਕਾਬੂ

ਰੂਪਨਗਰ, 25 ਸਤੰਬਰ: ਰੂਪਨਗਰ ਪੂਲਿਸ ਵੱਲੋਂ 6 ਕਿਲੋ ਭੁੱਕੀ ਚੂਰਾਪੋਸਤ ਬਰਾਮਦ, ਨਸ਼ਾ ਆਦੀ ਤੇ ਜੂਆ ਖੇਡਣ ਵਾਲੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।

ਇਸ ਬਾਰੇ ਜਾਣਕਾਰੀ ਦਿੰਦਿਆਂ ਐਸ ਐਸ ਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਰੂਪਨਗਰ ਪੂਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਤੱਤਾਂ ਵਿਰੁੱਧ ਚੱਲ ਰਹੀ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ ਕਈ ਕਾਰਵਾਈਆਂ ਕੀਤੀਆਂ ਗਈਆਂ ਹਨ।

ਐਸ ਐਸ ਪੀ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਪੂਲਿਸ ਨੇ ਨਸ਼ਾ ਕਰਨ ਦੇ ਆਦੀ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ 6 ਕਿਲੋਗ੍ਰਾਮ ਤੋਂ ਵੱਧ ਭੁੱਕੀ ਚੂਰਾਪੋਸਤ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ, ਇੱਕ ਵਿਅਕਤੀ ਖ਼ਿਲਾਫ਼ ਜੂਆ ਐਕਟ ਅਧੀਨ ਮਾਮਲਾ ਦਰਜ ਕਰਕੇ ਉਸਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਥਾਣਾ ਸਿਟੀ ਰੂਪਨਗਰ ਪੂਲਿਸ ਵੱਲੋਂ ਸੁਖਵਿੰਦਰ ਸਿੰਘ ਉਰਫ਼ ਪਵਿੱਤਰ ਵਾਸੀ ਪਲਾਸੀ ਕਲਾਂ, ਜ਼ਿਲ੍ਹਾ ਸੋਲਨ (ਹਿਮਾਚਲ ਪ੍ਰਦੇਸ਼) ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ 6 ਕਿਲੋਗ੍ਰਾਮ ਤੋਂ ਵੱਧ ਭੁੱਕੀ ਚੂਰਾਪੋਸਤ ਬਰਾਮਦ ਕੀਤੀ ਗਈ। ਥਾਣਾ ਸਿਟੀ ਮੋਰਿੰਡਾ ਦੀ ਪੂਲਿਸ ਨੇ ਨਸ਼ਾ ਕਰਨ ਦੇ ਆਦੀ ਦੀਪਕ ਚੰਦ ਵਾਸੀ ਬਲਦੇਵ ਨਗਰ ਮੋਰਿੰਡਾ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਅਧੀਨ ਮਾਮਲਾ ਦਰਜ ਕੀਤਾ।

ਉਨ੍ਹਾਂ ਅੱਗੇ ਦੱਸਿਆ ਕਿ ਥਾਣਾ ਨੰਗਲ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਸਾਗਰ ਮਲਿਕ ਵਾਸੀ ਡੀ.ਡੀ.ਐਸ.ਈ. ਬਲਾਕ ਨੰਗਲ ਨੂੰ ਗ੍ਰਿਫ਼ਤਾਰ ਕੀਤਾ, ਜੋ ਬੀੜੀਆਂ-ਸਿਗਰਟਾਂ ਦਾ ਖੋਖਾ ਚਲਾਉਂਦਾ ਸੀ ਅਤੇ ਦੜ੍ਹੇ ਸੱਟੇ ਦਾ ਕੰਮ ਕਰ ਰਿਹਾ ਸੀ। ਉਸ ਤੋਂ 610 ਰੁਪਏ ਬਰਾਮਦ ਕੀਤੇ ਗਏ ਅਤੇ ਉਸ ਖ਼ਿਲਾਫ਼ ਜੂਆ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ।

ਐੱਸ.ਐੱਸ.ਪੀ. ਰੂਪਨਗਰ ਵੱਲੋਂ ਜਨਤਾ ਨੂੰ ਅਪੀਲ ਕੀਤੀ ਗਈ ਕਿ ਨਸ਼ਿਆਂ ਦੀ ਲਾਨਤ ਨੂੰ ਖਤਮ ਕਰਨ ਲਈ ਪੂਲਿਸ ਦਾ ਪੂਰਨ ਸਹਿਯੋਗ ਕੀਤਾ ਜਾਵੇ। ਜੇਕਰ ਕਿਸੇ ਇਲਾਕੇ ਵਿੱਚ ਕੋਈ ਵਿਅਕਤੀ ਨਸ਼ਿਆਂ ਦੀ ਤਸਕਰੀ ਜਾਂ ਸਮੱਗਲਿੰਗ ਕਰਦਾ ਹੋਵੇ ਤਾਂ ਉਸ ਬਾਰੇ ਸੂਚਨਾ ਸੁਰੱਖਿਅਤ ਢੰਗ ਨਾਲ ਪੰਜਾਬ ਐਂਟੀ ਡਰੱਗ ਹੈਲਪਲਾਈਨ ਨੰਬਰ 97791-00200 (ਵਟਸਐਪ ਚੈਟਬੋਟ) ਜਾਂ ਜ਼ਿਲ੍ਹਾ ਪੂਲਿਸ ਦੇ ਨੰਬਰਾਂ ‘ਤੇ ਸਾਂਝੀ ਕੀਤੀ ਜਾ ਸਕਦੀ ਹੈ। ਜਾਣਕਾਰੀ ਦੇਣ ਵਾਲੇ ਦਾ ਨਾਮ ਅਤੇ ਪਤਾ ਗੁਪਤ ਰੱਖਿਆ ਜਾਂਦਾ ਹੈ।