Close

Role play, folk dance, poetry and Red Ribbon Day quiz competitions were successfully organized in Rupnagar under the National Population Education Programme.

Publish Date : 15/09/2025
Role play, folk dance, poetry and Red Ribbon Day quiz competitions were successfully organized in Rupnagar under the National Population Education Programme.

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਰੂਪਨਗਰ ‘ਚ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ ਹੇਠ ਰੋਲ ਪਲੇਅ, ਲੋਕ ਨਾਚ, ਕਵਿਤਾ ਤੇ ਰੈੱਡ ਰਿਬਨ ਡੇਅ ਕੁਇਜ਼ ਮੁਕਾਬਲੇ ਸਫਲਤਾਪੂਰਵਕ ਆਯੋਜਿਤ

ਰੂਪਨਗਰ, 15 ਸਤੰਬਰ: ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ (ਰੂਪਨਗਰ) ਵਿੱਚ ਅੱਜ ਏਈਪੀ ਅਤੇ ਐਨਪੀਈਪੀ ਪ੍ਰੋਗਰਾਮ ਹੇਠ ਰੈੱਡ ਰਿਬਨ ਡੇਅ ਕੁਇਜ਼ ਦੇ ਨਾਲ-ਨਾਲ ਰਾਸ਼ਟਰੀ ਜਨਸੰਖਿਆ ਸਿੱਖਿਆ ਪ੍ਰੋਗਰਾਮ ਤਹਿਤ ਰੋਲ ਪਲੇਅ, ਲੋਕ ਨਾਚ ਅਤੇ ਕਵਿਤਾ ਮੁਕਾਬਲੇ ਵੀ ਬੜੀ ਉਤਸ਼ਾਹ ਨਾਲ ਸਫਲਤਾਪੂਰਵਕ ਕਰਵਾਏ ਗਏ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਸ ਪ੍ਰੋਗਰਾਮ ਦੇ ਮੀਡੀਆ ਇੰਚਾਰਜ ਦਿਸ਼ਾਂਤ ਮਹਿਤਾ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਅਤੇ ਡਿਪਟੀ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਇੰਦਰਜੀਤ ਸਿੰਘ ਦੀ ਰਹਿਨੁਮਾਈ ਹੇਠ, ਪ੍ਰਿੰਸੀਪਲ ਮੈਡਮ ਇੰਦੂ ਅਤੇ ਸ਼੍ਰੀ ਤੇਜਿੰਦਰ ਸਿੰਘ ਬਾਜ਼ ਦੇ ਸੁਚੱਜੇ ਪ੍ਰਬੰਧ ਹੇਠ ਆਯੋਜਿਤ ਕੀਤਾ ਗਿਆ।

ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਸਿਰਫ਼ ਪ੍ਰਤਿਯੋਗਿਤਾਵਾਂ ਹੀ ਨਹੀਂ, ਸਗੋਂ ਸਮਾਜਿਕ ਜਾਗਰੂਕਤਾ, ਸਿਹਤਮੰਦ ਜੀਵਨਸ਼ੈਲੀ ਤੇ ਲੀਡਰਸ਼ਿਪ ਸਿਖਲਾਉਂਦੇ ਹਨ।

ਲੋਕ ਨਾਚ ਮੁਕਾਬਲੇ ਦੇ ਨਤੀਜੇ ਇਸ ਪ੍ਰਕਾਰ ਰਹੇ, ਪਹਿਲਾ ਸਥਾਨ ਸਕੂਲ ਆਫ ਐਮੀਂਨੇਸ ਕੀਰਤਪੁਰ ਸਾਹਿਬ, ਦੂਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੂਲਪੁਰ ਗਰੇਵਾਲ ਅਤੇ ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ।

ਰਾਸ਼ਟਰੀ ਰੋਲ ਪਲੇਅ ਮੁਕਾਬਲੇ ਦੇ ਨਤੀਜੇ – ਪਹਿਲਾ ਸਥਾਨ ਸਕੂਲ ਆਫ ਐਮੀਂਨੇਸ ਮੋਰਿੰਡਾ, ਦੂਜਾ ਸਥਾਨ ਸਮਾਰਟ ਸਕੂਲ ਨੰਗਲ ਅਤੇ ਤੀਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਿਸ਼ਨਪੁਰਾ।

ਕਵਿਤਾ ਮੁਕਾਬਲੇ (ਮਿਡਲ ਵਰਗ) – ਪਹਿਲਾ ਸਥਾਨ ਮਨਦੀਪ ਕੌਰ, ਦੂਜਾ ਸਥਾਨ ਪ੍ਰਭਜੋਤ ਕੌਰ ਅਤੇ ਤੀਜਾ ਸਥਾਨ ਪ੍ਰਭਜੋਤ ਸਿੰਘ। ਸੀਨੀਅਰ ਸੈਕੰਡਰੀ ਵਿੰਗ ਕਵਿਤਾ ਮੁਕਾਬਲੇ ਵਿੱਚ ਪਹਿਲਾ ਸਥਾਨ ਹਰਸ਼ਿਤ ਡੋਗਰਾ, ਦੂਜਾ ਸਥਾਨ ਸਿਮਰਨਜੀਤ ਕੌਰ ਅਤੇ ਤੀਜਾ ਸਥਾਨ ਇੰਦੂ।

ਇਨ੍ਹਾਂ ਮੁਕਾਬਲਿਆਂ ਦੌਰਾਨ ਜੱਜ ਪੈਨਲ ਦੀ ਭੂਮਿਕਾ ਅਵਤਾਰ ਕ੍ਰਿਸ਼ਨ, ਸਿਮਰਨਜੀਤ ਸਿੰਘ, ਐਡੀ ਮਿਸਾਲ ਅਤੇ ਤੇਜਿੰਦਰ ਸਿੰਘ ਬਾਜ਼ ਨੇ ਨਿਭਾਈ। ਸਟੇਜ ਐਂਕਰਿੰਗ ਰਾਜੇਸ਼ ਕੁਮਾਰ (ਮਿਊਜ਼ਿਕ ਟੀਚਰ) ਵਲੋਂ ਕੀਤੀ ਗਈ।

ਇਸ ਪ੍ਰੋਗਰਾਮ ਦਾ ਮਕਸਦ ਵਿਦਿਆਰਥੀਆਂ ਵਿੱਚ ਸਿਰਫ਼ ਮੁਕਾਬਲੇ ਦੀ ਭਾਵਨਾ ਹੀ ਨਹੀਂ, ਸਗੋਂ ਜਾਗਰੂਕਤਾ ਅਤੇ ਸਿਹਤਮੰਦ ਮੁਕਾਬਲਾ ਊਰਜਾ ਪੈਦਾ ਕਰਨਾ ਹੈ, ਤਾਂ ਜੋ ਬੱਚੇ ਆਪਣੇ ਭਵਿੱਖ ਲਈ ਹੋਰ ਤਿਆਰ ਹੋ ਸਕਣ।”