Close

Indian Language Festival celebrated at Government College, Ropar

Publish Date : 11/12/2023
Indian Language Festival celebrated at Government College, Ropar

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਸਰਕਾਰੀ ਕਾਲਜ, ਰੋਪੜ ਵਿਖੇ ਮਨਾਇਆ ਭਾਰਤੀਯ ਭਾਸ਼ਾ ਉਤਸਵ

ਰੂਪਨਗਰ, 11 ਦਸੰਬਰ: ਸਰਕਾਰੀ ਕਾਲਜ ਰੋਪੜ ਵਿਖੇ ਭਾਰਤ ਸਰਕਾਰ ਦੇ ਅਦੇਸ਼ਾਂ ਮੁਤਾਬਿਕ ਪ੍ਰਿੰ. ਸ. ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਤਾਮਿਲ ਭਾਸ਼ਾ ਦੇ ਮਹਾਂਕਵੀ ਸੁਬਰਾਮਨੀਆ ਅਈਅਰ ਭਾਰਤੀ ਅਤੇ ਪੰਜਾਬੀ ਭਾਸ਼ਾ ਦੇ ਮਹਾਨ ਕਵੀ ਭਾਈ ਵੀਰ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਭਾਰਤੀਯ ਭਾਸ਼ਾ ਉਤਸਵ ਮਨਾਇਆ ਗਿਆ।

ਇਸ ਪ੍ਰੋਗਰਾਮ ਦੇ ਕਨਵੀਨਰਪ੍ਰੋ.ਉਪਦੇਸ਼ਦੀਪ ਕੌਰ ਨੇ ਜਿੱਥੇ ਸੁਬਰਾਮਨੀਆ ਭਾਰਤੀ ਦੇ ਜਨਮ ਅਤੇ ਜੀਵਨ ਬਾਰੇ ਜਾਣਕਾਰੀ ਦਿੱਤੀ, ਉੱਥੇ ਹੀ ਭਾਈ ਵੀਰ ਸਿੰਘ ਜੀ ਦੇ ਪੰਜਾਬੀ ਸਾਹਿਤ ਨੂੰ ਦਿੱਤੇ ਯੋਗਦਾਨ ਬਾਰੇ ਵੀ ਚਾਨਣਾ ਪਾਇਆ। ਹਿਸਟਰੀ ਵਿਭਾਗ ਦੇ ਮੁਖੀ ਪ੍ਰੋ. ਮਨਜਿੰਦਰ ਸਿੰਘ ਨੇ ਸੁਬਰਾਮਨੀਆ ਭਾਰਤੀ ਦੇ ਸੁਤੰਤਰਤਾ ਸੰਗਰਾਮ ਅਤੇ ਦੇਸ ਦੀ ਅਜ਼ਾਦੀ ਲਈ ਕੀਤੇ ਘੋਲ ਬਾਰੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ।

ਉਨ੍ਹਾਂ ਭਾਸ਼ਾ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ ਆਪਣੀ ਮਾਤਭਾਸ਼ਾ ਵਿੱਚ ਦਸਤਖਤ ਮੁਹਿੰਮ ਚਲਾਈ। ਸਾਰੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਨੇ “ਆਓ ਆਪਣੀ ਮਾਤਭਾਸ਼ਾ ਵਿੱਚ ਦਸਤਖਤ ਕਰੀਏ, ਆਪਣੀ ਮਾਂ ਬੋਲੀ ਪੰਜਾਬੀ ਨੂੰ ਪਰਫੁੱਲਤ ਕਰੀਏ ” ਮੁਹਿੰਮ ਤਹਿਤ ਪੰਜਾਬੀ ਵਿੱਚ ਦਸਤਖਤ ਕੀਤੇ।

ਕਾਲਜ ਦੇ ਪੀ.ਜੀ.ਡੀ.ਸੀ.ਏ ਦੇ ਵਿਦਿਆਰਥੀ ਰਾਮ ਕੁਮਾਰ ਨੇ ਪੰਜਾਬੀ ਭਾਸ਼ਾ ਦੀ ਉਤਪਤੀ ਅਤੇ ਵਿਕਾਸ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਐਮ. ਏ. ਪੰਜਾਬੀ ਭਾਗ ਪਹਿਲਾ ਦੀ ਵਿਦਿਆਰਥਣ ਮਨਦੀਪ ਕੌਰ ਨੇ ਭਾਰਤ ਦੀ ਅਜ਼ਾਦੀ ਨਾਲ ਸੰਬੰਧਿਤ ਕਵਿਤਾ ਸੁਣਾਈ ਅਤੇ ਇਸੇ ਕਲਾਸ ਦੇ ਵਿਦਿਆਰਥੀ ਸ਼ਮਸ਼ੇਰ ਸਿੰਘ ਨੇ ਆਪਣੀ ਸੁਰੀਲੀ ਅਵਾਜ਼ ਨਾਲ ਦੇਸ਼ ਭਗਤੀ ਵਾਲੇ ਗੀਤ ਸੁਣਾਏ।

ਇਸ ਪ੍ਰੋਗਰਾਮ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਉੱਤੇ ਆਏ ਇੰਨਾ ਵਿਦਿਆਰਥੀਆਂ ਨੂੰ ਕਾਲਜ ਦੇ ਵਾਈਸ ਪ੍ਰਿੰ. ਡਾ. ਹਰਜੱਸ ਕੌਰ ਨੇ ਸਰਟੀਫਿਕੇਟ ਦੇਕੇ ਸਨਮਾਨਿਤ ਕੀਤਾ। ਇਸ ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਡਾ. ਸੁਖਜਿੰਦਰ ਕੌਰ,ਪ੍ਰੋ.ਮੀਨਾ ਪ੍ਰੋ.ਦਲਵਿੰਦਰ ਸਿੰਘ, ਪ੍ਰੋ. ਹਰਜੀਤ ਸਿੰਘ, ਡਾ. ਜਤਿੰਦਰ ਕੁਮਾਰ, ਪ੍ਰੋ.ਦੀਪੇਂਦਰ ਸਿੰਘ, ਡਾ ਨਰਿੰਦਰ ਕੌਰ, ਪ੍ਰੋ.ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।

ਪ੍ਰੋਗਰਾਮ ਦੇ ਅੰਤ ਵਿੱਚ ਡਾ. ਨਿਰਮਲ ਸਿੰਘ ਬਰਾੜ ਨੇ ਸਾਰੇ ਵਿਭਾਗਾਂ ਤੋਂ ਆਏ ਪ੍ਰੋਫੇਸਰ ਸਾਹਿਬਾਨ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।