The road leading to Katli Ropar on the left side of Sirhind Canal is closed till 21 January 2025
![Placement camp today at District Employment and Business Bureau Rupnagar](https://cdn.s3waas.gov.in/s3e2c0be24560d78c5e599c2a9c9d0bbd2/uploads/2024/09/2024091694.jpg)
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ
ਸਰਹਿੰਦ ਨਹਿਰ ਦੇ ਖੱਬੇ ਪਾਸੇ ਕਟਲੀ ਰੋਪੜ ਨੂੰ ਜਾਂਦੀ ਸੜਕ 21 ਜਨਵਰੀ 2025 ਤੱਕ ਬੰਦ
ਰੂਪਨਗਰ, 3 ਜਨਵਰੀ: ਵਧੀਕ ਜ਼ਿਲ੍ਹਾ ਮੈਜਿਸਟਰੇਟ ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਸਰਹਿੰਦ ਨਹਿਰ ਦੇ ਖੱਬੇ ਪਾਸੇ ਨਾਲ-ਨਾਲ ਕਟਲੀ ਰੋਪੜ ਨੂੰ ਜਾਂਦੀ ਸੜਕ ਨੂੰ ਮਿਤੀ 01 ਜਨਵਰੀ 2025 ਤੋਂ 21 ਜਨਵਰੀ 2025 ਤੱਕ ਬੰਦ ਕੀਤੀ ਜਾਂਦੀ ਹੈ।
ਪੂਜਾਸਿਆਲ ਗਰੇਵਾਲ ਨੇ ਕਿਹਾ ਕਿ ਰੋਪੜ ਹੈੱਡ ਵਰਕਸ ਤੋਂ ਨਿਕਲਦੀ ਸਰਹਿੰਦ ਨਹਿਰ ਜੋ ਕਿ ਪਹਿਲਾ 12625 ਕਿਊਸਕ ਪਾਣੀ ਦੀ ਸਮਰੱਥਾ ਨਾਲ ਚਲਦੀ ਸੀ, ਜਿਸ ਰਾਹੀਂ ਦੋਰਾਹਾ, ਲੁਧਿਆਣਾ, ਬਠਿੰਡਾ, ਅਬੋਹਰ ਆਦਿ ਜਿਲ੍ਹਿਆਂ ਦੇ ਪਿੰਡਾਂ ਨੂੰ ਸਿੰਚਾਈ ਯੋਗ ਪਾਣੀ ਅਤੇ ਪੀਣ ਲਈ ਪਾਣੀ ਮੁਹੱਇਆ ਕਰਵਾਇਆ ਜਾਂਦਾ ਹੈ। ਪਰੰਤੂ ਹੁਣ ਵੱਖ-ਵੱਖ ਜਿਲ੍ਹਿਆ, ਪਿੰਡਾਂ ਦੇ ਜਿੰਮੀਦਾਰਾਂ ਵੱਲੋਂ ਅਤੇ ਪੀਣ ਵਾਲਾ ਪਾਣੀ ਮੁਹੱਇਆ ਕਰਵਾਉਣ ਲਈ ਪਾਈ ਦੀ ਮੰਗ ਵੱਧ ਰਹੀ ਹੈ। ਜਿਸ ਲਈ ਸਰਹਿੰਦ ਨਹਿਰ ਦੀ ਕਪੈਸਿਟੀ 15468.8 ਕਿਊਸਕ ਤੱਕ ਵਧਾਈ ਜਾਣੀ ਹੈ। ਇਸ ਲਈ ਸਰਹਿੰਦ ਨਹਿਰ ਨੂੰ ਪੂਰੀ ਸਮਰੱਥਾ ਨਾਲ ਚਲਾਉਣ ਲਈ ਸਰਹਿੰਦ ਨਹਿਰ ਦੀ ਰੀਮੋਡਲਿੰਗ ਕੀਤੀ ਜਾਣੀ ਹੈ। ਜਿਸ ਤਹਿਤ ਸਰਹਿੰਦ ਨਹਿਰ ਨੂੰ ਬੁਰਜੀ 0 ਤੋਂ 2800 ਤੱਕ ਕੰਕਰੀਟ ਲਾਈਨਿੰਗ ਅਤੇ ਸਟੋਨ ਪੀਚਿੰਗ ਦਾ ਕੰਮ ਕੀਤਾ ਜਾਣਾ ਹੈ।
ਉਨ੍ਹਾਂ ਕਿਹਾ ਕਿ ਇਸ ਮਹੱਤਵਪੂਰਨ ਕੰਮ ਨੂੰ ਸਮੇਂ ਸਿਰ ਪੂਰਾ ਕਰਨ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰਨ ਤੋਂ ਬਚਾਅ ਲਈ ਸਰਹਿੰਦ ਨਹਿਰ ਦੇ ਖੱਬੇ ਪਾਸਾ ਨਾਲ-ਨਾਲ ਕਟਲੀ ਰੋਪੜ ਨੂੰ ਜਾਂਦੀ ਸੜਕ ਨੂੰ 21 ਜਨਵਰੀ 2025 ਤੱਕ ਬੰਦ ਕੀਤਾ ਜਾਂਦਾ ਹੈ।