Six students from Rupnagar district secured merit positions in Class XII results

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਰੂਪਨਗਰ ਜ਼ਿਲ੍ਹੇ ਦੇ 06 ਵਿਦਿਆਰਥੀਆਂ ਨੇ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਮੈਰਿਟ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ
ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਸਿੰਘ ਵਾਲੀਆ ਨੇ ਵਿਦਿਆਰਥੀਆਂ ਨੂੰ ਦਿੱਤੀ ਵਧਾਈ
ਰੂਪਨਗਰ, 14 ਮਈ: ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਐਲਾਨੇ ਗਏ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ ਰੂਪਨਗਰ ਦੇ 06 ਹੋਣਹਾਰ ਵਿਦਿਆਰਥੀਆਂ ਨੇ ਮੈਰਿਟ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ ਹਨ।
ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਸਿੰਘ ਵਾਲੀਆ ਨੇ ਇਨ੍ਹਾਂ ਵਿਦਿਆਰਥੀਆਂ, ਇਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਉਜੱਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਬਾਰੇ ਉਨ੍ਹਾਂ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਘਨੌਲੀ ਦੀ ਵਿਦਿਆਰਥੀ ਕੋਮਲਪ੍ਰੀਤ ਕੌਰ ਨੇ 489 ਨੰਬਰ ਪ੍ਰਾਪਤ ਕਰਕੇ 97.80 ਫ਼ੀਸਦ ਅੰਕ ਪ੍ਰਾਪਤ ਕੀਤੇ। ਇਸੇ ਤਰ੍ਹਾਂ ਸ.ਸ.ਸ ਸਕੂਲ ਘਨੌਲੀ ਦੇ ਵਿਦਿਆਰਥੀ ਸੂਰਜ ਨੇ 488 ਨੰਬਰ ਲੈਕੇ 97.60 ਪ੍ਰਤੀਸ਼ਤ, ਸ.ਸ.ਸ ਸਕੂਲ (ਲ) ਦੀ ਵਿਦਿਆਰਥੀ ਸਰਮਨ ਯਾਦਵ 488 ਨੰਬਰ ਲੈਕੇ 97.60 ਪ੍ਰਤੀਸ਼ਤ, ਸ.ਸ.ਸ ਸਕੂਲ, ਸ.ਸ.ਸ ਸਕੂਲ ਪੁਰਖਾਲੀ ਦੇ ਵਿਦਿਆਰਥੀ ਹਰਸ਼ ਗੁਪਤਾ ਨੇ 487 ਨੰਬਰ ਲੈਕੇ 97.40 ਪ੍ਰਤੀਸ਼ਤ, ਸ.ਸ.ਸ ਸਕੂਲ ਢੇਰ ਦੇ ਵਿਦਿਆਰਥੀ ਦਿਕਸ਼ਤ ਨੇ 486 ਨੰਬਰ ਲੈਕੇ 97.20 ਪ੍ਰਤੀਸ਼ਤ ਅਤੇ ਸਰਕਾਰੀ ਆਦਰਸ਼ ਸਕੂਲ ਲੋਧੀਪੁਰ ਦੇ ਵਿਦਿਆਰਥੀ ਵਿਵੇਕ ਕੁਮਾਰ ਨੇ 486 ਨੰਬਰ ਲੈਕੇ 97.20 ਪ੍ਰਤੀਸ਼ਤ ਮੈਰਿਟ ਹਾਸਲ ਕੀਤੀ।
ਇਸ ਮੌਕੇ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹਨਾਂ ਵਿਦਿਆਰਥੀਆਂ ਵਿੱਚੋਂ ਹੀ ਆਪਣੀ ਮਿਹਨਤ ਨਾਲ ਇਹ ਉੱਚੇ ਅਹੁਦਿਆਂ ਉੱਤੇ ਪਹੁੰਚ ਕੇ ਵੱਖ ਵੱਖ ਖੇਤਰਾਂ ਵਿੱਚ ਸੇਵਾਵਾਂ ਅਤੇ ਸਮਾਜ ਦੀ ਭਲਾਈ ਲਈ ਆਪਣਾ ਫਰਜ਼ ਨਿਭਾਉਣਗੇ।