Close

Nehru Yuva Kendra Rupnagar organizes state-level padyatra dedicated to Dr. Bhimrao Ambedkar Jayanti

Publish Date : 14/04/2025
Nehru Yuva Kendra Rupnagar organizes state-level padyatra dedicated to Dr. Bhimrao Ambedkar Jayanti

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਨੇਹਰੂ ਯੂਵਾ ਕੇਂਦਰ ਰੂਪਨਗਰ ਵੱਲੋਂ ਡਾ. ਭੀਮ ਰਾਓ ਅੰਬੇਡਕਰ ਜਯੰਤੀ ਨੂੰ ਸਮਰਪਿਤ ਰਾਜ ਪੱਧਰੀ ਪੈਦਲ ਯਾਤਰਾ ਦਾ ਆਯੋਜਨ

ਰੂਪਨਗਰ, 14 ਅਪ੍ਰੈਲ: ਨੇਹਰੂ ਯੂਵਾ ਕੇਂਦਰ, ਰੂਪਨਗਰ ਵੱਲੋਂ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦੀ ਜਨਮ ਜਯੰਤੀ ਦੇ ਸਬੰਧ ਵਿੱਚ ਇਕ ਵੱਡੀ ਰਾਜ ਪੱਧਰੀ ਪੈਦਲ ਯਾਤਰਾ ਦਾ ਆਯੋਜਨ ਕੀਤਾ ਗਿਆ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੁਵਾ ਅਧਿਕਾਰੀ ਸ਼੍ਰੀ ਪੰਕਜ ਯਾਦਵ ਨੇ ਦੱਸਿਆ ਕਿ ਇਹ ਯਾਤਰਾ ਅੰਬੇਡਕਰ ਚੌਕ ਤੋਂ ਸ਼ੁਰੂ ਹੋ ਕੇ ਡੀ.ਸੀ. ਰਿਹਾਇਸ਼ ਰੋਡ ਤੱਕ ਗਈ ਅਤੇ ਮੁੜ ਅੰਬੇਡਕਰ ਚੌਕ ’ਤੇ ਸਮਾਪਤ ਹੋਈ। ਜਿਸ ਦਾ ਮਕਸਦ ਸੰਵਿਧਾਨ ਦੇ ਮੂਲ ਮੂਲਿਆਂ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਡਾ. ਅੰਬੇਡਕਰ ਦੀ ਵਿਰਾਸਤ ਨੂੰ ਸਲਾਮ ਕਰਨਾ ਸੀ।

ਇਸ ਉਪਰੰਤ ਸੰਵਿਧਾਨ ਅਤੇ ਅੰਬੇਡਕਰ ਜੀ ਦੇ ਵਿਚਾਰਾਂ ਨੂੰ ਉਜਾਗਰ ਕਰਦਾ “ਸੰਵਿਧਾਨ ਦੀ ਰੱਖਿਆ ਕਰਨੀ, ਏਕਤਾ ਨੂੰ ਬਰਕਰਾਰ ਰੱਖਣਾ ਅਤੇ ਆਜ਼ਾਦੀ, ਸਮਾਨਤਾ ਅਤੇ ਭਰਾਤ੍ਰਤਾ ਦੇ ਮੂਲ ਮੂਲਿਆਂ ਨੂੰ ਅੱਗੇ ਵਧਾਉਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ।” ਦਾ ਸੰਦੇਸ਼ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਕਰਾਂਤਿਕਲਾ ਮੰਚ ਵੱਲੋਂ ਡਾ. ਅੰਬੇਡਕਰ ਜੀ ਦੀ ਜੀਵਨ ਯਾਤਰਾ ਅਤੇ ਸੰਘਰਸ਼ ’ਤੇ ਆਧਾਰਿਤ ਨੁਕੜ ਨਾਟਕ ਵੀ ਪੇਸ਼ ਕੀਤਾ ਗਿਆ, ਜਿਸ ਨੇ ਦਰਸ਼ਕਾਂ ਨੂੰ ਭਾਵੁਕ ਅਤੇ ਪ੍ਰੇਰਿਤ ਕੀਤਾ। ਨਾਲ ਹੀ ਦਸਤਖ਼ਤ ਮੁਹਿੰਮ ਵੀ ਚਲਾਈ ਗਈ, ਜਿਸ ਰਾਹੀਂ ਲੋਕਾਂ ਨੇ ਸੰਵਿਧਾਨ ਪ੍ਰਤੀ ਆਪਣੀ ਨਿੱਜੀ ਵਚਨਬੱਧਤਾ ਵਿਅਕਤ ਕੀਤੀ। ਇਹ ਪੈਦਲ ਯਾਤਰਾ ਡਾ. ਅੰਬੇਡਕਰ ਦੇ ਅਦਾਰਸ਼ਾਂ ਅਤਸੰਵਿਧਾਨਕ ਮੂਲਿਆਂ ਪ੍ਰਤੀ ਸਮਰਪਣ ਦਾ ਪ੍ਰਤੀਕ ਬਣੀ।

ਉਨ੍ਹਾਂ ਦੱਸਿਆ ਕਿ ਇਸ ਯਾਤਰਾ ਵਿੱਚ ਸ੍ਰੀ ਰਾਜੇਸ਼ ਬੱਗਾ, ਪ੍ਰਧਾਨ, ਬੀ.ਆਰ. ਅੰਬੇਡਕਰ ਜਾਗਰਤੀ ਮੰਚ, ਸ੍ਰੀ ਓਮਕਾਰ ਮੋਹਨ ਸਿੰਘ, ਰਾਜ ਪੁਰਸਕਾਰ ਜੇਤੂ, ਡਾ. ਭੀਮ ਸੈਨ, ਸ਼੍ਰੀ ਭਾਗ ਸਿੰਘ, ਚੇਅਰਮੈਨ, ਮਾਰਕੀਟ ਕਮੇਟੀ, ਸ੍ਰੀ ਕੁਲਦੀਪ ਸਿੰਘ, ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਸੰਯੋਜਕ, ਸ੍ਰੀ ਜਗਜੀਵਨ ਸਿੰਘ ਜ਼ਿਲ੍ਹਾ ਖੇਡ ਅਫ਼ਸਰ, ਸ੍ਰੀਮਤੀ ਸੰਗੀਤਾ ਰਾਣੀ, ਪ੍ਰਿੰਸਿਪਲ, ਡੀ ਏ ਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਯੋਗੇਸ਼ ਮੋਹਨ ਪੰਕਜ, ਵਾਈਸ ਪ੍ਰੇਜ਼ੀਡੈਂਟ, ਡੀ ਏ ਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਰੂਪਨਗਰ ਤੋਂ ਇਲਾਵਾ ਸਮਾਜ ਦੇ ਵੱਖ-ਵੱਖ ਵਰਗਾਂ, ਆਦਰਸ਼ ਮੈਮੋਰੀਅਲ ਸਕੂਲ, ਡੀਏਵੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸ਼ਿਵਾਲਿਕ ਸਕੂਲ ਦੇ ਵਿਦਿਆਰਥੀ, ਖੇਡ ਵਿਭਾਗ ਦੇ ਖਿਡਾਰੀ, ਬੀ.ਆਰ. ਅੰਬੇਡਕਰ ਜਾਗਰਤੀ ਮੰਚ, ਰੋਟਰੀ ਕਲੱਬ, ਅਤੇ ਜ਼ਿਲ੍ਹਾ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰ ਸ਼ਾਮਲ ਸਨ।