The result of M.A. English Part-2 Semester-3 was excellent.

ਐਮ.ਏ. ਅੰਗ੍ਰੇਜ਼ੀ ਭਾਗ-2 ਸਮੈਸਟਰ-3 ਦਾ ਨਤੀਜਾ ਰਿਹਾ ਸ਼ਾਨਦਾਰ
ਪ੍ਰਭਲੀਨ ਕੌਰ ਨੇ ਪਹਿਲਾ, ਦੀਕਸ਼ਾ ਵਰਮਾ ਨੇ ਦੂਜਾ ਅਤੇ ਸੁਖਮਨੀ ਤੇ ਅਰਸ਼ਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ
ਰੂਪਨਗਰ, 2 ਅਗਸਤ: ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐਲਾਨ ਨਤੀਜਿਆਂ ਵਿਚ ਸਰਕਾਰੀ ਕਾਲਜ ਰੂਪਨਗਰ ਦੇ ਐਮ.ਏ. ਅੰਗ੍ਰੇਜ਼ੀ ਸਮੈਸਟਰ ਤੀਜਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਲਜ ਦਾ ਨਾਮ ਰੌਸ਼ਨ ਕੀਤਾ।
ਨਤੀਜੇ ਅਨੁਸਾਰ ਪ੍ਰਭਲੀਨ ਕੌਰ ਨੇ 8.0 ਸੀ.ਜੀ.ਪੀ.ਏ. ਨਾਲ ਪਹਿਲਾ, ਦੀਕਸ਼ਾ ਵਰਮਾ ਨੇ 7.25 ਸੀ.ਜੀ.ਪੀ.ਏ. ਨਾਲ ਦੂਜਾ ਅਤੇ ਸੁਖਮਨੀ ਤੇ ਅਰਸ਼ਪ੍ਰੀਤ ਕੌਰ ਨੇ 7.0 ਸੀ.ਜੀ.ਪੀ.ਏ. ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।
ਕੁੱਲ 11 ਵਿਦਿਆਰਥੀਆਂ ਨੇ ਪਹਿਲੀ ਡਵੀਜ਼ਨ ਹਾਸਲ ਕੀਤੀ। ਕਾਲਜ ਦੇ ਪ੍ਰਿੰਸੀਪਲ ਪ੍ਰੋ. ਜਤਿੰਦਰ ਸਿੰਘ ਗਿੱਲ ਨੇ ਵਿਦਿਆਰਥੀਆਂ ਦੀ ਸਫ਼ਲਤਾ ਉੱਤੇ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਹ ਨਤੀਜਾ ਵਿਦਿਆਰਥੀਆਂ ਦੀ ਲਗਨ ਤੇ ਅਧਿਆਪਕਾਂ ਦੀ ਮਿਹਨਤ ਨਾਲ ਹੀ ਸੰਭਵ ਹੋਇਆ ਹੈ। ਉਨ੍ਹਾਂ ਆਸ਼ਾ ਜਤਾਈ ਕਿ ਅੱਗੇ ਵੀ ਵਿਦਿਆਰਥੀ ਇੰਨੇ ਹੀ ਉਤਸ਼ਾਹ ਅਤੇ ਜੋਸ਼ ਨਾਲ ਪੜਾਈ ਜਾਰੀ ਰੱਖਣਗੇ।