69th District School Gatka Games Girls’ Competition held on the first day at Khalsa School Ropar

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
69ਵੀਆਂ ਜ਼ਿਲ੍ਹਾ ਸਕੂਲ ਗੱਤਕਾ ਖੇਡਾਂ ਖਾਲਸਾ ਸਕੂਲ ਰੋਪੜ ਵਿੱਚ ਪਹਿਲੇ ਦਿਨ ਕਰਵਾਏ ਗਏ ਲੜਕੀਆਂ ਦੇ ਮੁਕਾਬਲੇ
ਰੂਪਨਗਰ, 10 ਸਤੰਬਰ: ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੋਪੜ ਵਿਖੇ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਦੀ ਯੋਗ ਰਹਿਨੁਮਾਈ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਸ਼੍ਰੀਮਤੀ ਸ਼ਰਨਜੀਤ ਕੌਰ ਦੀ ਨਿਗਰਾਨੀ ਹੇਠ ਲੜਕੀਆਂ ਦੇ ਪਹਿਲੇ ਦਿਨ ਜ਼ਿਲ੍ਹਾ ਪੱਧਰੀ ਸਕੂਲ ਗੱਤਕਾ ਮੁਕਾਬਲੇ ਕਰਵਾਏ ਗਏ।
ਗੱਤਕਾ ਮੁਕਾਬਲਿਆਂ ਦੇ ਕਨਵੀਨਰ ਪ੍ਰਿੰਸੀਪਲ ਕੁਲਵਿੰਦਰ ਸਿੰਘ ਖਾਲਸਾ ਸੀਨੀਅਰ ਸੈਕੈਂਡਰੀ ਸਕੂਲ ਰੂਪਨਗਰ ਅਤੇ ਕੋ-ਕਨਵੀਨਰ ਜਸਪ੍ਰੀਤ ਸਿੰਘ ਗੁਰੂ ਨਾਨਕ ਸੀਨੀਅਰ ਸੈਕੰਡਰੀ ਸਕੂਲ ਲੋਧੀ ਮਾਜਰਾ ਦੀ ਯੋਗ ਅਗਵਾਈ ਹੇਠ ਗੱਤਕਾ ਮੁਬਕਲੇ ਸ਼ਾਨਦਾਰ ਤਰੀਕੇ ਨਾਲ ਸ਼ੁਰੂ ਹੋਏ। ਗੱਤਕਾ ਮੁਕਾਬਲਿਆਂ ਦਾ ਉਦਘਾਟਨ ਪ੍ਰਿੰਸੀਪਲ ਕੁਲਵਿੰਦਰ ਸਿੰਘ ਵੱਲੋਂ ਕੀਤਾ ਗਿਆ।
ਇਨ੍ਹਾਂ ਖੇਡਾਂ ਸੰਬਧੀ ਜਾਣਕਾਰੀ ਦਿੰਦਿਆ ਕੋ-ਕਨਵੀਨਰ ਜਸਪ੍ਰੀਤ ਸਿੰਘ ਨੇ ਦੱਸਿਆ ਅੱਜ ਗੱਤਕੇ ਦੇ ਪਹਿਲੇ ਦਿਨ ਮੁਕਾਬਲਿਆ ਵਿੱਚ ਲੜਕੀਆਂ ਦੇ14, 17 ਅਤੇ 19 ਸਾਲ ਵਰਗ ਦੇ ਮੁਕਾਬਲੇ ਕਰਵਾਏ ਗਏ। 14 ਸਾਲ ਵਰਗ ਵਿੱਚ ਰੋਮਾਂਚਕ ਮੁਕਾਬਲੇ ਖੇਡੇ ਗਏ, ਉਹਨਾਂ ਦੱਸਿਆ ਕਿ ਸਾਰੇ ਖਿਡਾਰੀਆ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।
