Close

The team of Agriculture and Farmers Welfare Department Rupnagar reviewed the procurement arrangements of paddy at Anaj Mandi Bela.

Publish Date : 10/10/2023
The team of Agriculture and Farmers Welfare Department Rupnagar reviewed the procurement arrangements of paddy at Anaj Mandi Bela.

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਦੀ ਟੀਮ ਵੱਲੋ ਅਨਾਜ ਮੰਡੀ ਬੇਲਾ ਵਿਖੇ ਝੋਨੇ ਦੀ ਖ੍ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ

ਰੂਪਨਗਰ, 10 ਅਕਤੂਬਰ: ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਦੀ ਟੀਮ ਵੱਲੋ ਅਨਾਜ ਮੰਡੀ ਬੇਲਾ ਵਿਖੇ ਝੋਨੇ ਦੀ ਖ੍ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਕਿਸਾਨਾਂ ਨਾਲ ਗੱਲਬਾਤ ਕਰਦਿਆ ਡਾ. ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਮੰਡੀਆਂ ਵਿੱਚ ਝੋਨੇ ਦੀ ਖਰੀਦ ਲਈ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਹੋਏ ਹਨ ਕਿਸਾਨਾਂ ਦੀ ਫਸਲ ਦਾ ਦਾਣੇ-ਦਾਣੇ ਦੀ ਖ੍ਰੀਦ ਕੀਤੀ ਜਾਵੇਗੀ।

ਇਸ ਦੌਰਾਨ ਅਨਾਜ ਮੰਡੀ ਵਿੱਚ ਕਿਸਾਨਾਂ ਅਤੇ ਆੜ੍ਹਤੀਆ ਨਾਲ ਝੋਨੇ ਦੀ ਖਰੀਦ ਅਤੇ ਲਿਫਟਿੰਗ ਸਬੰਧੀ ਗੱਲਬਾਤ ਕੀਤੀ ਅਤੇ ਕਿਸਾਨਾਂ ਵੱਲੋ ਹੋ ਰਹੀ ਖ੍ਰੀਦ ਤੇ ਤੱਸਲੀ ਪ੍ਰਗਟਾਈ। ਮੰਡੀ ਸੁਪਰਵਾਈਜ਼ਰ ਗਗਨਦੀਪ ਸਿੰਘ ਨੇ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਮੰਡੀ ਵਿੱਚ ਪੀਣ ਲਈ ਪਾਣੀ ਅਤੇ ਹੋਰ ਸਾਰੇ ਜਰੂਰੀ ਪ੍ਰਬੰਧ ਕੀਤੇ ਹੋਏ ਹਨ।

ਡਾ. ਗੁਰਬਚਨ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਬਜਾਏ ਮਸ਼ੀਨਰੀ ਰਾਹੀ ਜ਼ਮੀਨ ਵਿੱਚ ਹੀ ਸਮੇਟਣ ਜਾਂ ਬੇਲਰ ਨਾਲ ਗੰਢਾ ਬਣਾਇਆ ਜਾਣ।

ਉਨ੍ਹਾਂ ਕਿਹਾ ਕਿ ਪਰਾਲ ਨੂੰ ਅੱਗ ਲਗਾਉਣ ਨਾਲ ਜਿਆਦਾ ਤਾਪਮਾਨ ਹੋਣ ਕਰਕੇ ਆਸੇ ਪਾਸੇ ਦੇ ਦਰਖਤ ਅਤੇ ਵਨਸਪਤੀ ਸੜ ਜਾਂਦੀ ਹੈ, ਜਿਆਦਾ ਧੂੰਆ ਹੋਣ ਕਾਰਨ ਐਕਸੀਡੈਂਟ ਵੀ ਹੋ ਜਾਂਦੇ ਹਨ, ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ ਅਤੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ। ਉਨ੍ਹਾਂ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਤੋਂ ਬਚਣ ਲਈ ਮੰਡੀ ਵਿੱਚ ਸੁੱਕਾ ਅਤੇ ਸਾਫ ਝੋਨਾ ਲਿਆਉਣ ਦੀ ਅਪੀਲ ਵੀ ਕੀਤੀ।

ਇਸ ਮੌਕੇ ਵਿਭਾਗ ਦੇ ਡਾ. ਦਵਿੰਦਰ ਸਿੰਘ, ਡਾ. ਰਮਨਦੀਪ ਸਿੰਘ ਏ.ਡੀ.ੳ, ਪ੍ਰਧਾਨ ਸੁਰਿੰਦਰ ਸਿੰਘ ਸੈਣੀ, ਆੜੜੀ ਗੁਰਜੀਤ ਸਿੰਘ ਪਰੋਜਪੁਰ, ਆੜੜੀ ਜਸਪ੍ਰੀਤ ਸਿੰਘ ਸੇਠੀ, ਆੜੜੀ ਗੌਰਵ ਗੌਇਲ,ਆੜੜੀ ਸੰਜੂ ਗੋਇਲ, ਆੜੜੀ ਪਾਰਸ ਸੱਭਰਵਾਲ, ਆੜੜੀ ਸੰਜੀਵ ਕੁਮਾਰ ਕਾਲਾ,ਆੜੜੀ ਹੈਪੀ ਚੇਤਲ,ਆੜੜੀ ਹਰਦੇਵ ਸਿੰਘ ਬਜੀਦਪੁਰ, ਆੜੜੀ ਜਸਵੀਰ ਸਿੰਘ ਜੱਸੀ, ਆੜੜੀ ਜਗਤਾਰ ਸਿੰਘ ਜਟਾਣਾ, ਆੜੜੀ ਗੁਰਪ੍ਰੀਤ ਸਿੰਘ ਬਲਰਾਮਪੁਰ, ਆੜੜੀ ਪਰਵਿੰਦਰ ਸਿੰਘ ਬੇਲਾ, ਕਿਸਾਨ ਕਰਨੈਲ ਸਿੰਘ, ਗੁਰਦੇਵ ਸਿੰਘ ਜਟਾਣਾ, ਅਮਰਜੀਤ ਸਿੰਘ, ਗੁਰਨਾਮ ਸਿੰਘ, ਹਰਜੀਤ ਸਿੰਘ ਤੋਂ ਇਲਾਵਾ ਹੋਰ ਵੀ ਕਿਸਾਨ ਹਾਜ਼ਰ ਸਨ।