Close

*Training given to the secretaries of the cooperative society by the surface seeder supplying farm*

Publish Date : 01/11/2023
*Training given to the secretaries of the cooperative society by the surface seeder supplying farm*

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

*ਸਰਫ਼ੇਸ ਸੀਡਰ ਸਪਲਾਈ ਕਰਨ ਵਾਲੀ ਫਾਰਮ ਵੱਲੋ ਸਹਿਕਾਰੀ ਸਭਾਂਵਾ ਦੇ ਸੈਕਟਰੀਆਂ ਨੂੰ ਟ੍ਰੇਨਿੰਗ ਦਿੱਤੀ*

ਰੂਪਨਗਰ, 1 ਨਵੰਬਰ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਵੱਲੋ ਝੋਨੇ ਦੀ ਪਰਾਲੀ ਨੂੰ ਇਨੰਸੀਟੂ ਵਿਧੀ ਨਾਲ ਮਿੱਟੀ ਵਿੱਚ ਮਿਲਾ ਕੇ ਕਣਕ ਦੀ ਫਸਲ ਨੂੰ ਬੀਜਣ ਦੇ ਉਦੇਸ਼ ਅਧੀਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਰੂਪਨਗਰ ਦੇ ਦਿਸ਼ਾ ਨਿਰਦੇਸ਼ ਅਧੀਨ ਸਹਿਕਾਰੀ ਸਭਾ ਡਹਿਰ ਵਿਖੇ ਸਹਿਕਾਰੀ ਸਭਾਵਾਂ ਦੇ ਸੈਕਟਰੀਆਂ ਨੂੰ ਸਰਫ਼ੇਸ ਸੀਡਰ ਮਸ਼ੀਨ ਦੀ ਤਕਨੀਕੀ ਜਾਣਕਾਰੀ ਦੇਣ ਹਿੱਤ ਟ੍ਰੇਨਿੰਗ ਕੈਂਪ ਆਯੋਜਿਤ ਕੀਤਾ ਗਿਆ।

ਇਸ ਟ੍ਰੇਨਿੰਗ ਕੈਂਪ ਦੀ ਅਗਵਾਈ ਕਰਦਿਆ ਡਾ. ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਨਵੀ ਵਿਕਸਿਤ ਕੀਤੀ ਸਰਫ਼ੇਸ ਸੀਡਰ ਮਸ਼ੀਨ ਤੇ 80 ਫ਼ੀਸਦੀ ਸਬਸਿਡੀ ਤੇ ਸਹਿਕਾਰੀ ਸਭਾਂਵਾ ਨੂੰ ਮਸ਼ੀਨਾਂ ਸਪਲਾਈ ਕੀਤੀਆ ਗਈਆਂ ਹਨ। ਇਨ੍ਹਾਂ ਮਸ਼ੀਨਾਂ ਨੂੰ ਚਲਾਉਣ ਲਈ ਤਕਨੀਕੀ ਜਾਣਕਾਰੀ ਦੇਣ ਲਈ ਸਬੰਧਿਤ ਫਾਰਮ ਨੂੰ ਟ੍ਰੇਨਿੰਗ ਦੇਣ ਵਾਸਤੇ ਬੁਲਾਇਆ ਗਿਆ ਹੈ। ਇਸ ਟ੍ਰੇਨਿੰਗ ਵਿੱਚ ਸਰਫ਼ੇਸ ਸੀਡਰ ਮਸ਼ੀਨ ਬਣਾਉਣ ਵਾਲੀ ਫਰਮ ਮੈ/ਸ ਧੰਜਲ ਐਗਰੀਕਲਚਰ ਵਰਕਸ ਲੁਧਿਆਣਾ ਦੇ ਮਾਲਕ ਇੰਦਰਜੀਤ ਸਿੰਘ ਧੰਜਲ ਵੱਲੋਂ ਮਸ਼ੀਨ ਚਲਾਉਣ ਸਮੇਂ ਆ ਰਹੀਆਂ ਮੁਸ਼ਕਿਲਾਂ ਬਾਰੇ ਹਾਜ਼ਰ ਕਿਸਾਨਾਂ ਅਤੇ ਸਹਿਕਾਰੀ ਸਭਾਂਵਾ ਦੇ ਸੈਕਟਰੀਆਂ ਤੋ ਪੁਛਿਆ ਗਿਆ।

ਇਸ ਮੌਕੇ ਫਰਮ ਵੱਲੋਂ ਕਿਸਾਨਾਂ ਅਤੇ ਸੈਕਟਰੀਆਂ ਨੂੰ ਡਰਿਲ ਦੀ ਬੀਜ, ਖਾਦ ਦੀ ਮਾਤਰਾ ਕਿਵੇਂ ਕੈਲੀਬਰੇਟ ਕਰਨੀ , ਟਰੈਕਟਰ ਦੀ ਸਾਫਟ ਦੀ ਸਹੀ ਵਰਤੋਂ ਅਤੇ ਮਸ਼ੀਨ ਗਿਅਰ ਬਾਕਸ ਦੀ ਸਹੀ ਦੇਖਭਾਲ ਬਾਰੇ ਦੱਸਿਆ ਗਿਆ।

ਇਸ ਮੌਕੇ ਸਹਿਕਾਰੀ ਸਭਾਵਾਂ ਦੇ ਡਿਪਟੀ ਰਜਿਸਟਰਾਰ ਵਰਿੰਜਦਰ ਸੰਧੂ, ਸ੍ਰੀ ਕਮਲਜੀਤ ਸਿੰਘ ਏ.ਆਰ, ਸ੍ਰੀ ਜੁਝਾਰ ਸਿੰਘ ਖੇਤੀਬਾੜੀ ਇੰਜੀਨੀਅਰ ਅਤੇ ਸਹਿਕਾਰੀ ਸਭਾਵਾਂ ਦੇ ਸੈਕਟਰੀ ਅਤੇ ਕਿਸਾਨ ਮੌਜੂਦ ਸਨ।