ਅੰਡਰ 14 ਸਾਲ ਵਰਗ ਵਿੱਚ ਸਿੰਗਲ ਸੋਟੀ ਵਿਅਕਤੀਗਤ ਵਿੱਚ ਅਕਾਲ ਅਕੈਡਮੀ ਕਮਾਲਪੁਰ ਨੇ ਪਹਿਲਾ ਸਥਾਨ,ਸ: ਸ: ਸ: ਸ: ਢੰਗਰਾਲੀ ਨੇ ਦੂਜਾ ਸਥਾਨ, ਸੈਮਰਾਕ ਵੱਲਡ ਸਕੂਲ ਅਤੇ ਸ: ਸ: ਸ: ਸ: ਝੱਲੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਿੰਗਲ ਸੋਟੀ ਟੀਮ ਅਕਾਲ ਅਕੈਡਮੀ ਕਮਾਲਪੁਰ ਨੇ ਪਹਿਲਾ ਸਥਾਨ,ਸ: ਸ: ਸ: ਸ: ਝੱਲੀਆਂ ਨੇ ਦੂਜਾ ਸਥਾਨ, ਹੋਲੀ ਫੈਮਿਲੀ ਸਕੂਲ ਅਤੇ ਸ: ਸ: ਸ: ਸ: ਢੰਗਰਾਲੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫਰੀ ਸੋਟੀ ਵਿਅਕਤੀਗਤ ਵਿੱਚ ਗੁਰੂ ਨਾਨਕ ਮਾਡਲ ਸੀ: ਸੈ: ਸਕੂਲ ਲੋਦੀ ਮਾਜਰਾ ਨੇ ਪਹਿਲਾ ਸਥਾਨ, ਸ: ਸ: ਸ: ਸ: ਫੂਲਪੁਰ ਗਰੇਵਾਲ ਨੇ ਦੂਜਾ, ਰਘੁਨਾਥ ਸਹਾਇ ਗਲੋਬਲ ਸਕੂਲ ਰੋਪੜ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਅਕੈਡਮੀ ਭੈਰੋ ਮਾਜਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਫਰੀ ਸੋਟੀ ਟੀਮ ਵਿੱਚ ਗੁਰੂ ਨਾਨਕ ਮਾਡਲ ਸੀ: ਸੈ: ਸਕੂਲ ਲੋਦੀ ਮਾਜਰਾ ਨੇ ਪਹਿਲਾ ਸਥਾਨ,ਸਾਹਿਬਜ਼ਾਦਾ ਜੁਝਾਰ ਸਿੰਘ ਅਕੈਡਮੀ ਭੈਰੋ ਮਾਜਰਾ ਨੇ ਦੂਜਾ ਅਤੇ ਰਘੁਨਾਥ ਸਹਾਇ ਗਲੋਬਲ ਸਕੂਲ ਰੋਪੜ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਅੰਡਰ 17 ਸਾਲ ਵਰਗ ਦੇ ਵਿੱਚ ਸਿੰਗਲ ਸੋਟੀ ਵਿਅਕਤੀਗਤ ਵਿੱਚ ਅਕਾਲ ਅਕੈਡਮੀ ਕਮਾਲਪੁਰ ਨੇ ਪਹਿਲਾ, ਸ: ਸ: ਸ: ਸ: ਢੰਗਰਾਲੀ ਨੇ ਦੂਜਾ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਰੋਪੜ ਅਤੇ ਸ: ਸ: ਸ: ਸ: ਫੂਲਪੁਰ ਗਰੇਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਿੰਗਲ ਸੋਟੀ ਟੀਮ ਦੇ ਵਿੱਚ ਅਕਾਲ ਅਕੈਡਮੀ ਕਮਾਲਪੁਰ ਨੇ ਪਹਿਲਾ,ਪਰਿਵਾਰ ਵਿਛੋੜਾ ਪਬਲਿਕ ਸਕੂਲ ਸਰਸਾ ਨੰਗਲ ਨੇ ਦੂਜਾ ਸਥਾਨ ਅਤੇ ਗੁਰੂ ਨਾਨਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੋਦੀ ਮਾਜਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਫਰੀ ਸੋਟੀ ਵਿਅਕਤੀਗਤ ਵਿੱਚ ਸ: ਸ: ਸ: ਸ: ਢੰਗਰਾਲੀ ਨੇ ਪਹਿਲਾ ਅਤੇ ਗੁਰੂ ਨਾਨਕ ਮਾਡਲ ਸ: ਸ: ਸਕੂਲ ਲੋਦੀ ਮਾਜਰਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਫਰੀ ਸੋਟੀ ਟੀਮ ਵਿੱਚ ਸ: ਸ: ਸ: ਸ: ਢੰਗਰਾਲੀ ਨੇ ਪਹਿਲਾ ਅਤੇ ਗੁਰੂ ਨਾਨਕ ਮਾਡਲ ਸ: ਸ: ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ ।
ਇਸੇ ਤਰ੍ਹਾਂ ਅੰਡਰ 19 ਵਰਗ ਵਿੱਚ ਸਿੰਗਲ ਸੋਟੀ ਟੀਮ ਅਤੇ ਵਿਅਕਤੀਗਤ ਵਿੱਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਫਰੀ ਸੋਟੀ ਵਿਅਕਤੀਗਤ ਵਿੱਚ ਡੀ.ਏ.ਵੀ ਪਬਲਿਕ ਸਕੂਲ ਰੂਪਨਗਰ ਨੇ ਪਹਿਲਾ ਅਤੇ ਗੁਰੂ ਨਾਨਕ ਮਾਡਲ ਸ: ਸ: ਸਕੂਲ ਲੋਦੀ ਮਾਜਰਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਫਰੀ ਸੋਟੀ ਟੀਮ ਵਿੱਚ ਗੁਰੂ ਨਾਨਕ ਮਾਡਲ ਸ: ਸ: ਸਕੂਲ ਲੋਦੀ ਮਾਜਰਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਸ਼ਸਤਰ ਪ੍ਰਦਰਸ਼ਨ ਅੰਡਰ 14 ਸਾਲ ਵਿੱਚ ਸੇਂਟ ਫਰੀਦ ਵਰਲਡ ਸਕੂਲ ਨੇ ਪਹਿਲਾ ਅਤੇ ਰਘੂਨਾਥ ਸਹਾਇ ਗਲੋਬਲ ਸਮਾਰਟ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਗੱਤਕਾ ਮੁਕਾਬਲਿਆਂ ਨੂੰ ਸਚਾਰੂ ਢੰਗ ਨਾਲ ਕਰਵਾਉਣ ਲਈ ਮੈਡਮ ਮਨਜੀਤ ਕੌਰ ਡੀ ਏ ਵੀ ਪਬਲਿਕ ਸਕੂਲ ਰੋਪੜ, ਅਮਨਦੀਪ ਸਿੰਘ ਸ:ਸ:ਸ:ਸ: ਢੰਗਰਾਲੀ, ਸ਼ੈਰੀ ਸਿੰਘ ਅਕਾਲ ਅਕੈਡਮੀ ਕਮਾਲਪੁਰ, ਤਰਨਜੀਤ ਸਿੰਘ ਖਾਲਸਾ ਸਕੂਲ ਰੋਪੜ, ਗੁਰਵਿੰਦਰ ਸਿੰਘ, ਹਰਸਿਮਰਨ ਸਿੰਘ, ਜਸਕਰਨ ਸਿੰਘ, ਸੂਰਿਆ ਗੱਤਕਾ ਕੋਚਾਂ ਨੇ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਈ। ਇਸ ਮੌਕੇ ਤੇ ਸਾਰੇ ਸਕੂਲਾਂ ਦੇ ਇੰਚਾਰਜ ਮੌਜੂਦ ਸਨ।