Close

Punjab Agro Organic Farming Awareness Training Camp on March 1 at village Dugri

Publish Date : 27/02/2025

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਰੂਪਨਗਰ

ਪੰਜਾਬ ਐਗਰੋ ਜੈਵਿਕ ਖੇਤੀ ਜਾਗਰੂਕਤਾ ਸਿਖਲਾਈ ਕੈਂਪ 1 ਮਾਰਚ ਨੂੰ ਪਿੰਡ ਦੁੱਗਰੀ ਵਿਖੇ

ਰੂਪਨਗਰ, 27 ਫਰਵਰੀ: ਕਿਸਾਨਾਂ ਨੂੰ ਜੈਵਿਕ ਖੇਤੀ ਨੂੰ ਅਪਣਾਉਣ ਅਤੇ ਇਸ ਦੌਰਾਨ ਹੋਣ ਵਾਲੀਆਂ ਮੁੱਖ ਸਮੱਸਿਆਵਾਂ ਬਾਰੇ ਜਾਣਕਾਰੀ ਦੇਣ ਲਈ ਪੰਜਾਬ ਐਗਰੋ ਵੱਲੋਂ ਜਾਗਰੂਕਤਾ ਤੇ ਸਿਖਲਾਈ ਕੈਂਪ ਲਗਾਏ ਜਾ ਰਹੇ ਹਨ।

ਇਸੇ ਲੜੀ ਤਹਿਤ ਅਗਲਾ ਕੈਂਪ 1 ਮਾਰਚ 2025 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਕਿਸਾਨ ਮਨਪ੍ਰੀਤ ਸਿੰਘ ਖਾਲਸਾ ਦੇ ਖੇਤਾਂ ਪਿੰਡ ਦੁੱਗਰੀ ਨੇੜੇ ਘਨੌਲੀ ਵਿਖੇ ਲਗਾਇਆ ਜਾ ਰਿਹਾ ਹੈ, ਜਿਸਦੇ ਮੁੱਖ ਮਹਿਮਾਨ ਸਰਪ੍ਰਸਤ ਇੰਨੋਵੇਟੀਵ ਫਾਰਮਰ ਐਸੋਸੀਏਸ਼ਨ ਹੁਸ਼ਿਆਰਪੁਰ ਇੰਜੀਨੀਅਰ ਅਸ਼ੋਕ ਕੁਮਾਰ ਹੋਣਗੇ।

ਇਸ ਸੰਬੰਧੀ ਪੰਜਾਬ ਐਗਰੋ ਦੇ ਅਧਿਕਾਰੀਆ ਵਿਸ਼ਵਦੀਪ ਸਿੰਘ 9914591920, ਜਸਪਾਲ ਸਿੰਘ 9915698509, ਸਤਵਿੰਦਰ ਸਿੰਘ ਪੈਲੀ 9915104042 ਅਤੇ 0172- 5074210 ਤੇ ਸੰਪਰਕ ਕੀਤਾ ਜਾ ਸਕਦਾ ਹੈ।