There is no need to fear or panic over rumors of water being released from Bhakra Dam – Deputy Commissioner

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ
ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਦੀਆਂ ਅਫਵਾਹਾਂ ਤੋਂ ਡਰਨ ਜਾਂ ਘਬਾਰਉਣ ਦੀ ਕੋਈ ਲੋੜ ਨਹੀਂ – ਡਿਪਟੀ ਕਮਿਸ਼ਨਰ
ਰੂਪਨਗਰ, 19 ਅਗਸਤ: ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਦੀਆਂ ਅਫਵਾਹਾਂ ਤੋਂ ਡਰਨ ਜਾਂ ਘਬਾਰਉਣ ਦੀ ਕੋਈ ਲੋੜ ਨਹੀਂ ਹੈ, ਸਤਲੁਜ ਦਰਿਆ ਵਿੱਚ ਪਾਣੀ ਬਹੁਤ ਹੀ ਘੱਟ ਹੈ ਤੇ ਖ਼ਤਰੇ ਦੇ ਨਿਸ਼ਾਨ ਤੋਂ ਕਿਤੇ ਥੱਲੇ ਹੈ।
ਉਨ੍ਹਾਂ ਦੱਸਿਆ ਕਿ ਭਾਖੜਾ ਡੈਮ ਵਿੱਚ ਪਾਣੀ ਛੱਡਣ ਲਈ ਟੈਕਨੀਕਲ ਕਮੇਟੀ ਵੱਲੋਂ ਫ਼ੈਸਲਾ ਲਿਆ ਜਾਂਦਾ ਹੈ, ਉਨ੍ਹਾਂ ਦੱਸਿਆ ਕਿ ਅੱਜ ਕੇਵਲ 02 ਫੁੱਟ ਫਲੱਡ ਗੇਟ ਖੋਲ੍ਹੇ ਜਾਣਗੇ ਤੇ ਉਸਦੇ ਨਾਲ ਸਿਰਫ 7 ਹਜਾਰ 500 ਕਿਊਸਕ ਪਾਣੀ ਛੱਡਿਆ ਜਾਵੇਗਾ ਤੇ ਟਰਬਾਈਨਾਂ ਦੇ ਰਾਹੀਂ 6 ਹਜ਼ਾਰ 500 ਕਿਊਸਿਕ ਪਾਣੀ ਆ ਰਿਹਾ ਭਾਵ ਕਿ ਭਾਖੜਾ ਡੈਮ ਦੇ ਵਿੱਚੋਂ ਸਿਰਫ 45 ਹਜ਼ਾਰ ਕਿਊਸਿਕ ਆਵੇਗਾ ਜਿਸਦੇ ਵਿੱਚੋਂ 23 ਹਜ਼ਾਰ ਕਿਊਸਿਕ ਪਾਣੀ ਨਹਿਰਾਂ ਵਿੱਚ ਚਲਾ ਜਾਵੇਗਾ ਤੇ ਬਾਕੀ 22 ਹਜ਼ਾਰ ਕਿਊਸਿਕ ਸਤਲੁਜ ਦਰਿਆ ਦੇ ਵਿੱਚ ਆਵੇਗਾ, ਜਿਹੜਾ ਕਿ ਖਤਰੇ ਦੇ ਨਿਸ਼ਾਨ ਤੋਂ ਅੱਧਾ ਵੀ ਨਹੀਂ ਹੈ।
ਸ਼੍ਰੀ ਵਰਜੀਤ ਵਾਲੀਆ ਨੇ ਦੱਸਿਆ ਕਿ ਜ਼ਿਲ੍ਹਾ ਵਾਸੀਆ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਸਤਲੁਜ ਦਰਿਆ ਵਿੱਚ ਪਾਣੀ ਬਹੁਤ ਘੱਟ ਹੈ ਤੇ ਇਸ ਵੇਲੇ ਵੀ ਨਿਯਮਿਤ ਪਾਣੀ ਛੱਡਿਆ ਜਾ ਰਿਹਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਹਿਮਾਚਲ ਪ੍ਰਦੇਸ਼ ਵਿੱਚ ਬਾਰਿਸ਼ ਹੋ ਜਾਵੇ ਤਾਂ ਉਸਨੂੰ ਸਾਂਭਣ ਦੀ ਸਮਰੱਥਾ ਬਣੀ ਰਹੇ।