Rupnagar Police organized “Sunday on Cycle” rally
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਰੂਪਨਗਰ ਪੁਲਿਸ ਵੱਲੋਂ “ਸੰਡੇ ਆਨ ਸਾਇਕਲ” ਰੈਲੀ ਦਾ ਕੀਤਾ ਗਿਆ ਆਯੋਜਨ
ਰੂਪਨਗਰ, 24 ਅਗਸਤ: “ਸੰਡੇ ਆਨ ਸਾਇਕਲ” ਮੁਹਿੰਮ ਦੇ ਤਹਿਤ ਰੂਪਨਗਰ ਪੁਲਿਸ ਵੱਲੋਂ ਅੱਜ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਦੀ ਸ਼ੁਰੂਆਤ ਕਪਤਾਨ ਪੁਲਿਸ ਰੂਪਨਗਰ ਸ਼੍ਰੀ ਅਰਵਿੰਦ ਮੀਨਾ ਵੱਲੋਂ ਹਰੀ ਝੰਡੀ ਦੇ ਕੇ ਕੀਤੀ ਗਈ। ਇਸ ਰੈਲੀ ਦਾ ਰੂਟ ਪੁਲਿਸ ਲਾਈਨ ਰੂਪਨਗਰ-ਸੁਖਰਾਮ ਟੱਪਰੀਆਂ ਮੋੜ-ਸਾਹਿਬਜ਼ਾਦਾ ਅਜੀਤ ਸਿੰਘ ਅਕੈਡਮੀ-ਮੋਰਿੰਡਾ ਚੌਂਕ-ਪੁਲਿਸ ਲਾਈਨ ਰੂਪਨਗਰ ਰਿਹਾ।
ਇਸ ਮੌਕੇ ਗੱਲਬਾਤ ਕਰਦਿਆਂ ਐੱਸਪੀ ਸ਼੍ਰੀ ਅਰਵਿੰਦ ਮੀਨਾ ਨੇ ਕਿਹਾ ਕਿ ਇਸ ਰੈਲੀ ਦਾ ਮੁੱਖ ਉਦੇਸ਼ ਲੋਕਾਂ ਵਿੱਚ ਸਰੀਰਕ ਗਤੀਵਿਧੀਆਂ ਰਾਹੀਂ ਸਿਹਤ, ਤੰਦਰੁਸਤੀ ਅਤੇ ਫਿਟਨੈਸ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਉਨ੍ਹਾਂ ਕਿਹਾ ਕਿ ਸਰੀਰਕ ਕਸਰਤ ਲਈ ਸਾਈਕਿਲੰਗ, ਸੈਰ, ਕੋਈ ਖੇਡ ਜਾਂ ਫਿਰ ਯੋਗਾ ਆਦਿ ਸਰੀਰਕ ਗਤੀਵਿਧੀਆਂ ਨੂੰ ਰੋਜ਼ਾਨਾ ਜੀਵਨ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।
ਇਸ ਮੁਹਿੰਮ ਵਿੱਚ ਡੀਐੱਸਪੀ ਹੈਡਕਵਾਟਰ ਸ਼੍ਰੀ ਕੁਲਭੂਸ਼ਨ, ਸਾਂਝ ਕੇਂਦਰ ਤੋਂ ਇੰਸਪੈਕਟਰ ਸ. ਰਣਜੀਤ ਸਿੰਘ ਤੋਂ ਇਲਾਵਾ ਪੁਲਿਸ ਅਧਿਕਾਰੀ, ਟ੍ਰੈਫਿਕ ਪੁਲਿਸ, ਪੁਲਿਸ ਲਾਈਨ ਸਟਾਫ, ਸਾਂਝ ਕੇਂਦਰ ਤੋਂ ਸਟਾਫ ਅਤੇ ਡੀ.ਏ.ਵੀ. ਸਕੂਲ ਰੂਪਨਗਰ ਦੇ ਵਿਦਿਆਰਥੀਆਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ।